PreetNama
ਰਾਜਨੀਤੀ/Politics

Oscar Awards 2022 : ਬਰਤਾਨੀਆ ਖਿਲਾਫ਼ ਨਫ਼ਰਤ ਨਾਲ ਭਰੀ ‘ਸਰਦਾਰ ਊਧਮ’! ਅਕੈਡਮੀ ਅਵਾਰਡ ਦੀ ਆਫੀਸ਼ੀਅਲ ਐਂਟਰੀ ਲਈ ਹੋਏ ਰਿਜੈਕਟ

ਸ਼ੂਜੀਤ ਸਰਕਾਰ ਦੁਆਰਾ ਨਿਰਦੇਸ਼ਤ ਸਰਦਾਰ ਊਧਮ ਜੋ ਕਿ 16 ਅਕਤੂਬਰ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕੀਤਾ ਗਿਆ ਸੀ, ਨੇ ਦਰਸ਼ਕਾਂ ਤੇ ਆਲੋਚਕਾਂ ਦੇ ਦਿਲ ਜਿੱਤ ਲਏ ਪਰ ਅਕੈਡਮੀ ਅਵਾਰਡਾਂ ਲਈ ਭਾਰਤ ਦੀ ਅਧਿਕਾਰਤ ਐਂਟਰੀ ਦੀ ਚੋਣ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਤੋਂ ਹਾਰ ਗਈ।

ਜਲ੍ਹਿਆਂਵਾਲਾ ਬਾਗ ਸਾਕੇ ਦੇ ਪਿਛੋਕੜ ‘ਤੇ ਬਣੀ ਸ਼ਹੀਦ ਊਧਮ ਸਿੰਘ ਦੀ ਇਸ ਬਾਇਓਪਿਕ ਨੂੰ ਰੱਦ ਕਰਨ ਦਾ ਕਮੇਟੀ ਮੈਂਬਰਾਂ ਵੱਲੋਂ ਕੀ ਕਾਰਨ ਦੱਸਿਆ ਗਿਆ, ਜਾਣ ਕੇ ਹੈਰਾਨ ਰਹਿ ਜਾਵੋਗੇ। ਰਿਪੋਰਟਾਂ ਮੁਤਾਬਕ ਅਕੈਡਮੀ ਐਵਾਰਡਜ਼ ‘ਚ ਐਂਟਰੀ ਲਈ ਫਿਲਮਾਂ ਦੀ ਚੋਣ ਕਰਨ ਵਾਲੀ ਕਮੇਟੀ ਨੂੰ ਲੱਗਦਾ ਹੈ ਕਿ ਸਰਦਾਰ ਊਧਮ ਨੇ ਅੰਗਰੇਜ਼ਾਂ ਖਿਲਾਫ ਬਹੁਤ ਜ਼ਿਆਦਾ ਨਫਰਤ ਦਿਖਾਈ ਹੈ, ਇਸ ਲਈ ਇਸ ਨੂੰ ਆਸਕਰ ਐਵਾਰਡਜ਼ ਦੀ ਦੌੜ ‘ਚ ਨਹੀਂ ਭੇਜਿਆ ਜਾਣਾ ਚਾਹੀਦਾ। ਕਮੇਟੀ ਦੇ ਇਸ ਅਜੀਬ ਤਰਕ ਦਾ ਸੋਸ਼ਲ ਮੀਡੀਆ ‘ਤੇ ਵੀ ਤਿੱਖਾ ਵਿਰੋਧ ਹੋ ਰਿਹਾ ਹੈ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਆਸਕਰ ਪੁਰਸਕਾਰਾਂ ਲਈ ਅਧਿਕਾਰਤ ਐਂਟਰੀ ਦੀ ਚੋਣ ਕਰਨ ਵਾਲੀ ਕਮੇਟੀ ਦੇ ਮੈਂਬਰ ਇੰਦਰਦੀਪ ਦਾਸਗੁਪਤਾ ਨੇ ਸਰਦਾਰ ਊਧਮ ਨੂੰ ਰੱਦ ਕਰਨ ਦੇ ਕਾਰਨਾਂ ਨੂੰ ਗਿਣਿਆ ਤੇ ਕਿਹਾ – ਸਰਦਾਰ ਊਧਮ ਥੋੜੀ ਲੰਬੀ ਫਿਲਮ ਤੇ ਜਲ੍ਹਿਆਂਵਾਲਾ ਬਾਗ ਕਾਂਡ ‘ਤੇ ਆਧਾਰਿਤ ਹੈ। ਭਾਰਤੀ ਸੁਤੰਤਰਤਾ ਸੰਗਰਾਮ ਦੇ ਇਕ ਅਣਗੌਲੇ ਨਾਇਕ ‘ਤੇ ਇਕ ਸ਼ਾਨਦਾਰ ਫਿਲਮ ਬਣਾਉਣ ਦੀ ਇਕ ਸੁਹਿਰਦ ਕੋਸ਼ਿਸ਼ ਹੈ, ਪਰ ਇਸ ਪ੍ਰਕਿਰਿਆ ਵਿਚ ਇਹ ਅੰਗਰੇਜ਼ਾਂ ਪ੍ਰਤੀ ਸਾਡੀ ਨਫ਼ਰਤ ਨੂੰ ਉਜਾਗਰ ਕਰਦੀ ਹੈ। ਵਿਸ਼ਵੀਕਰਨ ਦੇ ਇਸ ਦੌਰ ਵਿਚ ਇੰਨੀ ਨਫ਼ਰਤ ਨੂੰ ਪਨਾਹ ਦੇਣਾ ਚੰਗੀ ਗੱਲ ਨਹੀਂ ਹੈ।

ਇਸੇ ਰਿਪੋਰਟ ਵਿਚ ਇਕ ਹੋਰ ਜਿਊਰੀ ਮੈਂਬਰ ਸੁਮਿਤ ਬਾਸੂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਰਦਾਰ ਊਧਮ ਨੂੰ ਉਸ ਸਮੇਂ ਦੀ ਸ਼ਾਨਦਾਰ ਸਿਨੇਮੈਟੋਗ੍ਰਾਫੀ ਤੇ ਕੈਮਰਾ ਵਰਕ, ਐਡੀਟਿੰਗ, ਸਾਊਂਡ ਡਿਜ਼ਾਈਨ ਤੇ ਪੁਨਰ ਨਿਰਮਾਣ ਲਈ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਹੈ। ਹਾਲਾਂਕਿ ਫਿਲਮ ਦੀ ਲੰਬਾਈ ਇਕ ਮੁੱਦਾ ਬਣ ਗਈ। ਇਸ ਦਾ ਕਲਾਈਮੈਕਸ ਵੀ ਕੱਢਿਆ ਗਿਆ ਹੈ। ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਦੇ ਦਰਦ ਨੂੰ ਮਹਿਸੂਸ ਕਰਨ ਲਈ ਦਰਸ਼ਕ ਨੂੰ ਲੰਮਾ ਸਮਾਂ ਲੱਗਦਾ ਹੈ।

Related posts

ਨਾਭਾ: ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ; ਪੁਲ ਤੋਂ ਡਿੱਗਣ ਕਾਰਨ ਨੌਜਵਾਨ ਹਲਾਕ, ਤਿੰਨ ਜ਼ਖ਼ਮੀ

On Punjab

ਅਸ਼ੀਰਵਾਦ ਸਕੀਮ ਤਹਿਤ 16 ਜ਼ਿਲ੍ਹਿਆਂ ਦੇ 5951 ਲਾਭਪਾਤਰੀਆਂ ਨੂੰ ਮਿਲੇਗਾ ਲਾਭ

On Punjab

ਹਵਾਰਾ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ

On Punjab