Akshay receives best film award: ਨੈਸ਼ਨਲ ਫਿਲਮ ਐਵਾਰਡਜ਼ ਜੇਤੂਆਂ ਨੂੰ ਸਨਮਾਨਤ ਕਰਨ ਲਈ ਵਿਗਿਆਨ ਭਵਨ ਵਿਚ ਪ੍ਰੋਗਰਾਮ ਕਰਵਾਇਆ ਗਿਆ। ਦੇਸ਼ ਦੇ ਉਪ ਰਾਸ਼ਟਰਪਤੀ ਐਮ ਵੈਨਕਾਈਆ ਨਾਇਡੂ ਜੇਤੂਆਂ ਨੂੰ ਸਨਮਾਨਤ ਕਰ ਰਹੇ ਹਨ। ਅਕਸ਼ੇ ਕੁਮਾਰ ਨੂੰ ‘ਪੈਡਮੈਨ’ ਫਿਲਮ ਲਈ ‘ਬੈਸਟ ਫਿਲਮ ਆਨ ਸੋਸ਼ਲ ਇਸ਼ੂ’ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਉਪਰਾਸ਼ਟਰਪਤੀ ਐਮ ਵੈਨਕਾਈਆ ਨਾਇਡੂ ਦੇ ਹੱਥੋਂ ਇਹ ਐਵਾਰਡ ਲਿਆ। ਅਕਸ਼ੈ ਨੂੰ ਇਸ ਤੋਂ ਪਹਿਲਾਂ ਰੁਸਤਮ ਲਈ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ।
ਇਸ ਐਵਾਰਡ ਸ਼ੋਅ ਵਿਚ ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਦੀ ਦੇ ਮਹਾਨਾਇਕ ਅਮਿਤਾਭ ਬਚਨ ਨੂੰ ਦਾਦਾ ਸਾਹੇਬ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਹੈ। ਹਾਲਾਂਕਿ ਉਹ ਇਸ ਸਮਾਗਮ ਵਿਚ ਮੌਜੂਦ ਨਹੀਂ ਹੋ ਸਕੇ। ਇਸ ਸਮਾਗਮ ‘ਚ ਅਕਸ਼ੈ ਕੁਮਾਰ ਨਾਲ ਵਿੱਕੀ ਕੌਸ਼ਲ ਵੀ ਮੌਜੂਦ ਹਨ। ਵਿੱਕੀ ਕੌਸ਼ਲ ਉਨ੍ਹਾਂ ਦੀ ਫਿਲਮ ‘ਉੜੀ ਦਿ ਸਰਜੀਕਲ ਸਟਰਾਈਕ’ ਲਈ ਸਨਮਾਨਿਤ ਕੀਤੇ ਜਾਣੇ ਹਨ। ਵਿੱਕੀ ਕੌਸ਼ਲ ਦਾ ਇਹ ਪਹਿਲਾ ਨੈਸ਼ਨਲ ਐਵਾਰਡ ਹੋਵੇਗਾ। ਇਸ ਸਾਲ ਆਈ ਫਿਲਮ ‘ਉੜੀ’ ‘ਚ ਭਾਰਤੀ ਫੌਜ ਵੱਲੋਂ ਕੀਤੀ ਗਈ ‘ਸਰਜੀਕਲ ਸਟਰਾਈਕ’ ਦੀ ਕਹਾਣੀ ‘ਤੇ ਬਣਾਈ ਗਈ ਸੀ।
ਨੈਸ਼ਨਲ ਫਿਲਮ ਐਵਾਰਡ 2019 ਲਿਸਟ :-
ਸਰਵਉਤਮ ਹਿੰਦੀ ਫਿਲਮ : ਅੰਧਾਧੁਨ
ਸਭ ਤੋਂ ਵਧੀਆ ਅਦਾਕਾਰ (ਸਾਂਝਾ) : ਆਯੂਸ਼ਮਾਨ ਖੁਰਾਨਾ (ਅੰਧਾਧੁਨ), ਵਿੱਕੀ ਕੌਸ਼ਲ (ਉੜੀ)
ਸਰਵਉਤਮ ਅਦਾਕਾਰਾ : ਕੀਰਤੀ ਸੁਰੇਸ਼
ਸਰਵਉਤਮ ਨਿਰਦੇਸ਼ਕ : ਆਦਿੱਤਿਆ ਧਰ (ਊਰੀ)
ਬੈਸਟ ਕਾਰਿਓਗ੍ਰਾਫਰ : ਜੋਤੀ (ਘੂਮਰ, ਪਦਮਾਵਤ)
ਸਰਵਉਤਮ ਸੰਗੀਤ ਨਿਰਦੇਸ਼ਕ : ਸੰਜੇ ਲੀਲਾ ਭੰਸਾਲੀ
ਬੈਸਟ ਫਿਲਮ ਫ੍ਰੈਂਡਲੀ ਸਟੇਟ : ਉਤਰਾਖੰਡ
ਬੈਸਟ ਫਿਲਮਾਂ:-
ਬੈਸਟ ਸ਼ਾਰਟ ਫੀਚਰ ਫਿਲਮ : ਖਰਵਸ
ਬੈਸਟ ਫਿਲਮ ਨਾਲ ਸੋਸ਼ਲ ਇਸ਼ੂ : ਪੈਡਮੈਨ
ਬੈਸਟ ਸਪੋਰਟਰਸ ਫਿਲਮ : ਸਵਿਮਿੰਗ ਥਰੂ ਦਿ ਡਾਰਕਨੇਸ
ਬੈਸਟ ਫਿਲਮ ਕ੍ਰਿਟਿਕ (ਹਿੰਦੀ) : ਅਨੰਤ ਵਿਜੇ