PreetNama
ਖੇਡ-ਜਗਤ/Sports News

Tokyo Olympics 2020: ਹਾਰ ਤੋਂ ਬਾਅਦ ਭਾਵੁਕ ਭਾਰਤੀ ਮਹਿਲਾ ਹਾਕੀ ਟੀਮ ਨੂੰ ਫੋਨ ’ਤੇ ਕਿਹਾ – ਪੀਐੱਮ, ਰੋਵੋ ਨਾ, ਤੁਹਾਡਾ ਪਸੀਨਾ ਦੇਸ਼ ਦੀਆਂ ਕਰੋੜਾਂ ਧੀਆਂ ਲਈ ਪ੍ਰੇਰਣਾ ਬਣਿਐ

ਪੀਐੱਮ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ਖੇਡਾਂ ’ਚ ਚੌਥੇ ਸਥਾਨ ’ਤੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਨਾਲ ਫੋਨ ’ਤੇ ਗੱਲ ਕੀਤੀ। ਰਾਣੀ ਰਾਮਪਾਲ ਦੀ ਟੀਮ ਨਾਲ ਗੱਲ ਕਰਦੇ ਹੋਏ ਪੀਐੱਮ ਨੇ ਮਹਿਲਾ ਹਾਕੀ ਪਲੇਅਰਜ਼ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਤੀਜੇ ਤੇ ਚੌਥੇ ਸਥਾਨ ਲਈ ਹੋਏ ਮੈਚ ’ਚ ਬਿ੍ਰਟੇਨ ਤੋਂ ਮਿਲੀ ਹਾਰ ਤੋਂ ਬਾਅਦ ਦੁਖੀ ਖਿਡਾਰਨਾ ਦਾ ਹੌਸਲਾ ਵਧਾਉਂਦੇ ਹੋਏ ਕਿਹਾ, ‘ਰੋਵੋ ਨਾ, ਤੁਹਾਡਾ ਪਸੀਨਾ ਦੇਸ਼ ਦੀਆਂ ਕਰੋੜਾਂ ਬੇਟੀਆਂ ਦੀ ਪ੍ਰੇਰਣਾ ਬਣ ਗਿਆ ਹੈ’, ਪੀਐੱਮ ਨੇ ਜਦੋਂ ਮਹਿਲਾ ਹਾਕੀ ਟੀਮ ਨੂੰ ਫੋਨ ਕੀਤਾ ਤਾਂ ਕਪਤਾਨ ਰਾਨੀ ਰਾਮਪਾਲ ਨੇ ਉਨ੍ਹਾਂ ਨੂੰ ਨਮਸਕਾਰ ਕੀਤਾ, ਰਾਨੀ ਨੇ ਹੌਸਲਾ ਹੌਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨੂੰ ਧੰਨਵਾਦ ਵੀ ਕੀਤਾ।

ਪੀਐੱਮ ਮੋਦੀ ਨੇ ਕਿਹਾ, ‘ਬੇਟੀ… ਤੁਸੀਂ ਲੋਕ ਬਹੁਤ ਚੰਗਾ ਖੇਡਿਆ। ਤੁਸੀਂ ਬਹੁਤ ਪਸੀਨਾ ਵਹਾਇਆ ਪਿਛਲੇ ਪੰਜ-ਛੇ ਸਾਲ ਤੋਂ ਸਭ ਛੱਕ ਕੇ ਤੁਸੀਂ ਇਸ ਦੀ ਸਾਧਨਾ ਕਰ ਰਹੇ ਸੀ। ਤੁਹਾਡਾ ਪਸੀਨਾ ਪਦਕ ਨਹੀਂ ਲੈ ਸਕਿਆ ਪਰ ਇਹ ਦੇਸ਼ ਦੀਆਂ ਕਰੋੜਾਂ ਲੜਕੀਆਂ ਲਈ ਪ੍ਰੇਰਣਾ ਬਣ ਗਿਆ ਹੈ। ‘ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਟੀਮ ਦੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ। ਮੈਂ ਦੇਖ ਰਿਹਾ ਸੀ ਨਵਨੀਤ ਦੀਆਂ ਅੱਖਾਂ ’ਤੇ ਕੁਝ ਸੱਟਾਂ ਆਈਆਂ ਹਨ।’ ਇਸ ’ਤੇ ਕਪਤਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਨਵਨੀਤ ਦੀਆਂ ਅੱਖਾਂ ’ਤੇ stitch ਲੱਗੇ ਹਨ, ਇਸ ’ਤੇ ਪੀਐੱਨ ਨੇ ਜ਼ਖ਼ਮੀ ਖਿਡਾਰੀ ਦੇ ਹਾਲਚਾਲ ਬਾਰੇ ਪੁੱਛਿਆ।

Related posts

ਭਾਰਤ ਨੂੰ ਹਰਾ ਕਿ ਪਾਕਿਸਤਾਨ ਪਹਿਲੀ ਵਾਰ ਬਣਿਆ ਕਬੱਡੀ ਵਰਲਡ ਚੈਂਪੀਅਨ

On Punjab

RCB ਨੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਹਟਾਏ ਫੋਟੋ ‘ਤੇ ਨਾਮ ਕੋਹਲੀ ਨੂੰ ਵੀ ਨਹੀਂ ਕੋਈ ਜਾਣਕਾਰੀ

On Punjab

ਕ੍ਰਿਕਟ ਦੇ ਸ਼ੌਕੀਨਾਂ ਵੱਡੀ ਖ਼ਬਰ, ਸੌਰਵ ਗਾਂਗੁਲੀ ਨੇ ਖੁਦ ਕੀਤੀ ਪੁਸ਼ਟੀ

On Punjab