PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

Mumtaz Throwback : ਸ਼ੰਮੀ ਕਪੂਰ ਦੀ ਫ਼ਿਲਮ ਦਾ ਠੁਕਰਾਇਆ ਪ੍ਰਪੋਜਲ ਬਾਅਦ ‘ਚ ਚੱਲਿਆ Extra Marital Affair, ਜਾਣੋ ਮੁਮਤਾਜ਼ ਦਾ ਕਿੱਸਾ

ਨਵੀਂ ਦਿੱਲੀ : ਮੁਮਤਾਜ਼ ਦਾ ਨਾਂ ਹਿੰਦੀ ਸਿਨੇਮਾ ਦੀਆਂ ਚੋਟੀ ਦੀਆਂ ਅਦਾਕਾਰਾਂ ‘ਚ ਸ਼ਾਮਲ ਹੈ। ਫਿਲਹਾਲ ਅਦਾਕਾਰਾ ਫ਼ਿਲਮੀ ਦੁਨੀਆ ਤੋਂ ਦੂਰ ਰਹਿ ਕੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ ਪਰ ਸ਼ੰਮੀ ਕਪੂਰ ਤੇ ਐਕਸਟਰਾ ਮੈਰਿਟਲ ਅਫੇਅਰ ਨਾਲ ਜੁੜੀਆਂ ਖ਼ਬਰਾਂ ਅਜੇ ਵੀ ਸੁਰਖ਼ੀਆਂ ‘ਚ ਹਨ। ਇੰਡੀਅਨ ਆਈਡਲ 13 ਵਿੱਚ ਉਸਨੇ ਮਰਹੂਮ ਅਦਾਕਾਰ ਸ਼ੰਮੀ ਕਪੂਰ ਦੇ ਵਿਆਹ ਪ੍ਰਸਤਾਵ ਤੇ ਵਿਆਹ ਤੋਂ ਬਾਅਦ ਦੇ ਅਫੇਅਰ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਸ਼ੰਮੀ ਕਪੂਰ ਕਰਵਾਉਣਾ ਚਾਹੁੰਦੇ ਸਨ ਵਿਆਹ –ਸ਼ੰਮੀ ਕਪੂਰ ਬਾਰੇ ਗੱਲ ਕਰਦੇ ਹੋਏ ਦਿੱਗਜ ਅਭਿਨੇਤਰੀ ਮੁਮਤਾਜ਼ ਨੇ ਸ਼ੋਅ ‘ਚ ਦੱਸਿਆ ਸੀ ਕਿ ਸ਼ੰਮੀ ਕਪੂਰ ਨੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਵਿਆਹ ਕਰਨ ਬਾਰੇ ਪੁੱਛਿਆ ਸੀ ਪਰ ਉਸ ਸਮੇਂ ਅਦਾਕਾਰਾ ਦੀ ਉਮਰ ਸਿਰਫ਼ 17 ਸਾਲ ਸੀ। ਉਸਨੇ ਅੱਗੇ ਕਿਹਾ, “ਮੈਂ ਉਸ ਸਮੇਂ 17 ਸਾਲਾਂ ਦੀ ਸੀ ਪਰ ਮੈਂ ਉਸ ਨੂੰ ਅਕਸਰ ਯਾਦ ਕਰਦੀ ਹਾਂ।”

ਪਿੰਕਵਿਲਾ ਨੂੰ ਦਿੱਤੇ ਇੱਕ ਪੁਰਾਣੇ ਇੰਟਰਵਿਊ ਵਿੱਚ ਅਦਾਕਾਰਾ ਮੁਮਤਾਜ਼ ਨੇ ਐਕਸਟਰਾ ਮੈਰਿਟਲ ਅਫੇਅਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਅਦਾਕਾਰਾਂ ਨੇ ਦੱਸਿਆ ਕਿ ਉਸ ਦਾ ਅਫੇਅਰ ਉਸ ਦੇ ਪਤੀ ਮਯੂਰ ਮਾਧਵਾਨੀ ਦੇ ਅਫੇਅਰ ਤੋਂ ਬਾਅਦ ਸ਼ੁਰੂ ਹੋਇਆ ਸੀ। ਜ਼ਿਕਰਯੋਗ ਹੈ ਕਿ ਮਯੂਰ ਮਾਧਵਾਨੀ ਨਾਲ ਵਿਆਹ ਕਰਨ ਤੋਂ ਬਾਅਦ ਮੁਮਤਾਜ਼ ਨੇ ਸਿਨੇਮਾ ਤੋਂ ਦੂਰੀ ਬਣਾ ਲਈ ਸੀ। ਇਸ ਦੇ ਨਾਲ ਹੀ ਉਹ ਆਪਣੇ ਪਤੀ ਨਾਲ ਵਿਦੇਸ਼ ਗਈ ਹੋਈ ਸੀ।

ਮਰਦਾਂ ਲਈ ਅਫੇਅਰ ਕਰਨਾ ਹੁੰਦਾ ਹੈ ਆਸਾਨ –ਮੁਮਤਾਜ਼ ਨੇ ਕਿਹਾ, ਔਰਤਾਂ ਦੇ ਮੁਕਾਬਲੇ ਮਰਦਾਂ ਲਈ ਅਫੇਅਰ ਰੱਖਣਾ ਆਸਾਨ ਹੈ। ਮੇਰੇ ਪਤੀ ਦਾ ਇੱਕ ਤੋਂ ਇਲਾਵਾ ਕੋਈ ਅਫੇਅਰ ਨਹੀਂ ਸੀ। ਮੈਂ ਉਸ ਦਾ ਸਤਿਕਾਰ ਕਰਦੀ ਹਾਂ ਕਿਉਂਕਿ ਉਸ ਨੇ ਖ਼ੁਦ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਮੁਮਤਾਜ਼ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਪਤੀ ਨੇ ਅਫੇਅਰ ਦੀ ਵਜ੍ਹਾ ਕਾਰਨ ਉਸ ਤੋਂ ਮਾਫ਼ੀ ਮੰਗੀ ਸੀ। ਮੁਮਤਾਜ਼ ਨੇ ਅੱਗੇ ਕਿਹਾ, “ਉਸ ਨੇ ਮੈਨੂੰ ਕਿਹਾ ਸੀ ਕਿ ਮੁਮਤਾਜ਼ ਤੁਸੀਂ ਮੇਰੀ ਪਤਨੀ ਹੋ ਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਹਮੇਸ਼ਾ ਕਰਦਾ ਰਹਾਂਗਾ।”

ਮੁਮਤਾਜ਼ ਨੇ ਆਪਣੇ ਅਫੇਅਰ ਬਾਰੇ ਵੀ ਕੀਤੀ ਗੱਲ –ਮੁਮਤਾਜ਼ ਨੇ ਨਾ ਸਿਰਫ਼ ਆਪਣੇ ਪਤੀ ਦਾ ਬਲਕਿ ਆਪਣੇ ਐਕਸਟਰਾ ਮੈਰਿਟਲ ਅਫੇਅਰ ਦਾ ਵੀ ਖ਼ੁਲਾਸਾ ਕੀਤਾ ਸੀ। ਅਭਿਨੇਤਰੀ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ ਤਾਂ ਤੁਸੀਂ ਥੋੜ੍ਹਾ ਭਟਕ ਜਾਂਦੇ ਹੋ। ਇੰਡੀਆ ਆਉਣ ਤੋਂ ਬਾਅਦ ਮੇਰਾ ਕਿਸੇ ਨਾਲ ਅਫੇਅਰ ਹੋ ਗਿਆ। ਹਾਲਾਂਕਿ, ਇਹ ਲੰਮੇਂ ਸਮੇਂ ਤੱਕ ਨਹੀਂ ਚੱਲਿਆ। ਇਹ ਸਿਰਫ਼ ਇੱਕ ਅਸਥਾਈ ਪੜਾਅ ਸੀ, ਜੋ ਜਲਦੀ ਹੀ ਖ਼ਤਮ ਹੋ ਗਿਆ। ਆਪਣੇ ਪਤੀ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੇਰਾ ਪਤੀ ਅੱਜ ਵੀ ਮੈਨੂੰ ਪਿਆਰ ਕਰਦਾ ਹੈ। ਜੇ ਮੇਰੀ ਸਿਹਤ ਥੋੜ੍ਹੀ ਵੀ ਖ਼ਰਾਬ ਹੋ ਜਾਂਦੀ ਹੈ ਤਾਂ ਉਹ ਕਾਫ਼ੀ ਚਿੰਤਤ ਹੋ ਜਾਂਦੇ ਹਨ।

Related posts

Blast in Afghanistan : ਕਾਬੁਲ ਦੇ ਮਿਲਟਰੀ ਏਅਰਪੋਰਟ ਦੇ ਬਾਹਰ ਜ਼ਬਰਦਸਤ ਧਮਾਕਾ, ਕਈਆਂ ਦੀ ਮੌਤ ਦਾ ਖ਼ਦਸ਼ਾ

On Punjab

Bigg Boss OTT: ‘ਪਰਮ ਸੁੰਦਰੀ’ ਬਣ ਬਿੱਗ ਬੌਸ ਦੇ ਘਰ ‘ਚ ਪੁੱਜੀ ਮਲਾਇਕਾ ਅਰੋੜਾ, ਅਦਾਕਾਰਾ ਦੀ ਵਾਇਰਲ ਹੋਈ ਸ਼ਾਨਦਾਰ ਡਾਂਸ ਵੀਡੀਓ

On Punjab

Sapna Choudhary ਨੇ ਹੁਣ ਤਕ ਇਸਲਈ ਨਹੀਂ ਦਿਖਾਇਆ ਬੇਟਾ ਦਾ ਚਿਹਰਾ, ਦੱਸਿਆ ਕਿਸ ਦਿਨ ਪੋਸਟ ਕਰੇਗੀ ਫੋਟੋ

On Punjab