PreetNama
ਖੇਡ-ਜਗਤ/Sports News

National Tennis Championship : ਮਨੀਸ਼ ਤੇ ਵੈਦੇਹੀ ਨੇ ਫੇਨੇਸਟਾ ਓਪਨ ਦੀ ਟਰਾਫੀ ਜਿੱਤੀ

ਮਨੀਸ਼ ਸੁਰੇਸ਼ ਕੁਮਾਰ ਤੇ ਵੈਦੇਹੀ ਚੌਧਰੀ ਨੇ ਐਤਵਾਰ ਨੂੰ ਇੱਥੇ ਫੇਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ‘ਚ ਲੜੀਵਾਰ ਪੁਰਸ਼ ਤੇ ਮਹਿਲਾ ਵਰਗ ਦੀ ਟਰਾਫੀ ਜਿੱਤ ਲਈ। ਡੀਐੱਲਟੀਏ ਕੰਪਲੈਕਸ ‘ਚ ਵੈਦੇਹੀ ਤੇ ਮਨੀਸ਼ ਨੇ ਇਕਤਰਫਾ ਜਿੱਤ ਦਰਜ ਕੀਤੀ।

ਵੈਦੇਹੀ ਨੇ ਸਾਈ ਸਮਹਿਤਾ ਨੂੰ 6-2, 6-0 ਨਾਲ ਹਰਾਇਆ। ਸਾਈ ਸਮਹਿਤਾ ਲਈ ਇਹ ਨਿਰਾਸ਼ਾਨਜਕ ਪ੍ਰਦਰਸ਼ਨ ਰਿਹਾ। ਵੈਦੇਹੀ ਨੇ ਕਿਹਾ, ‘ਇਹ ਮੇਰੀ ਪਹਿਲੀ ਫੇਨੇਸਟਾ ਓਪਨ ਟਰਾਫੀ ਹੈ ਤੇ ਮੈਂ ਬੇਹੱਦ ਖੁਸ਼ ਹਾਂ।’ ਪੁਰਸ਼ ਫਾਈਨਲ ‘ਚ ਮਨੀਸ਼ ਨੂੰ ਵੀ ਦਿਗਵਿਜੇ ਪ੍ਰਤਾਪ ਸਿੰਘ ਵਿਰੁੱਧ 6-2, 6-3 ਦੀ ਜਿੱਤ ਦੌਰਾਨ ਜ਼ਿਆਦਾ ਪਸੀਨਾ ਵਹਾਉਣਾ ਪਿਆ। ਲੜਕਿਆਂ ਦੇ ਅੰਡਰ-18 ਫਾਈਨਲ ‘ਚ ਡੈਨਿਮ ਯਾਦਵ ਨੇ ਅਮਨ ਦਾਹੀਆ ਨੂੰ 7-6 (7/2) 6-4 ਨਾਲ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ। ਦੂਜੇ ਪਾਸੇ ਲੜਕੀਆਂ ਦੇ ਅੰਡਰ-18 ਫਾਈਨਲ ‘ਚ ਮਧੁਰਿਮਾ ਸਾਵੰਤ ਨੇ ਸੁਹਿਤਾ ਮੁਰਾਰੀ ਵਿਰੁੱਧ 6-3, 6-2 ਦੀ ਆਸਾਨ ਜਿੱਤ ਦਰਜ ਕੀਤੀ।

Related posts

ਰਿਕੀ ਪੌਂਟਿੰਗ ਕਾਰਨ ਮੁੰਬਈ ਇੰਡੀਅਨਸ ਬਣੀ ਸਭ ਤੋਂ ਕਾਮਯਾਬ ਟੀਮ, ਰੋਹਿਤ ਸ਼ਰਮਾ ਨੇ ਖੋਲ੍ਹੇ ਰਾਜ਼

On Punjab

ਸੈਮੀਫਾਈਨਲ ਹਾਰਨ ਮਗਰੋਂ ਵਿਰਾਟ ਦਾ ਸਪਸ਼ਟ ਜਵਾਬ

On Punjab

2 ਦਿਨ ਦੇ ਸੀਬੀਆਈ ਰਿਮਾਂਡ ‘ਤੇ ਮਨੀਸ਼ ਸਿਸੋਦੀਆ , ਜ਼ਮਾਨਤ ‘ਤੇ 10 ਮਾਰਚ ਨੂੰ ਆਵੇਗਾ ਫੈਸਲਾ

On Punjab