ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਮੰਨੇ ਜਾਣ ਵਾਲੇ ਅਮਰੀਕੀ ਰਾਸ਼ਟਰਪਤੀ ਦੇ ਘਰ ‘ਚ ਕਾਰਨ ਬੜਾ ਬਵਾਲ ਹੋਇਆ। ਇਹ ਹੀ ਨਹੀਂ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਵੀ ਬਹੁਤ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਚੂਹਾ ਅਚਾਨਕ ਪੱਤਰਕਾਰ ਦੀ ਗੋਦੀ ਡਿੱਗਣ ਨਾਲ ਅਫਰਾ -ਤਫਰੀ ਮੱਚ ਗਈ ।ਇਹ ਘਟਨਾ White house ਦੇ ਪ੍ਰੈੱਸ ਏਰੀਆ ‘ਚ ਹੋਈ ਜਿਸ ਤੋਂ ਬਾਅਦ ਪੱਤਰਕਾਰ ਚੂਹੇ ਨੂੰ ਭਜਾਉਣ ਅਤੇ ਫੜਨ ਦੀ ਕੋਸ਼ਿਸ਼ ‘ਚ ਲੱਗ ਗਏ । ਹਾਲਾਂਕਿ ਇਸ ਮਾਮਲੇ ‘ਤੇ ਵ੍ਹਾਈਟ ਹਾਊਸ ‘ਚੋਂ ਕੋਈ ਪ੍ਰਤੀਕਿਰਿਆ ਨਹੀਂ ਆਈ । ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚੂਹੇ ਦੀ ਤਸਵੀਰ ਅਤੇ ਇਸ ਘਟਨਾ ਨੂੰ ਲੈਕੇ ਟਵੀਟਸ ਦੀ ਝੜੀ ਲੱਗ ਗਈ।ਚੂਹਿਆਂ ਦੇ ਕਹਿਰ ਬਾਰੇ ਕੁੱਝ ਦਿਨ ਪਹਿਲਾਂ 23ਵੇਂ ਰਾਸ਼ਟਰਪਤੀ ਬੇਂਜਾਮਿਨ ਹੈਰੀਸਨ ਦੀ ਪਤਨੀ ਕੈਰੋਲੀਨ ਨੇ ਵੀ ਚਿੰਤਾ ਜਾਹਰ ਕਰਦਿਆਂ ਕਿਹਾ ਸੀ ਕਿ ਇੰਝ ਜਾਪਦਾ ਹੈ ਜਿਵੇਂ ਚੂਹਿਆਂ ਇਮਾਰਤ ‘ਤੇ ਹੀ ਕਬਜ਼ਾ ਕਰ ਲਿਆ ਹੈ। ਚੂਹਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਉਹ ਆਮ ਹੀ ਮੇਜਾਂ ਦੇ ਦਿਖਦੇ ਹਨ ।ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਾਲ 2017 ‘ਚ ਬਿਆਨ ਦਿੱਤਾ ਗਿਆ ਸੀ ਕਿ ਵ੍ਹਾਈਟ ਹਾਊਸ ਇਕ ਵਾਸਤਵਿਕ ‘ਡੰਪ’ (ਕੂੜਾਘਰ) ਹੈ। ਦੱਸ ਦੇਈਏ ਕਿ ਦੇਖ ਭਾਲ ਦਾ ਜਿੰਮਾਂ ਰਾਸ਼ਟਰੀ ਪਾਰਕ ਸੇਵਾ ਕੋਲ ਹੈ ਅਤੇ ਉਹਨਾਂ ਵੱਲੋਂ ਹਫਤਾਵਰੀ ਚੂਹਿਆਂ ਨੂੰ ਭਜਾਉਣ ਲਈ ਸਫਾਈ ਮੁਹਿੰਮ ਚਲਾਈ ਜਾਂਦੀ ਹੈ।
previous post