PreetNama
ਖਾਸ-ਖਬਰਾਂ/Important News

ਅਜੇ ਹੋਰ ਵੀ ਸੌਦਾ ਸਾਧ ਦੀਆਂ ਕਈ ਕਾਲੀਆਂ ਕਰਤੂਤਾਂ ਦਾ ਹੋਵੇਗਾ ਪਰਦਾਫਾਸ਼: ਫੈਡਰੇਸ਼ਨ ਮਹਿਤਾ

ਹਰਿਆਣਾ ਰਾਜ ਵਿਚ ਸਥਿਤ ਸਿਰਸਾ ਸ਼ਹਿਰ ਵਿਚ ਬਣੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ ਪਿਛਲੇ ਕੁਝ ਸਮੇਂ ਤੋਂ ਘਿਨਾਉਣੀਆਂ ਕਾਰਵਾਈਆਂ ਕਾਰਨ ਚਰਚਾ ਵਿਚ ਚੱਲ ਰਹੇ ਇਸ ਆਗੂ ਨੂੰ ਪਿਛਲੇ ਅਗਸਤ ਮਹੀਨੇ ਵਿਚ ਜਿਥੇ ਡੇਰੇ ਦੀਆਂ ਸਾਧਣੀਆਂ ਦੇ ਸਰੀਰਕ ਸ਼ੋਸ਼ਣ ਕਾਰਨ 20 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਉਪਰੰਤ ਸੁਨਾਰੀਆ ਜੇਲ• ਭੇਜ ਦਿੱਤਾ ਗਿਆ ਸੀ ਅਤੇ ਅੱਜ ਦੂਜੇ ਕੇਸ ਦੀ ਸੁਣਵਾਈ ਦੌਰਾਨ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਧਾਰਮਿਕ ਖੇਤਰ ਦੀ ਜਥੇਬੰਧੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਫਿਰੋਜ਼ਪੁਰ ਯੂਨਿਟ ਨੇ ਇਸ ਫੈਸਲੇ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਜਿਥੇ ਪੀੜ•ਤ ਪਰਿਵਾਰ ਨੂੰ ਇਨਸਾਫ ਅਤੇ ਧਰਵਾਸ ਮਿਲਿਆ ਹੈ, ਉਥੇ ਆਮ ਲੋਕਾਂ ਕਾਨੂੰਨ ਵਿਚ ਵਿਸਵਾਸ਼ ਦੀ ਭਾਵਨਾ ਵੀ ਵਧੀ ਹੈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਜ਼ਿਲ•ਾ ਪ੍ਰਧਾਨ ਸ਼ਹਿਰੀ ਭਗਵਾਨ ਸਿੰਘ ਦੜਿਆਲਾ, ਜ਼ਿਲ•ਾ ਪ੍ਰਧਾਨ ਦਿਹਾਤੀ ਭਾਈ ਸੁਖਦੇਵ ਸਿੰਘ ਲਾਡਾ ਅਤੇ ਸਾਥੀਆਂ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਇਸ ਸੌਦਾ ਸਾਧ ਦੀਆਂ ਕਈ ਹੋਰ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਹੋਵੇਗਾ, ਜਿਸ ਵਿਚ ਕਤਲ, ਬਲਾਤਕਾਰ ਅਤੇ ਸਾਧੂਆਂ ਨੂੰ ਨਿਪੁੰਸਕ ਬਨਾਉਣ ਦੇ ਘਿਨਾਉਣੇ ਕੇਸ ਅਦਾਲਤ ਵਿਚ ਚੱਲ ਰਹੇ ਹਨ। ਭਾਈ ਜਸਪਾਲ ਸਿੰਘ ਅਤੇ ਸਾਥੀਆਂ ਨੇ ਕਿਹਾ ਕਿ ਜੋ ਲੋਕ ਵੋਟਾਂ ਲੈਣ ਦੀ ਖਾਤਰ ਇਸ ਕਾਤਲ ਸਾਧ ਅੱਗੇ ਹੱਥ ਜੋੜ ਕੇ ਅਰਜੋਈਆਂ ਕਰਦੇ ਸਨ ਅੱਜ ਦਾ ਫੈਸਲਾ ਉਨ•ਾਂ ਦੇ ਮੂੰਹ ਤੇ ਚਪੇੜ ਸਮਾਨ ਮੰਨਿਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਜਿਹੜੀਆਂ ਵੀ ਧਾਰਮਿਕ ਜਥੇਬੰਦੀਆਂ ਇਸ ਡੇਰੇ ਮੁੱਖੀ ਦੀਆਂ ਕਾਲੀਆਂ ਕਰਤੂਤਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ÎÂਸ ਵਿਰੁੱਧ ਸੰਘਰਸ਼ ਕਰਦੀਆਂ ਹਨ ਅੱਜ ਉਨ•ਾਂ ਦਾ ਮਨੋਬਲ ਕਾਫੀ ਉੱਚਾ ਹੋਇਆ ਹੈ। ਇਸ ਮੌਕੇ ਮਨਜੀਤ ਸਿੰਘ ਔਲਖ, ਗਗਨਦੀਪ ਸਿੰਘ ਚਾਵਲਾ, ਹਰਜਿੰਦਰ ਸਿੰਘ ਬੱਗਾ, ਜਸਬੀਰ ਸਿੰਘ, ਕੁਲਦੀਪ ਸਿੰਘ, ਬਲਬੀਰ ਸਿੰਘ, ਅਮਰ ਸਿੰਘ, ਰਣਜੀਤ ਸਿੰਘ ਬਬਲੂ, ਕੁਲਦੀਪ ਸਿੰਘ ਨੰਢਾ, ਹਰਪਿੰਦਰ ਸਿੰਘ, ਨਿਰਮਲ ਸਿੰਘ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ।

Related posts

ਉੱਤਰੀ ਕੋਰੀਆ ਨੇ ਤੋੜੇ ਦੱਖਣੀ ਕੋਰੀਆ ਨਾਲੋਂ ਸਬੰਧ, ਮੁੜ ਵਧਿਆ ਤਣਾਅ

On Punjab

ਚੀਨ ‘ਚ 78 ਕੇਸਾਂ ਦੀ ਪੁਸ਼ਟੀ ‘ਤੇ ਇਟਲੀ ਵਿੱਚ 6,077 ਲੋਕਾਂ ਦੀ ਮੌਤ ਤੋਂ ਬਾਅਦ ਰਾਹਤ ਦੀ ਖ਼ਬਰ…

On Punjab

ਅਮਰੀਕਾ: ਕੋਰੋਨਾ ਕਾਰਨ ਪਿਛਲੇ 24 ਘੰਟਿਆਂ ‘ਚ 2502 ਲੋਕਾਂ ਦੀ ਮੌਤ

On Punjab
%d bloggers like this: