ਬਾਲੀਵੁੱਡ ਅਦਾਕਾਰਾ ਇਸ਼ਾ ਗੁਪਤਾ ਨੇ ਆਪਣੀ ਆਉਣ ਵਾਲੀ ਫ਼ਿਲਮ ਵਨ ਡੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫ਼ਿਲਮ ਚ ਉਨ੍ਹਾਂ ਨਾਲ ਅਦਾਕਾਰ ਅਨੁਪਮ ਖੇਰ ਵੀ ਨਜ਼ਰ ਆਉਣਗੇ। ਇਸ਼ਾ ਨੇ ਕਿਹਾ ਕਿ ਇਕ ਹੰਢੇ ਹੋਏ ਅਦਾਕਾਰ ਨਾਲ ਕੰਮ ਕਰਕੇ ਮੈਂ ਖੁੱਦ ਨੂੰ ਬੇਹਦ ਖੁਸ਼ਕਿਸਮਤ ਮੰਨ ਰਹੀ ਹਾਂ।
ਇਸ਼ਾ ਨੇ ਅੱਗੇ ਕਿਹਾ ਕਿ ਅਨੁਪਮ ਖੇਰ ਸਰ ਮੇਰੇ ਗੁਰੂ ਹਨ ਕਿਉਂਕਿ ਮੈਂ ਉਨ੍ਹਾਂ ਦੇ ਸਕੂਲ ਐਕਟਰ ਪ੍ਰੀਪੇਅਰਸ ਤੋਂ ਅਦਾਕਾਰੀ ਦੀ ਸਿੱਖਿਆ ਲਈ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਕ ਅਦਾਕਾਰ ਵਜੋਂ ਉਹ ਬੇਹੱਦ ਚੰਗੇ ਹਨ ਪਰ ਇਸ ਦੇ ਨਾਲ ਹੀ ਉਹ ਇਕ ਮਹਾਨ ਅਧਿਆਪਕ ਵੀ ਹਨ।
ਇਸ਼ਾ ਨੇ ਅਨੁਪਮ ਖੇਰ ਦੀ ਕੰਮ ਪ੍ਰਤੀ ਭਾਵਨਾ ਨੂੰ ਪ੍ਰਗਟਾਉਂਦਿਆਂ ਕਿਹਾ ਕਿ ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਕਈ ਫ਼ਿਲਮਾਂ ਚ ਕੰਮ ਕਰਨ ਮਗਰੋਂ ਵੀ ਉਹ ਫ਼ਿਲਮਕਾਰ ਤੇ ਨਿਰਭਰ ਰਹਿੰਦੇ ਹਨ ਤੇ ਲਗਾਤਾਰ ਗੱਲ ਕਰਦੇ ਹਨ ਕਿ ਕਿਸੇ ਸੀਨ ਨੂੰ ਵੱਖਰੇ ਅੰਦਾਜ਼ ਚ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਇਹ ਗੱਲ ਬੇਹੱਦ ਖ਼ਾਸ ਹੈ।
ਦੱਸਣਯੋਗ ਹੈ ਕਿ ਸਾਲ 2012 ਚ ਫ਼ਿਲਮ ਜੰਨਤ-2 ਨਾਲ ਇਸ਼ਾ ਗੁਪਤਾ ਨੇ ਬਾਲੀਵੁੱਡ ਚ ਆਪਣਾ ਭਵਿੱਖ ਸ਼ੁਰੂ ਕੀਤਾ ਸੀ । ਇਸ ਤੋਂ ਬਾਅਦ ਰਾਜ਼ 3ਡੀ, ਰੁਸਤਮ, ਕਮਾਂਡੋ-2 ਤੇ ਬਾਦਸ਼ਾਹੋ ਵਰਗੀਆਂ ਫ਼ਿਲਮਾਂ ਚ ਵੀ ਇਸ਼ਾ ਨੇ ਕੰਮ ਕੀਤਾ ਹੈ।