PreetNama
ਸਮਾਜ/Social

ਅਜੀਬ ਰਿਵਾਜ਼! ਲਾੜੇ ਤੋਂ ਬਗੈਰ ਵਹੁਟੀ ਲੈਣ ਜਾਂਦੀ ਜੰਞ, ਭੈਣ ਲਾੜੀ ਨਾਲ ਲੈਂਦੀ 7 ਫੇਰੇ

ਗਾਂਧੀਨਗਰ: ਗੁਜਰਾਤ ਤੇ ਮੱਧ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਪਿੰਡ ਸੁਰਖੇੜਾ, ਸਨਾਡਾ ਤੇ ਅੰਬਾਲਾ ਆਪਣੇ ਵੱਖਰੇ ਰਿਵਾਜ਼ ਲਈ ਜਾਣੇ ਹਨ। ਇੱਥੇ ਵਿਆਹ ਲਈ ਬਾਰਾਤ ਤਾਂ ਜਾਂਦੀ ਹੈ ਪਰ ਉਸ ਵਿੱਚ ਲਾੜਾ ਖ਼ੁਦ ਸ਼ਾਮਲ ਨਹੀਂ ਹੁੰਦਾ। ਇਨ੍ਹਾਂ ਪਿੰਡਾਂ ਦੇ ਆਦਿਵਾਸੀ ਸਮਾਜ ਵਿੱਚ ਕਿਸੇ ਲੜਕੇ ਦੇ ਵਿਆਹ ਦੌਰਾਨ ਉਸ ਦੀ ਥਾਂ ਉਸ ਦੀ ਛੋਟੀ ਭੈਣ ਬਾਰਾਤ ਲੈ ਕੇ ਜਾਂਦੀ ਹੈ ਤੇ ਆਪਣੇ ਭਰਾ ਦੀ ਹੋਣ ਵਾਲੀ ਪਤਨੀ ਨਾਲ ਵਿਆਹ ਰਚਾ ਕੇ ਉਸ ਨੂੰ ਆਪਣੇ ਘਰ ਲੈ ਕੇ ਜਾਂਦੀ ਹੈ।

ਲਾੜੇ ਦੀ ਭੈਣ ਆਪਣੀ ਭਾਬੀ ਨਾਲ 7 ਫੇਰੇ ਵੀ ਲੈਂਦੀ ਹੈ। ਸਥਾਨਕ ਆਦਿਵਾਸੀ ਸਮਾਜ ਦੇ ਲੋਕ ਇਸ ਪਰੰਪਰਾ ਵਿੱਚ ਆਸਥਾ ਰੱਖਦੇ ਹਨ। ਇਹੀ ਕਾਰਨ ਹੈ ਕਿ ਕਈ ਸਾਲਾਂ ਤੋਂ ਇਹ ਪਰੰਪਰਾ ਇਵੇਂ ਹੀ ਇੱਥੇ ਚੱਲਦੀ ਆ ਰਹੀ ਹੈ। ਜੇ ਇਸ ਰਿਵਾਜ਼ ਨਾਲ ਵਿਆਹ ਨਾ ਕੀਤਾ ਜਾਏ ਤਾਂ ਮੰਨਿਆ ਜਾਂਦਾ ਹੈ ਕਿ ਗ੍ਰਹਿਸਥ ਜੀਵਨ ਚੰਗਾ ਨਹੀਂ ਜਾਂਦਾ।

ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਇਹ ਰਿਵਾਜ਼ ਛੱਡ ਕੇ ਵਿਆਹ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਤਰ੍ਹਾਂ ਕਰਨ ਨਾਲ ਜ਼ਿਆਦਾ ਦੇਰ ਟਿਕਦਾ ਨਹੀਂ ਤੇ ਵਿਆਹ ਟੁੱਟ ਜਾਂਦਾ ਹੈ। ਕਈ ਮੁਸ਼ਕਲਾਂ ਵੀ ਆਉਂਦੀਆਂ ਹਨ। ਇਸ ਕਰਕੋ ਲੋਕ ਇਸ ਰਿਵਾਜ਼ ਨੂੰ ਛੱਡਦੇ ਨਹੀਂ।

Related posts

ਕਿਵੇਂ ਬਣਿਆ ‘ਖਿਦਰਾਣੇ’ ਤੋਂ ‘ਮੁਕਤਸਰ’, ਜਾਣੋ ‘ਮੁਕਤਸਰ ਦੀ ਮਾਘੀ’ ਦਾ ਇਤਿਹਾਸ

Preet Nama usa

ਫੇਸਬੁੱਕ

Preet Nama usa

ਸ਼ਹੀਦ ਭਗਤ ਸਿੰਘ ਨੂੰ ਚਿੱਠੀ….

Preet Nama usa
%d bloggers like this: