PreetNama
ਸਮਾਜ/Social

Sushma Swaraj Final Journey : ਪੰਜ ਤੱਤਾਂ ‘ਚ ਵਿਲੀਨ ਹੋਈ ਸੁਸ਼ਮਾ ਸਵਰਾਜ, ਬੇਟੀ ਨੇ ਦਿੱਤੀ ਚਿਤਾ ਨੂੰ ਅਗਨੀ

ਨਵੀਂ ਦਿੱਲੀ: Sushma Swaraj Passes Away @67 Live Updates: ਸਾਬਕਾ ਵਿੱਤ ਮੰਤਰੀ ਤੇ ਭਾਜਪਾ ਪਾਰਟੀ ਦੀ ਵੱਡੀ ਆਗੂ ਸੁਸ਼ਮਾ ਸਵਰਾਜ ਦਾ ਮੰਗਲਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਤੇ ਬੁੱਧਵਾਰ ਨੂੰ ਉਨ੍ਹਾਂ ਦੀ ਉਮਰ 67 ਸਾਲ ਸੀ। ਸੁਸ਼ਮਾ ਸਵਾਰਜ ਦੇ ਦੇਹਾਂਤ ਤੋਂ ਹਰ ਕੋਈ ਦੁਖੀ ਹੈ। ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਹੁਲ ਗਾਂਧੀ ਸਮੇਤ ਦੇਸ਼-ਦੁਨੀਆ ਦੇ ਆਗੂਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਵਿਚਾਰਧਾਰਾ ਤੇ ਭਾਜਪਾ ਦੇ ਹਿੱਤਾਂ ਦਾ ਮਾਮਲਾ ਹੁੰਦਾ ਸੀ ਤਾਂ ਉਹ ਕਦੀ ਸਮਝੌਤਾ ਨਹੀਂ ਕਰਦੇ ਸਨ। ਇਸੇ ਦੌਰਾਨ ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਨੇ ਸਾਬਕਾ ਵਿਦੇਸ਼ ਮੰਤਰੀ ਦੇ ਸਨਮਾਨ ‘ਚ ਦੋ ਦਿਨ ਦੇ ਸੂਬਾਈ ਸੋਗ ਦਾ ਐਲਾਨ ਕੀਤਾ ਹੈ।

ਸਰਕਾਰੀ ਸਨਮਾਨਾਂ ਨਾਲ ਹੋਇਆ ਸੁਸ਼ਮਾ ਸਵਰਾਜ ਦਾ ਅੰਤਿਮ ਸੰਸਕਾਰ।

-ਬੇਟੀ ਬਾਂਸੁਰੀ ਦੇਵੇਗੀ ਸੁਸ਼ਮਾ ਸਵਰਾਜ ਦੀ ਚਿਤਾ ਨੂੰ ਅਗਨੀ।

-ਸੀਨੀਅਰ ਆਗੂ ਅਡਵਾਨੀ ਨੇ ਵੀ ਦਿੱਤੀ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ।

-ਭਾਜਪਾ ਹੈੱਡਕੁਆਰਟਰ ਤੋਂ ਸੁਸ਼ਮਾ ਸਵਰਾਜ ਦੀ ਅੰਤਿਮ ਯਾਤਰਾ ਨਿਕਲ ਚੁੱਕੀ ਹੈ। ਰਾਜਨਾਥ, ਜੇਪੀ ਨੱਡਾ ਅਤੇ ਰਵੀਸ਼ੰਕਰ ਪ੍ਰਸਾਦ ਸਮੇਤ ਕਈ ਭਾਜਪਾ ਆਗੂਆਂ ਨੇ ਦਿੱਤਾ ਮੋਢਾ…

-ਸੁਸ਼ਮਾ ਸਵਰਾਜ ਦੇ ਪਤੀ ਸਵਰਾਜ ਕੌਸ਼ਲ ਤੇ ਉਨ੍ਹਾਂ ਦੀ ਬੇਟੀ ਬਾਂਸੁਰੀ ਨੇ ਮਰਹੂਮ ਸਾਬਕਾ ਵਿਦੇਸ਼ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ। ਸੁਸ਼ਮਾ ਸਵਰਾਜ ਦੀ ਦੇਹ ਨੂੰ ਤਿਰੰਗੇ ‘ਚ ਲਪੇਟਿਆ ਗਿਆ।

-ਸੁਸ਼ਮਾ ਸਵਰਾਜ ਦੇ ਅੰਤਿਮ ਸਸਕਾਰ ਨੂੰ ਦੇਖਦੇ ਹੋਏ ਟ੍ਰੈਫਿਕ ਐਡਵਾਇਜ਼ੀ ਜਾਰੀ ਕੀਤੀ ਹੈ। ਲੋਕਾਂ ਨੂੰ ਲਾਲਾ ਲਾਜਪਤ ਰਾਏ ਮਾਰਗ, ਨੀਲਾ ਗੁੰਬਦ, ਮੂਲਚੰਦ ਫਲਾਈਓਵਰ, ਡਿਫੈਂਸ ਕਾਲੋਨੀ ਫਲਾਈਓਵਰ, ਲੋਧੀ ਰੋਡ ਫਲਾਈਓਵਰ ਤੇ ਉਸ ਨਾਲ ਜੁੜੇ ਰਸਤਿਆਂ ਤੋਂ ਬਚ ਕੇ ਜਾਣ ਨੂੰ ਕਿਹਾ ਗਿਆ ਹੈ।

ਰਾਸ਼ਟਰੀ ਸਵੈ-ਸੇਵਕ ਸੰਘ ਨੇ ਕਿਹਾ ਕਿ ਉਹ ਧਾਰਾ-370 ਨੂੰ ਖ਼ਤਮ ਕੀਤੇ ਜਾਣ ਨਾਲ ਬੇਹੱਦ ਖ਼ੁਸ਼ ਸਨ। ਉਹ ਦੁੱਖ ਦੀ ਘੜੀ ‘ਚ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵਦੇਨਾ ਜ਼ਾਹਿਰ ਕਰਦੇ ਹਨ।

– ਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹ ਨੂੰ ਭਾਜਪਾ ਹੈੱਡਕੁਆਰਟਰ ਲਿਜਾਇਆ ਗਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਨਿਵਾਸ ਵਿਖੇ ਪਹੁੰਚੇ

ਸੀਨੀਅਰ ਭਾਜਪਾ ਆਗੂ ਐੱਲਕੇ ਅਵਡਾਨੀ ਨੇ ਕਿਹਾ ਕਿ ਰਾਸ਼ਟਰ ਨੇ ਇਕ ਵਿਲੱਖਣ ਆਗੂ ਗੁਆ ਦਿੱਤਾ ਹੈ। ਉਨ੍ਹਾਂ ਲਈ ਇਹ ਇਕ ਬਹੁਤ ਵੱਡਾ ਨੁਕਸਾਨ ਹੈ। ਉਨ੍ਹਾਂ ਕਿਹਾ ਕਿ ਸੁਸ਼ਮਾ ਦੀ ਹਮੇਸ਼ਾ ਯਾਦ ਆਵੇਗੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਪ੍ਰਤੀ ਉਨ੍ਹਾਂ ਸੰਵੇਦਨਾਵਾਂ ਜ਼ਾਹਿਰ ਕੀਤੀਆਂ।

Related posts

ਬੌਰਿਸ਼ ਜੌਨਸਨ ਵੱਲੋਂ ਬਾਇਡਨ ਨੂੰ ਨਵੇਂ ਵਪਾਰ ਸਮਝੌਤੇ ਦੀ ਅਪੀਲ

On Punjab

ਦੇਸ਼ ‘ਚ ਲਾਕ ਡਾਊਨ ਦਾ ਵਧੀਆ ਅਸਰ, ਪਹਿਲੀ ਵਾਰ ਦੇਸ਼ ਦੇ 102 ਸ਼ਹਿਰਾਂ ਦੀ ਹਵਾ ਹੋਈ ਸਾਫ਼

On Punjab

IS Attack In Syria : ਸੀਰੀਆ ‘ਚ IS ਹਮਲੇ ‘ਚ ਸੱਤ ਲੋਕਾਂ ਦਾ ਮੌਤ, ਸਰਕਾਰ ਪੱਖੀ ਲੜਾਕੇ ਵੀ ਗਏ ਮਾਰੇ

On Punjab