PreetNama
ਸਿਹਤ/Health

WHO ਮੁਖੀ ਦੁਆਰਾ ਸੁਝਾਈ ਅੰਤਰਾਸ਼ਟਰੀ ਸੰਧੀ ਦੇ ਪੱਖ ’ਚ ਆਏ ਕਈ ਦੇਸ਼, ਭਵਿੱਖ ਦੇ ਖ਼ਤਰੇ ਦੀ ਹੋਵੇਗੀ ਰੋਕਥਾਮ

ਦੁਨੀਆ ਦੀਆਂ ਕਈ ਹਸਤੀਆਂ ਨੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾਕਟਰ Tedros Adhanom Ghebreyesus ਦੇ ਉਸ ਪ੍ਰਸਤਾਵ ਨੂੰ ਆਪਣਾ ਸਮਰਥਨ ਦਿੱਤਾ ਹੈ ਜਿਸ ’ਚ ਉਨ੍ਹਾਂ ਨੇ ਭਵਿੱਖ ’ਚ ਆਉਣ ਵਾਲੀਆਂ ਮਹਾਮਾਰੀਆਂ ਦੇ ਖ਼ਤਰੇ ਨੂੰ ਦੇਖਦੇ ਹੋਏ ਇਕ ਅੰਤਰਰਾਸ਼ਟਰੀ ਸੰਧੀ ਦੀ ਵਕਾਲਤ ਕੀਤੀ ਹੈ। ਸੰਗਠਨ ਦੇ ਮੁਖੀ ਦਾ ਕਹਿਣਾ ਹੈ ਕਿ ਇਸ ਸੰਧੀ ’ਤੇ ਆਖਰੀ ਫੈਸਲਾ ਵਿਸ਼ਵ ਦੇ ਦੇਸ਼ਾਂ ਨੂੰ ਆਪਣੇ ਪੱਧਰ ’ਤੇ ਲੈਣਾ ਚਾਹੀਦੀ ਹੈ ਪਰ ਜੇ ਅਗਲੀ ਪੀੜ੍ਹੀ ਨੂੰ ਬਿਹਤਰ ਦੁਨੀਆ ਦੇਣਾ ਚਾਹੁੰਦੇ ਹੋ ਤਾਂ ਇਹ ਸੰਧੀ ਜ਼ਰੂਰੀ ਹੈ। ਹੁਣ ਭਵਿੱਖ ਦੀ ਇਸ ਸੰਧੀ ਨੂੰ ਲੈ ਕੇ ਆਮ ਰਾਏ ਬਣਦੀ ਦਿਖਾਈ ਦੇ ਰਹੀ ਹੈ। ਡਬਲਯੂਐੱਚਓ ਮੁਖੀ ਦਾ ਸਮਰਥਨ ਕਰਨ ਵਾਲਿਆਂ ’ਚ 25 ਦੇਸ਼ ਸ਼ਾਮਿਲ ਹਨ। ਇਸ ਤੋਂ ਇਲਾਵਾ ਕਈ ਅੰਤਰਰਾਸ਼ਟਰੀ ਸੰਗਠਨਾਂ ਨੇ ਵੀ ਇਸ ਨੂੰ ਸਹੀ ਤੇ ਜ਼ਰੂਰੀ ਦੱਸਿਆ ਹੈ।ਸੰਯੁਕਤ ਰਾਸ਼ਟਰ ਦੀ ਖ਼ਬਰ ਮੁਤਾਬਕ ਇਹ ਸਹਿਮਤੀ ਕੁਝ ਦਿਨ ਪਹਿਲਾਂ ਪ੍ਰਕਾਸ਼ਿਤ ਇਕ ਓਪਨ ਆਰਟੀਕਲ ਰਾਹੀਂ ਜਤਾਈ ਗਈ ਹੈ। ਇਹ ਲੇਖ ਦੁਨੀਆ ਦੇ ਕਈ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੋਇਆ ਸੀ। ਜਿਸ ’ਚ ਕਈ ਦੇਸ਼ਾਂ ਦੀਆਂ ਹਸਤੀਆਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਸਨ। ਇਸ ਸੰਯੁਕਤ ਲੇਖ ’ਚ ਕਿਹਾ ਗਿਆ ਸੀ ਕਿ ਕੋਰੋਨਾ ਮਹਾਮਾਰੀ ਦੇ ਦੌਰ ’ਚ ਜਦੋਂ ਤਕ ਇਕ ਵੀ ਵਿਅਕਤੀ ਅਸੁਰੱਖਿਅਤ ਹੈ ਉਦੋਂ ਤਕ ਸਾਰੇ ਲੋਕ ਸੁਰੱਖਿਅਤ ਨਹੀਂ ਕਹੇ ਜਾ ਸਕਦੇ ਹਨ। ਇਸ ’ਚ ਇਹ ਵੀ ਕਿਹਾ ਗਿਆ ਸੀ ਕਿ ਭਵਿੱਖ ’ਚ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਤੇ ਸਿਹਤ ਰੁਕਾਵਟਾਂ ਆ ਸਕਦੀਆਂ ਹਨ।

ਇਸ ’ਚ ਇਹ ਵੀ ਕਿਹਾ ਗਿਆ ਸੀ ਕਿ ਭਵਿੱਖ ’ਚ ਮਹਾਮਾਰੀਆਂ ਦਾ ਇਕਜੁਟ ਹੋ ਕੇ ਪਤਾ ਲਗਾਉਣਾ, ਉਨ੍ਹਾਂ ਦੀ ਰੋਕਥਾਮ ਕਰਨ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਤੇਜ਼ੀ ਨਾਲ ਕਰਨ ’ਚ ਹਾਈ ਕਵਾਲਿਟੀ ਦਾ ਤਾਲਮੇਲ ਦਿਖਾਉਣਾ ਹੋਵੇਗਾ। ਇਸ ਆਰਟੀਕਲ ’ਚ ਦੁਨੀਆ ਦੀਆਂ ਵੱਡੀਆਂ ਹਸਤੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸਨ। ਇਸ ’ਚ ਲਿਖਿਆ ਸੀ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦੁਆਰਾ ਸੁਝਾਈ ਗਈ ਅੰਤਰਰਾਸ਼ਟਰੀ ਸੰਧੀ ਇਸ ਸੰਗਠਨ ਦੇ ਸੰਵਿਧਾਨ ਨਾਲ ਜਨਮ ਲਵੇਗੀ ਤੇ ਇਸ ਦਾ ਮਕਸਦ ਭਵਿੱਖ ’ਚ ਆਉਣ ਵਾਲੀਆਂ ਮਹਾਮਾਰੀਆਂ ਨੂੰ ਰੋਕਣ ਲਈ ਸਾਰੇ ਜ਼ਰੂਰੀ ਉਪਾਅ ਕਰਨੇ ਹੋਣਗੇ। ਨਾਲ ਹੀ ਇਸ ਦਾ ਮਕਸਦ ਇਕ ਅਜਿਹੇ ਢਾਂਚਾਗਤ ਵਿਵਸਥਾ ਕਾਇਮ ਕਰਨਾ ਹੋਵੇਗਾ ਜਿਸ ’ਚ ਇਹ ਸੰਧੀ ਆਪਣੇ ਮਕਸਦ ’ਚ ਕਾਮਯਾਬ ਹੋ ਸਕੇ।

ਡਬਲਯੂਐੱਚਓ ਮੁਖੀ ਦੇ ਅੰਤਰਰਾਸ਼ਟਰੀ ਸੰਧੀ ਦੇ ਪੱਖ ਦਾ ਸਮਰਥਨ ਕਰਨ ਵਾਲਿਆਂ ’ਚ ਦੱਖਣੀ ਅਫਰੀਕਾ, ਸਪੇਨ, ਅਲਬਾਨੀਆ, ਚਿਲੀ, ਕੋਸਟਾ ਰੀਕਾ, ਫਰਾਂਸ, ਜਰਮਨੀ, ਗਰੀਸ, ਇੰਡੋਨੇਸ਼ੀਆ, ਇਟਲੀ, ਰੋਮਾਨਿਆ, ਰਵਾਂਡਾ ਆਦਿ ਜਿਹੇ ਦੇਸ਼ ਸ਼ਾਮਿਲ ਸਨਸ਼ ਇਨ੍ਹਾਂ ਸਾਰਿਆਂ ਦਾ ਕਹਿਣਾ ਸੀ ਕਿ ਵਿਸ਼ਵ ਮਹਾਮਾਰੀ ਕੋਵਿਡ-19 ਨੇ ਦੁਨੀਆ ’ਚ ਵੱਖ-ਵੱਖ ਸ਼ਕਤੀਆਂ ਦਾ ਪੂਰਾ ਫਾਇਦਾ ਚੁੱਕਿਆ ਹੈ ਪਰ ਹੁਣ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਨੂੰ ਇਸ ਤਰ੍ਹਾਂ ਨਾਲ ਫਾਇਦਾ ਚੁੱਕਣ ਦਾ ਮੌਕਾ ਦੋਬਾਰਾ ਨਹੀਂ ਦੇਣਾ ਚਾਹੀਦਾ।

ਅੱਜ ਇਸ ਮਹਾਮਾਰੀ ਨੂੰ ਲੈ ਕੇ ਪੂਰਾ ਵਿਸ਼ਵ ਇਕ ਹੈ ਉਨ੍ਹਾਂ ਦੀ ਸੋਚ ਇਕ ਹੈ। ਇਸ ਦਾ ਅੰਤਰਰਾਸ਼ਟਰੀ ਜਗਤ ਨੂੰ ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ ਤੇ ਭਵਿੱਖ ’ਚ ਨਵੇਂ ਕੰਮ ਕਰਨੇ ਚਾਹੀਦੇ ਹਨ। ਸਾਰੇ ਦੇਸ਼ਾਂ ਨੂੰ ਭਵਿੱਖ ’ਚ ਵੀ ਇਕਜੁਟ ਹੋ ਕੇ ਕੰਮ ਕਰਨਾ ਪਵੇਗਾ ਉਹ ਵੀ ਬਿਨਾਂ ਸਮੇਂ ਗਵਾਏ।

Related posts

ਕੋਰੋਨਾ ਵਾਇਰਸ: 24 ਘੰਟਿਆਂ ‘ਚ ਆਏ 01,63,000 ਨਵੇਂ ਮਾਮਲੇ, 3000 ਦੀ ਗਈ ਜਾਨ

On Punjab

Back Pain Treatment : ਸਿਰਹਾਣਾ ਵੀ ਦਿਵਾ ਸਕਦੈ ਕਮਰ ਦਰਦ ਤੋਂ ਰਾਹਤ, ਇਸ ਤਰ੍ਹਾਂ ਕਰੋ ਇਸਤੇਮਾਲ

On Punjab

Melatonin For Good Sleep: ਨੀਂਦ ਦੀਆਂ ਗੋਲੀਆਂ ਲੈਣ ਵਾਲੇ ਸਾਵਧਾਨ! ਥੋੜ੍ਹੀ ਜਿਹੀ ਅਣਗਹਿਲੀ ਪੈ ਸਕਦੀ ਜੀਵਨ ‘ਤੇ ਭਾਰੀ

On Punjab