78.22 F
New York, US
July 25, 2024
PreetNama
ਖੇਡ-ਜਗਤ/Sports News

PCB ਨੇ ਕਪਤਾਨ ਸਰਫਰਾਜ ਅਹਿਮਦ ਖਿਲਾਫ਼ ਲਿਆ ਵੱਡਾ ਫੈਸਲਾ

ਇਸਲਾਮਾਬਾਦ: ਪੀਸੀਬੀ ਵੱਲੋਂ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ ਅਹਿਮਦ ਨੂੰ ਕ੍ਰਿਕੇਟ ਦੇ ਤਿੰਨ ਫਾਰਮੈਟਾਂ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ । ਦਰਅਸਲ, ਪੀਸੀਬੀ ਵੱਲੋਂ ਇਹ ਫੈਸਲਾ ਉਸ ਸਮੇਂ ਕੀਤਾ ਗਿਆ ਜਦੋਂ ਪਾਕਿਸਤਾਨ ਨੂੰ ਘਰੇਲੂ ਮੈਚਾਂ ਵਿੱਚ ਸ਼੍ਰੀਲੰਕਾ ਤੋਂ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹਾਰ ਝੱਲਣੀ ਪਈ ।ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਨੂੰ ਪਹਿਲਾਂ ਦੱਖਣੀ ਅਫਰੀਕਾ ਹੱਥੋਂ ਕਲੀਨ ਸਵੀਪ ਮਿਲਿਆ ਸੀ । ਜਿਸ ਤੋਂ ਬਾਅਦ ਪਾਕਿਸਤਾਨ ਨੇ ਆਸਟ੍ਰੇਲੀਆ ਹੱਥੋਂ ਵੀ ਹਾਰ ਦਾ ਸਾਹਮਣਾ ਕੀਤਾ ਸੀ । ਇਸ ਤੋਂ ਇਲਾਵਾ ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨ ਕੁਝ ਖਾਸ ਨਹੀਂ ਕਰ ਸਕਿਆ । ਵਿਸ਼ਵ ਕੱਪ ਵਿੱਚ ਸਰਫਰਾਜ਼ ਦਾ ਪ੍ਰਦਰਸ਼ਨ ਵੀ ਬੇਹੱਦ ਖਰਾਬ ਸੀ. ਜਿਸ ਕਾਰਨ ਉਹ ਆਪਣੀ ਕਪਤਾਨੀ ਵਿੱਚ ਵੀ ਅਸਫਲ ਰਹੇ ।

ਦੱਸ ਦੇਈਏ ਕਿ ਸਰਫਰਾਜ਼ ਨੇ ਆਪਣੀ ਕਪਤਾਨੀ ਵਿੱਚ 50 ਵਨਡੇ ਮੈਚਾਂ ਵਿੱਚ ਪਾਕਿਸਤਾਨ ਦੀ ਅਗਵਾਈ ਕੀਤੀ । ਜਿਸ ਵਿੱਚ ਸਰਫਰਾਜ਼ ਨੇ 5 ਅਰਧ ਸੈਂਕੜਿਆਂ ਦੀ ਮਦਦ ਨਾਲ 804 ਦੌੜਾਂ ਬਣਾਈਆਂ । ਸਰਫਰਾਜ਼ ਨੇ ਆਪਣੀ ਅਗਵਾਈ ਵਿੱਚ ਖੇਡੇ ਗਏ 50 ਵਨਡੇ ਮੈਚਾਂ ਵਿੱਚੋਂ 28 ਮੈਚਾਂ ਵਿੱਚ ਪਾਕਿਸਤਾਨ ਨੂੰ ਜਿੱਤ ਦਿਵਾਈ ।

ਜੇਕਰ ਇੱਥੇ ਟੈਸਟ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਸਰਫਰਾਜ ਨੇ ਆਪਣੀ ਕਪਤਾਨੀ ਵਿੱਚ 13 ਮੈਚਾਂ ਵਿੱਚੋਂ 4 ਮੈਚ ਜਿੱਤੇ ਹਨ ਜਦਕਿ ਟੀ-20 ਵਿੱਚ ਪਾਕਿਸਤਾਨ ਨੇ ਸਰਫਰਾਜ਼ ਦੀ ਕਪਤਾਨੀ ਵਿੱਚ 37 ਮੈਚਾਂ ਵਿਚੋਂ 29 ਮੈਚ ਜਿੱਤੇ ਹਨ ।

Related posts

RIO ਤੋਂ Tokyo Olympics ਤਕ ਦਾ ਸਫ਼ਰ : ਜਦੋਂ ਓਲੰਪਿਕ ਮੈਡਲ ਹੋਏ ਟਾਈ, ਜਾਣੋ ਬੇਹੱਦ ਦਿਲਚਸਪ ਕਿੱਸਾ

On Punjab

ਸ਼ੋਇਬ ਅਖਤਰ ਨੇ ਪਾਕਿਸਤਾਨ ‘ਚ ਹਿੰਦੂ ਲੜਕੀ ਦੀ ਹੱਤਿਆ ‘ਤੇ ਮੰਗਿਆ ਇਨਸਾਫ਼

On Punjab

ਭਾਰਤ ਨੇ ਦੱਖਣੀ ਅਫਰੀਕਾ ਨੂੰ 203 ਦੌੜਾਂ ਨਾਲ ਹਰਾਇਆ, ਸ਼ੰਮੀ ਦਾ ਵੱਡਾ ਕਾਰਨਾਮਾ

On Punjab