PreetNama
ਸਮਾਜ/Social

Truecaller ਵਰਤਣ ਵਾਲੇ ਸਾਵਧਾਨ! ‘ਬੱਗ’ ਕਰਕੇ UPI ਲਈ ਆਪਣੇ-ਆਪ ਰਜਿਸਟਰ ਹੋਏ ਯੂਜ਼ਰਸ

ਨਵੀਂ ਦਿੱਲੀ: ਮੋਬਾਈਲ ਡਾਇਰੈਕਟਰੀ ਐਪ ਟਰੂਕਾਲਰ ਵਿੱਚ ਇੱਕ ‘ਬੱਗ’ ਦੇ ਕਾਰਨ ਮੰਗਲਵਾਰ ਨੂੰ ਯੂਪੀਏ ਆਧਾਰਿਤ ਡਿਜੀਟਲ ਭੁਗਤਾਨ ਸੇਵਾ ਪ੍ਰਭਾਵਿਤ ਹੋਈ। ਦੇਸ਼ ਵਿੱਚ ਕੰਪਨੀ ਦੇ 10 ਕਰੋੜ ਐਕਟਿਵ ਯੂਜ਼ਰ ਹਨ। ਇਸ ਬੱਗ ਦੇ ਕਾਰਨ ਦੇਸ਼ ਵਿੱਚ ਟਰੂਕਾਲਰ ਉਪਭੋਗਤਾ ਆਪਣੇ-ਆਪ ਯੂਪੀਆਈ ਸੇਵਾ ਲਈ ਰਜਿਸਟਰ ਹੋਣ ਲੱਗੇ।

ਟਰੈਕਟਰ ਨੇ ਇਸ ਖਰਾਬੀ ਲਈ ਮੁਆਫੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਇਸ ਨੇ ਬੱਗ ਵਾਲੇ ਵਰਸ਼ਨ ਨੂੰ ਹਟਾ ਦਿੱਤਾ ਹੈ ਤੇ ਬੱਗ ਨੂੰ ਠੀਕ ਕਰਨ ਤੋਂ ਬਾਅਦ ਜਲਦੀ ਹੀ ਨਵਾਂ ਵਰਸ਼ਨ ਪੇਸ਼ ਕੀਤਾ ਜਾਵੇਗਾ।

ਕੰਪਨੀ ਨੇ ਕਿਹਾ ਹੈ ਕਿ ਬੱਗ ਤੋਂ ਪ੍ਰਭਾਵਿਤ ਯੂਜ਼ਰਸ ਐਪ ਦੇ ‘ਓਵਰਫਲੋ ਮੈਨਿਊ’ ਜ਼ਰੀਏ ਇਸ ਸੇਵਾ ਤੋਂ ਵੱਖਰੇ ਹੋ ਸਕਦੇ ਹਨ।

Related posts

ਦੇਹਰਾਦੂਨ ’ਚ ਚੰਡੀਗੜ੍ਹ ਨੰਬਰ ਦੀ ਮਰਸਡੀਜ਼ ਨੇ ਛੇ ਮਜ਼ਦੂਰਾਂ ਨੂੰ ਟੱਕਰ ਮਾਰੀ, ਚਾਰ ਦੀ ਮੌਕੇ ’ਤੇ ਮੌਤ, ਦੋ ਗੰਭੀਰ ਜ਼ਖ਼ਮੀ

On Punjab

ਦੱਖਣੀ ਅਫਰੀਕਾ 270 ਦੌੜਾਂ ‘ਤੇ ਆਲ ਆਊਟ

On Punjab

ਦੂਰਸੰਚਾਰ ਕੰਪਨੀਆਂ ਨੇ 11,300 ਕਰੋੜ ਦਾ ਸਪੈਕਟ੍ਰਮ ਖਰੀਦਿਆ

On Punjab