80.71 F
New York, US
July 24, 2024
PreetNama
ਖਾਸ-ਖਬਰਾਂ/Important News

ਅੰਮ੍ਰਿਤਸਰ ਤੋਂ ਟੋਰਾਂਟੋ ਜਾਣ ਲਈ ਦਿੱਲੀ ਦਾ ਗੇੜਾ ਜ਼ਰੂਰੀ

ਟੋਰਾਂਟੋ: ਅੰਮ੍ਰਿਤਸਰ ਤੋਂ ਟੋਰਾਂਟੋ ਜਾਣ ਲਈ ਦਿੱਲੀ ਦਾ ਗੇੜਾ ਜ਼ਰੂਰ ਲਾਉਣਾ ਪਏਗਾ। ਏਅਰ ਇੰਡੀਆ ਨੇ ਅੰਮ੍ਰਿਤਸਰ-ਟਰਾਂਟੋ ਸਿੱਧੀ ਉਡਾਣ ਸ਼ੁਰੂ ਨਹੀਂ ਕੀਤਾ ਜਦੋਂ ਵਾਇਆ ਦਿੱਲੀ ਜਾਣਾ ਪਏਗਾ। ਇਸ ਨਾਲ ਪੰਜਾਬੀਆਂ ਨੂੰ ਕਾਫੀ ਨਿਰਾਸ਼ਾ ਹੋਈ ਹੈ।

ਦਰਅਸਲ ਬੀਤੇ ਦਿਨੀਂ ਏਅਰ ਇੰਡੀਆ ਨੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ-ਦਿੱਲੀ ਉਡਾਣ ਸੇਵਾ ਦਾ ਉਦਘਾਟਨ ਕੀਤਾ। ਬਹੁਤੇ ਲੋਕਾਂ ਨੇ ਇਸ ਨੂੰ ਟੋਰਾਂਟੋ-ਦਿੱਲੀ-ਅੰਮ੍ਰਿਤਸਰ ‘ਸਿੱਧੀ ਉਡਾਣ’ ਸਮਝਿਆ ਸੀ ਪਰ ਅਸਲ ਵਿੱਚ ਇਸ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਦਿੱਲੀ ਰੁਕ ਕੇ ਕੁਝ ਘੰਟਿਆਂ ਦੀ ਉਡੀਕ ਬਾਅਦ ਅੰਮ੍ਰਿਤਸਰ ਦੀ ਉਡਾਣ ਫੜਨੀ ਪਵੇਗੀ।

ਵਿਦੇਸ਼ ’ਚ ਵੱਸਦੇ ਪੰਜਾਬੀਆਂ ਨੂੰ ਇਸ ਫ਼ੈਸਲੇ ਤੋਂ ਨਿਰਾਸ਼ਾ ਹੋਈ ਹੈ। ਉਨ੍ਹਾਂ ਦੀ ਚਿਰੋਕਣੀ ਮੰਗ ਹੈ ਕਿ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਬੰਦ ਹੋਈ ਸਿੱਧੀ ਉਡਾਣ ਨੂੰ ਮੁੜ ਸ਼ੁਰੂ ਕੀਤਾ ਜਾਵੇ ਤਾਂ ਜੋ ਉਹ ਬਗੈਰ ਕਿਸੇ ਖੱਜਲ ਖੁਆਰੀ ਤੋਂ ਅੰਮ੍ਰਿਤਸਰ ਰਾਹੀਂ ਘਰੋ-ਘਰੀਂ ਪਹੁੰਚਣ ਦੇ ਨਾਲ ਨਾਲ ਸ੍ਰੀ ਹਰਿਮੰਦਰ ਸਾਹਬ ਦੇ ਦਰਸ਼ਨ ਵੀ ਕਰ ਸਕਣ।

ਇਹ ਉਡਾਣ ਹਫ਼ਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਦਿੱਲੀ ਤੋਂ ਸਵੇਰੇ 3 ਵਜੇ ਚੱਲ ਕੇ ਸਵੇਰੇ 8:45 ਤੇ ਟੋਰਾਂਟੋ ਪੁਜੇਗੀ ਤੇ ਵਾਪਸੀ ਦੀ ਉਡਾਣ ਦੁਪਹਿਰ ਬਾਅਦ 12:15 ’ਤੇ ਰਵਾਨਾ ਹੋ ਕੇ ਅਗਲੇ ਦਿਨ 12:15 ਵਜੇ ਲੈਂਡ ਕਰੇਗੀ। ਏਅਰ ਇੰਡੀਆ ਬੋਇੰਗ 777-300ਈਆਰ ’ਚ 4 ਫਸਟ ਕਲਾਸ, 35 ਬਿਜ਼ਨਸ ਕਲਾਸ ਤੇ 303 ਇਕਾਨੋਮੀ ਸੀਟਾਂ ਹੋਣਗੀਆਂ।

Related posts

ਭਾਰਤੀ ਮੂਲ ਦੇ ਬ੍ਰਿਟਿਸ਼ ਜਾਸੂਸ ਨੂਰ ਇਨਾਇਤ ਖ਼ਾਨ ਨੂੰ ਲੰਡਨ ਵਿੱਚ ਕੀਤਾ ਗਿਆ ਸਨਮਾਨਿਤ, ਜਾਣੋ ਕੀ ਸੀ ਅਹਿਮ ਯੋਗਦਾਨ

On Punjab

ਅਮਰੀਕਾ ਦੇ ਕਈ ਸ਼ਹਿਰਾਂ ‘ਚ ਹਿੰਸਾ, ਇਕ ਪ੍ਰਦਰਸ਼ਨਕਾਰੀ ਦੀ ਹੱਤਿਆ

On Punjab

ਰਾਸ਼ਟਰਪਤੀ ਪੂਤਿਨ ਵੱਲੋਂ ਮਾਰੀਓਪੋਲ ਦਾ ਅਚਾਨਕ ਦੌਰਾ

On Punjab