ਪੁਡੂਚੇਰੀ ‘ਚ ਸਰਕਾਰ ਡਿੱਗਣ ਤੋਂ ਬਾਅਦ ਨੇ ਦੱਖਣੀ ਭਾਰਤ ‘ਚ ਕਰਨਾਟਕ ਤੋਂ ਬਾਅਦ ਸੂਬਾ ਗਵਾ ਦਿੱਤਾ। ਕਦੀ ਕਾਂਗਰਸ ਦੇ ਮਜ਼ਬੂਤ ਗੜ੍ਹ ਦੇ ਰੂਪ ‘ਚ ਮੰਨੇ ਜਾਣ ਵਾਲੇ ਦੱਖਣੀ ‘ਚ ਅੱਜ ਪਾਰਟੀ ਸਾਰੇ ਸੂਬਿਆਂ ‘ਚੋਂ ਬਾਹਰ ਹੋ ਚੁੱਕੀ ਹੈ। ਪੁਡੂਚੇਰੀ ‘ਚ ਕਾਂਗਰਸ ਨੀਤ ਵੀ ਨਾਰਾਇਣਸਾਮੀ ਸਰਕਾਰ ਨੂੰ ਸਦਨ ‘ਚ ਅੱਜ ਬਹੁਮਤ ਸਾਬਤ ਕਰਨਾ ਸੀ। ਮਤਦਾਨ ਤੋਂ ਪਹਿਲਾਂ ਹੀ ਕਾਂਗਰਸ ਤੇ ਡੀਐਮਕੇ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਵਿਧਾਨ ਸਭਾ ਪ੍ਰਧਾਨ ਨੇ ਐਲਾਨ ਕੀਤਾ ਕਿ ਸਰਕਾਰ ਬਹੁਮਤ ਸਾਬਤ ਕਰਨ ‘ਚ ਅਸਫ਼ਲ ਰਹੀ ਹੈ।ਸਿਰਫ 3 ਸੂਬਿਆਂ ‘ਚ ਕਾਂਗਰਸ ਦੇ ਸੀਐਮ, 2 ਸੂਬਿਆਂ ‘ਚ ਗਠਜੋੜ
ਕਾਂਗਰਸ ਪਾਰਟੀ ਸੱਤਾ ਦੀ ਲੜਾਈ ‘ਚ ਲਗਾਤਾਰ ਭਾਜਪਾ ਤੋਂ ਪਿਛੜਦੀ ਜਾ ਰਹੀ ਹੈ। ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ ਤੇ ਝਾਰਖੰਡ ਨੂੰ ਛੱਡ ਕੇ ਅੱਜ ਪੂਰੇ ਦੇਸ਼ ‘ਚ ਪਾਰਟੀ ਸੱਤਾ ਤੋਂ ਬਾਹਰ ਹੈ। ਮਹਾਰਾਸ਼ਟਰ ਤੇ ਝਾਰਖੰਡ ‘ਚ ਕਾਂਗਰਸ ਭਲੇ ਹੀ ਸੱਤਾ ‘ਚ ਹੋਵੇ ਪਰ ਇੱਥੇ ਪਾਰਟੀ ਦੀ ਭੂਮਿਕਾ ਨੰਬਰ ਤਿੰਨ ਤੇ ਨੰਬਰ ਦੋ ਦੀ ਹੈ।
ਪੰਜ ਸੂਬਿਆਂ ‘ਚ ਵਿਧਾਨਸਭਾ ਚੋਣ ਕਾਂਗਰਸ ਲਈ ਚੁਣੌਤੀ
ਇਸ ਸਾਲ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣ ਹੋਣਾ ਹੈ। ਇਸ ‘ਚ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਆਸਾਮ ਤੇ ਪੁਡੂਚੇਰੀ ਸ਼ਾਮਲ ਹਨ। ਇਨ੍ਹਾਂ ਚੋਣਾਂ ‘ਚ ਪਾਰਟੀ ਲਈ ਜਿੱਤ ਹਾਸਲ ਕਰਨਾ ਵੱਡੀ ਚੁਣੌਤੀ ਹੈ। ਪੱਛਮੀ ਬੰਗਾਲ ‘ਚ ਮੁੱਖ ਲੜਾਈ ਇਸ ਵਾਰ ਭਾਜਪਾ ਤੇ ਤ੍ਰਿਣਮੂਲ ‘ਚ ਮੰਨੀ ਜਾ ਰਹੀ ਹੈ। ਇੱਥੇ ਪਾਰਟੀ ਲੈਫਟ ਨਾਲ ਗਠਜੋੜ ‘ਚ ਹੈ। ਉਧਰ ਤਾਮਿਲਨਾਡੂ ‘ਚ ਪਾਰਟੀ ਡੀਐਮਕੇ ਨਾਲ ਗਠਜੋੜ ਰਾਹੀਂ ਸੱਤਾ ‘ਚ ਆਉਣ ਦੀ ਕੋਸ਼ਿਸ਼ ਕਰੇਗੀ। ਕੇਰਲ ‘ਚ ਪਾਰਟੀ ਦਾ ਵਾਮ ਨੀਤ ਐਲਡੀਐਫ ਤੋਂ ਮੁਕਾਬਲਾ ਹੈ। ਆਸਾਮ ‘ਚ ਭਾਜਪਾ ਦੀ ਸਰਕਾਰ ਹੈ। ਇੱਥੇ ਕਾਂਗਰਸ ਦੀ ਸਿੱਧੀ ਲੜਾਈ ਭਾਜਪਾ ਨਾਲ ਹੈ।