47.3 F
New York, US
March 28, 2024
PreetNama
ਖਾਸ-ਖਬਰਾਂ/Important News

Trump ਨੂੰ Apple ‘ਤੇ ਚੜ੍ਹਿਆ ਗੁੱਸਾ, ਗੱਲ ਵਿਗੜੀ ਤਾਂ ਵੱਧ ਸਕਦੇ ਐੱਪਲ ਪ੍ਰੋਡਕਟ ਦੇ ਭਾਅ!

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਕਿਹਾ ਕਿ ਐਪਲ ਨਵੇਂ Mac Pro ਦੇ ਪੁਰਜ਼ੇ ਜੇਕਰ ਚੀਨ ਵਿੱਚ ਹੀ ਬਣਾਏਗਾ ਤਾਂ ਉਸ ਨੂੰ ਦਰਾਮਦ ਕਰ ਤੋਂ ਛੋਟ ਨਹੀਂ ਮਿਲੇਗੀ। ਐਪਲ ਨੂੰ ਹੁਣ ਅਮਰੀਕਾ ‘ਚ ਹੀ ਨਿਰਮਾਣ ਕਰਨਾ ਪਵੇਗਾ।

ਹਾਲਾਂਕਿ, ਟਰੰਪ ਨੇ ਇਹ ਵੀ ਕਿਹਾ ਕਿ ਉਹ ਐਪਲ ਦੇ ਸੀਈਓ ਟਿਮ ਕੁੱਕ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਐਪਲ ਮੈਕ ਪ੍ਰੋ ਦੇ ਮੌਜੂਦਾ ਵਰਸ਼ਨ ਦੀ ਅਸੈਂਬਲਿੰਗ ਟੈਕਸਾਸ ਵਿੱਚ ਕਰਦੀ ਹੈ, ਪਰ ਅਜਿਹੀਆਂ ਖ਼ਬਰਾਂ ਹਨ ਕਿ ਨਵੇਂ ਮੈਕ ਪ੍ਰੋ ਦੀ ਅਸੈਂਬਲਿੰਗ ਚੀਨ ਵਿੱਚ ਹੀ ਸ਼ੁਰੂ ਕੀਤੀ ਜਾ ਸਕਦੀ ਹੈ।

ਪਰ ਅਮਰੀਕੀ ਰਾਸ਼ਟਰਪਤੀ ਆਪਣੇ ਦੇਸ਼ ਦੀ ਵੱਕਾਰੀ ਕੰਪਨੀ ਦੇ ਇਸ ਫੈਸਲੇ ਤੋਂ ਖ਼ੁਸ਼ ਨਹੀਂ ਹਨ। ਟਰੰਪ ਅਜਿਹਾ ਨਹੀਂ ਚਾਹੁੰਦੇ ਕਿਉਂਕਿ ਅਮਰੀਕਾ ਤੇ ਚੀਨ ਦਰਮਿਆਨ ਪਿਛਲੇ ਸਾਲ ਮਾਰਚ ਤੋਂ ਇੰਪੋਰਟ ਡਿਊਟੀ ਦਾ ਵਿਵਾਦ ਚੱਲ ਰਿਹਾ ਹੈ। ਅਮਰੀਕਾ ਚੀਨ ਦੇ ਵਿੱਚ ਪਿਛਲੇ ਸਾਲ ਮਾਰਚ ‘ਚ ਟ੍ਰੇਡ ਵਾਰ ਸ਼ੁਰੂ ਹੋਇਆ ਸੀ। ਦੋਵੇਂ ਦੇਸ਼ ਇਕ ਦੂਜੇ ਦੇ ਅਰਬਾਂ ਡਾਲਰ ਦੇ ਇੰਪੋਰਟ ਕਰ ਤੇ ਹੋਰ ਡਿਊਟੀ ਵਧਾ ਚੁੱਕੇ ਹਨ।

ਪਿਛਲੇ ਮਹੀਨੇ ਅਮਰੀਕਾ ਨੇ ਚੀਨ ਦੇ 300 ਅਰਬ ਡਾਲਰ ਦੇ ਵਾਧੂ ਦਰਾਮਦ ਅਤੇ 25 ਫੀਸਦ ਡਿਊਟੀ ਲਾਉਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਜੀ-20 ਬੈਠਕ ‘ਚ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਵਪਾਰ ਵਾਰਤਾ ਫਿਰ ਤੋਂ ਸ਼ੁਰੂ ਕਰਨ ਲਈ ਰਾਜ਼ੀ ਹੋ ਗਏ ਸਨ। ਐੱਪਲ, ਡੇੱਲ, ਐਚਪੀ, ਇੰਟੇਲ, ਮਾਇਕਰੋਸੌਫਟ ਅਤੇ ਸੋਨੀ ਜਿਹੀਆਂ ਕੰਪਨੀਆਂ ਨੇ ਟਰੰਪ ਪ੍ਰਸ਼ਾਸਨ ਦੇ ਸਾਹਮਣੇ ਮੰਗ ਰੱਖੀ ਸੀ ਕਿ ਉਨ੍ਹਾਂ ਦੇ ਉਤਪਾਦਾਂ ਨੂੰ ਵਾਧੂ ਟੈਰਿਫ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇ। ਉਸ ਵੇਲੇ ਐਪਲ ਨੇ ਆਪਣੇ ਉਤਪਾਦਾਂ ਦੀ ਲਿਸਟ ‘ਚ ਮੈਕ ਪ੍ਰੋ ਸਿਸਟਮ ਦਾ ਜ਼ਿਕਰ ਨਹੀਂ ਕੀਤਾ ਸੀ। ਪਰ ਹੁਣ ਚੀਨ ‘ਚ ਬਣਨ ਵਾਲੇ ਹਾਰਡਵੇਅਰ ‘ਤੇ ਇੰਪੋਰਟ ਡਿਊਟੀ ‘ਚ ਛੋਟ ਦੀ ਮੰਗ ਕੀਤੀ ਸੀ।

Related posts

ਨਿਊਯਾਰਕ ਦੀ ਗਵਰਨਰ ਨੇ ਕੀਤਾ ਐਮਰਜੈਂਸੀ ਦਾ ਐਲਾਨ

On Punjab

Coronavirus: ਅਫ਼ਵਾਹਾਂ ਨਾਲ ਨਜਿੱਠਣ ਲਈ ਅੱਗੇ ਆਏ ਮਾਰਕ ਜ਼ੁਕਰਬਰਗ, ਫੇਸਬੁੱਕ ਨੇ ਚੁੱਕੇ ਇਹ ਕਦਮ

On Punjab

ਦੱਖਣੀ ਅਫਰੀਕਾ ’ਚ ਬਿਜਲੀ ਸੰਕਟ ਨੂੰ ਲੈ ਕੇ ਐਮਰਜੈਂਸੀ ਐਲਾਨੀ

On Punjab