57.69 F
New York, US
March 26, 2025
PreetNama
ਫਿਲਮ-ਸੰਸਾਰ/Filmy

ਸਲਮਾਨ ਦੇ ਜਨਮਦਿਨ ‘ਤੇ ਭੈਣ ਅਰਪਿਤਾ ਦੇਵੇਗੀ ਇਹ ਸਪੈਸ਼ਲ ਸਰਪ੍ਰਾਈਜ਼

Salman 54 Birthday : ਜਦੋਂ ਸੁਪਰਸਟਾਰਸ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਸਲਮਾਨ ਖਾਨ ਉਸ ਲਿਸਟ ਵਿੱਚ ਟਾਪ ਉੱਤੇ ਆਉਂਦੇ ਹਨ। ਅੱਜ ਕੱਲ੍ਹ ਸਲਮਾਨ ਆਪਣੀ ਅਪਕਮਿੰਗ ਫਿਲਮ ਦਬੰਗ 3 ਨੂੰ ਪ੍ਰਮੋਟ ਕਰ ਰਹੇ ਹਨ। ਫਿਲਮ 20 ਦਸਬੰਰ ਨੂੰ ਰਿਲੀਜ਼ ਹੋਵੇਗੀ। ਫਿਲਮ ਲਈ ਸਲਮਾਨ ਬਹੁਤ ਐਕਸਾਇਟਡ ਹਨ। ਫਿਲਮ ਦੇ ਨਾਲ – ਨਾਲ ਇੱਕ ਸਪੈਸ਼ਲ ਦਿਨ ਵੀ ਆਉਣ ਵਾਲਾ ਹੈ ਅਤੇ ਉਹ ਹੈ ਸਲਮਾਨ ਖਾਨ ਦਾ ਜਨਮਦਿਨ। 27 ਦਸਬੰਰ ਨੂੰ ਸਲਮਾਨ ਆਪਣਾ 54ਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ।

ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸਲਮਾਨ ਖਾਨ ਨੇ ਆਪਣੇ ਜਨਮਦਿਨ ਪਲਾਨ ਰਿਵੀਲ ਕੀਤੇ। ਸਲਮਾਨ ਨੇ ਕਿਹਾ – ਮੇਰੇ ਜਨਮਦਿਨ ਲਈ ਕੋਈ ਪਲਾਨ ਨਹੀਂ ਹੈ। ਮੇਰੀ ਭੈਣ ਅਰਪਿਤਾ ਪ੍ਰਗਨੈਂਟ ਹੈ ਤਾਂ ਮੈਂ ਆਪਣਾ ਪੂਰਾ ਟਾਇਮ ਉਸ ਦੇ ਨਾਲ ਸਪੇਂਡ ਕਰਾਂਗਾ। ਉੱਥੇ ਹੀ ਰਿਪੋਰਟਸ ਹਨ ਕਿ ਅਰਪਿਤਾ ਅਤੇ ਉਨ੍ਹਾਂ ਦੇ ਪਤੀ ਆਯੁਸ਼ ਸ਼ਰਮਾ ਸਲਮਾਨ ਦੇ ਇਸ ਬਰਥਡੇ ਨੂੰ ਸਪੈਸ਼ਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਦਰਅਸਲ, ਅਰਪਿਤਾ ਸਲਮਾਨ ਨੂੰ ਸਪੈਸ਼ਲ ਬਰਥਡੇ ਗਿਫਟ ਦੇਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਅਰਪਿਤਾ ਅਤੇ ਆਯੁਸ਼ ਸ਼ਰਮਾ ਨੇ ਸੀ – ਸੈਕਸ਼ਨ ਡਿਲਿਵਰੀ ਲਈ 27 ਦਸੰਬਰ ਦਾ ਦਿਨ ਚੁਣਿਆ ਹੈ। ਅਰਪਿਤਾ ਸਲਮਾਨ ਦੇ ਬਰਥਡੇ ਉੱਤੇ ਬੇਬੀ ਨੂੰ ਜਨਮ ਦੇਵੇਗੀ ਤਾਂਕਿ ਉਹ ਸਲਮਾਨ ਦੇ ਬਰਥਡੇ ਨੂੰ ਖਾਸ ਬਣਾ ਸਕੇ।

ਹਾਲਾਂਕਿ, ਅਜੇ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ। ਫਿਲਮ ਦਬੰਗ ਦੀ ਗੱਲ ਕਰੀਏ ਤਾਂ ਇਸ ਵਿੱਚ ਸਲਮਾਨ ਇੱਕ ਵਾਰ ਫਿਰ ਚੁਲਬੁਲ ਪਾਂਡੇ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਸੋਨਾਕਸ਼ੀ ਸਿਨਹਾ, ਸਾਈ ਮਾਂਜਰੇਕਰ ਅਤੇ ਅਰਬਾਜ਼ ਖਾਨ ਹਨ। ਇਸ ਨੂੰ ਡਾਇਰੈਕਟਰ ਪ੍ਰਭੂ ਦੇਵਾ ਨੇ ਬਣਾਇਆ ਹੈ। ਕਿੱਚਾ ਸੁਦੀਪ ਫਿਲਮ ਵਿੱਚ ਵਿਲੇਨ ਦੇ ਰੋਲ ਵਿੱਚ ਹਨ।

ਫਿਲਮ ਦੇ ਟ੍ਰੇਲਰ ਨੂੰ ਸ਼ਾਨਦਾਰ ਰਿਸਪਾਂਸ ਮਿਲਿਆ ਹੈ। ਵੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ ਉੱਤੇ ਕਿਵੇਂ ਪ੍ਰਫਾਰਮ ਕਰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸਲਮਾਨ ਖਾਨ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸਲਮਾਨ ਬਿੱਗ ਬੌਸ ਰਿਐਲਿਟੀ ਸ਼ੋਅ ਹੋਸਟ ਕਰ ਰਹੇ ਹਨ ਜਿਸ ਦੀ ਟੀਆਰਪੀ ਇਸ ਸਮੇਂ ਸਭ ਸੀਰੀਅਲਸ ਤੋਂ ਜ਼ਿਆਦਾ ਹੈ।

Related posts

Dhanteras 2021 : ਬਾਲੀਵੁੱਡ ਸਿਤਾਰਿਆਂ ਨੇ ਇੰਜ ਮਨਾਇਆ ਧਨਤੇਰਸ ਦਾ ਤਿਉਹਾਰ, ਸ਼ਿਲਪਾ ਸ਼ੈਟੀ ਤੋਂ ਲੈ ਕੇ ਅਮਿਤਾਬ ਬੱਚਨ ਤਕ ਨੇ ਦਿੱਤੀਆਂ ਸ਼ੁੱਭਕਾਮਨਾਵਾਂ

On Punjab

Anushka Virat : ਪਤਨੀ ਅਨੁਸ਼ਕਾ ਸ਼ਰਮਾ ਨਾਲ ਸਮੁੰਦਰ ਕਿਨਾਰੇ ਸ਼ਰਟਲੈੱਸ ਨਜ਼ਰ ਆਏ ਵਿਰਾਟ ਕੋਹਲੀ, ਤਾਬੜਤੋੜ ਵਾਇਰਲ ਹੋਈਆਂ ਤਸਵੀਰਾਂ

On Punjab

ਇਸ ਅਦਾਕਾਰ ਨੂੰ ਮਿਲਿਆ ਬੈਸਟ ਫਿਲਮ ਦਾ ਆਸਕਰ ਐਵਾਰਡ

On Punjab