ਲੋਕਪ੍ਰਿਅ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਨੇ ਯਸ਼ਰਾਜ ਮੁਖਾਟੇ ਦੇ ‘ਪਾਰੀ ਹੋ ਰਹੀ ਹੈ’ ਮੀਮ ‘ਤੇ ਦੱਬ ਕੇ ਡਾਂਸ ਕਰਦਿਆਂ ਦੇਖਿਆ ਜਾ ਸਕਦਾ ਹੈ। ਯਸ਼ਰਾਜ ਮੁਖਾਟੇ ਦੇ ਗਾਣੇ ‘ਤੇ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਨੇ ਦੋਸਤਾਂ ਨਾਲ ਸ਼ਾਨਦਾਰ ਡਾਂਸ ਕੀਤਾ ਹੈ। ਵੀਰਵਾਰ ਨੂੰ ਮਾਹਿਰਾ ਖ਼ਾਨ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ‘ਚ ਉਹ ਆਪਣੇ ਦੋਸਤਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਮਾਹਿਰਾ ਖ਼ਾਨ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਮਾਇ ਨਿਊ ਗੇਮ’ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਹੈ- ਤੁਸੀਂ ਬਹੁਤ ਵਧੀਆ ਹੋ। ਇਸ ਤੋਂ ਇਲਾਵਾ ਉਨ੍ਹਾਂ ਨੇ ਦਨਾਨੀਰ ਨੂੰ ਟੈਗ ਵੀ ਕੀਤਾ ਹੈ। ਮਾਹਿਰਾ ਨੇ ਅੱਗੇ ਲਿਖਿਆ ਹੈ, ‘ਤੁਹਾਡਾ ਭਵਿੱਖ ਵਧੀਆ ਰਹੇ। ਚਮਕਦੇ ਰਹੋ।’ ਨਾਲ ਹੀ ਉਨ੍ਹਾਂ ਨੇ ਆਪਣੇ ਦੋਸਤਾਂ ਤੇ ਯਸ਼ਰਾਜ ਮੁਖਾਟੇ ਨੂੰ ਵੀ ਟੈਗ ਕੀਤਾ ਹੈ। ਅੱਗੇ ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਪਜਾਮਾ ਪਾਰਟੀ ਫੀਚਰਿੰਗ।’ਕੁਝ ਹੀ ਘੰਟਿਆਂ ‘ਚ ਇਹ ਵੀਡੀਓ ਵਾਇਰਲ ਹੋ ਗਈ ਹੈ ਤੇ ਮਾਹਿਰਾ ਖ਼ਾਨ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ। ਕਈ ਲੋਕ ਮਜ਼ੇ ਲੈ ਰਹੇ ਹਨ ਤੇ ਕਈ ਲੋਕ ਹੰਸ ਰਹੇ ਹਨ। ਇਕ ਇੰਸਟਾਗ੍ਰਾਮ ਯੂਜ਼ਰ ਨੇ ਲਿਖਿਆ, ‘ਹਾ ਹਾ ਹਾ ਹਾ, ਤੁਸੀਂ ਬਹੁਤ ਖ਼ੂਬਸੁਰਤ ਹੋ।’ ਹਾਲਾਂਕਿ ਸਾਰਿਆ ਦੇ ਐਕਸਪ੍ਰੈਸ਼ਨ ਦਿਲਚਸਪ ਹਨ। ਉੱਥੇ ਇਕ ਹੋਰ ਨੇ ਲਿਖਿਆ, ‘ਤੁਸੀਂ ਸਾਰਿਆਂ ਨੇ ਬਹੁਤ ਵਧੀਆ ਕੀਤਾ।’