86.18 F
New York, US
July 10, 2025
PreetNama
ਖਬਰਾਂ/News

ਵਿਧਾਇਕ ਜ਼ੀਰਾ ਨੇ ਸੁਖਬੀਰ ਬਾਦਲ ਲਈ ਲਾਇਆ ਡੋਪ ਟੈਸਟ ਦਾ ਕੈਂਪ

ਚੰਡੀਗੜ੍ਹ: ਹਲਕਾ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਹੀ ਸਰਕਾਰ ਨੂੰ ਘੇਰਨ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਘੇਰਿਆ ਹੈ। ਉਨ੍ਹਾਂ ਨੇ ਅੱਜ ਸੁਖਬੀਰ ਬਾਦਲ ਵੱਲੋਂ ਵਰਕਰਾਂ ਨਾਲ ਕੀਤੀ ਜਾ ਰਹੀ ਮੀਟਿੰਗ ਨੇੜੇ ਡੋਪ ਟੈਸਟ ਦਾ ਕੈਂਪ ਹੀ ਲਾ ਦਿੱਤਾ। ਇਸ ਮੌਕੇ ਵਿਧਾਇਕ ਜ਼ੀਰੇ ਦੇ ਹਮਾਇਤੀਆਂ ਨੇ ਕਾਲੀਆਂ ਝੰਡੀਆਂ ਫੜ ਕੇ ਸੁਖਬੀਰ ਬਾਦਲ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਦਰਅਸਲ ਵਿਧਾਇਕ ਕੁਲਬੀਰ ਜ਼ੀਰਾ ਨੇ ਨਸ਼ਿਆਂ ਦੇ ਮੁੱਦੇ ‘ਤੇ ਘੇਰਦਿਆਂ ਸੁਖਬੀਰ ਬਾਦਲ ਨੂੰ ਡੋਪ ਟੈਸਟ ਕਰਾਉਣ ਦੀ ਚੁਣੌਤੀ ਦਿੱਤੀ ਸੀ। ਇਸ ਨੂੰ ਸੁਖਬੀਰ ਬਾਦਲ ਨੇ ਸਵੀਕਾਰ ਕਰਦਿਆਂ ਕਿਹਾ ਸੀ ਕਿ ਉਹ ਡੋਪ ਟੈਸਟ ਕਰਾਉਣ ਲਈ ਤਿਆਰ ਹਨ। ਇਸ ਲਈ ਹੀ ਅੱਜ ਵਿਧਾਇਕ ਜ਼ੀਰਾ ਨੇ ਸੁਖਬੀਰ ਬਾਦਲ ਦੀ ਮੀਟਿੰਗ ਨੇੜੇ ਡੋਪ ਟੈਸਟ ਦਾ ਕੈਂਪ ਲਾ ਦਿੱਤਾ ਪਰ ਸੁਖਬੀਰ ਨਾ ਪਹੁੰਚੇ।

ਦੂਜੇ ਪਾਸੇ ਸੁਖਬੀਰ ਬਾਦਲ ਨੇ ਵਿਧਾਇਕ ਜ਼ੀਰਾ ’ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਵਿਧਾਇਕ ਜ਼ੀਰਾ ਨੂੰ ਗੁੰਡਾ ਤੱਕ ਕਰਾਰ ਦੇ ਦਿੱਤਾ। ਉਨ੍ਹਾਂ ਨੇ ਕੁਲਬੀਰ ਜ਼ੀਰਾ ਉਪਰ ਇਲਾਕਾ ਨਿਵਾਸੀਆਂ ਨੂੰ ਡਰਾ-ਧਮਕਾ ਕੇ ਪੈਸੇ ਇਕੱਠੇ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਮਾਂ ਆਉਣ ‘ਤੇ ਲੋਕ ਵਿਧਾਇਕ ਨੂੰ ਸਬਕ ਸਿਖਾ ਦੇਣਗੇ।

Related posts

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖਿਆ ਕੇਜਰੀਵਾਲ ਸਮਾਜ ਲਈ ਖ਼ਤਰਾ ਨਹੀਂ: ਵਕੀਲ ਅਭਿਸ਼ੇਕ ਮਨੂ ਸਿੰਘਵੀ

On Punjab

ਗੋਸ਼ਾ ਤੇ ਦੁੱਗਰੀ ਨੂੰ ਮਿਲੀ ਜ਼ਮਾਨਤ

Pritpal Kaur

ਤਾਜ ਮਹਿਲ ‘ਚ ਲਗਾ ਹੈ ਬੰਬ, ਸਵੇਰੇ 9 ਵਜੇ ਹੋਵੇਗਾ ਧਮਾਕਾ, ਧਮਕੀ ਭਰੇ ਈਮੇਲ ਤੋਂ ਬਾਅਦ ਅਲਰਟ ‘ਤੇ ਸੁਰੱਖਿਆ ਏਜੰਸੀਆਂ, ਕੈਂਪਸ ‘ਚ ਚੱਲ ਰਹੀ ਹੈ ਜਾਂਚ

On Punjab