54.81 F
New York, US
April 19, 2024
PreetNama
ਰਾਜਨੀਤੀ/Politics

Moody’s ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ…

Indias Outlook Cut Negative Moodys : ਨਵੀਂ ਦਿੱਲੀ: ਮੰਦੀ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਆਰਥਿਕ ਮੋਰਚੇ ‘ਤੇ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ । ਜਿਸ ਵਿੱਚ ਅੰਤਰਰਾਸ਼ਟਰੀ ਰੇਇਸ ਵਿੱਚ ਮੂਡੀਜ਼ ਦਾ ਕਹਿਣਾ ਹੈ ਕਿ ਭਾਰਤ ਵਿੱਚ ਚੱਲ ਰਹੀ ਮੰਦੀ ਲੰਬੇ ਸਮੇਂ ਲਈ ਹੈ । ਜਿਸ ਕਾਰਨ ਹੌਲੀ ਅਰਥਵਿਵਸਥਾ ਨੂੰ ਲੈ ਕੇ ਜੋਖਮ ਵੱਧ ਰਿਹਾ ਹੈ । ਮੂਡੀਜ਼ ਅਨੁਸਾਰ ਮੌਜੂਦਾ ਵਿੱਤੀ ਵਰ੍ਹੇ ਵਿੱਚ ਬਜਟ ਘਾਟਾ ਸਰਕਾਰ ਦੇ 3.3 ਪ੍ਰਤੀਸ਼ਤ ਦੇ ਟੀਚੇ ਤੋਂ ਵਧ ਕੇ 3.7 ਪ੍ਰਤੀਸ਼ਤ ਹੋਣ ਦੀ ਉਮੀਦ ਹੈ । ਇਸ ਤੋਂ ਇਲਾਵਾ ਮੂਡੀਜ਼ ਵੱਲੋਂ ਭਾਰਤ ਲਈ ਬੀਏਏ2 ਵਿਦੇਸ਼ੀ ਮੁਦਰਾ ਅਤੇ ਸਥਾਨਕ-ਮੁਦਰਾ ਲੰਬੀ ਮਿਆਦ ਜਾਰੀਕਰਤਾ ਰੇਟਿੰਗ ਦੀ ਵੀ ਪੁਸ਼ਟੀ ਕੀਤੀ ਗਈ ਹੈ ।

ਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ ਰੇਟਿੰਗ ‘ਤੇ ਆਪਣਾ ਨਜ਼ਰੀਆ ਬਦਲ ਦਿੱਤਾ ਹੈ । ਮੂਡੀਜ਼ ਨੇ ਭਾਰਤ ਦੀ ਰੇਟਿੰਗ ਨੂੰ ‘ਸਥਿਰ’ ਤੋਂ ਬਦਲ ਕੇ ‘ਨਕਾਰਾਤਮਕ’ ਕਰ ਦਿੱਤਾ ਹੈ । ਇਸ ਵਿੱਚ ਅਰਥਚਾਰੇ ਦੀ ਹੌਲੀ ਵਿਕਾਸ ਦਰ ਤੇ ਸਰਕਾਰ ਦੇ ਵੱਧ ਰਹੇ ਕਰਜ਼ੇ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ।
ਮੂਡੀਜ਼ ਵੱਲੋਂ ਭਾਰਤ ਦੀ ਰੇਟਿੰਗ ਘਟਾਏ ਜਾਣ ਤੋਂ ਬਾਅਦ ਵਿੱਤ ਮੰਤਰਾਲੇ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਅਰਥਚਾਰਿਆਂ ਵਿੱਚੋਂ ਇੱਕ ਹੈ । ਦੱਸ ਦੇਈਏ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਾਲ 2025 ਤੱਕ 5 ਟ੍ਰਿਲਿਅਨ ਡਾਲਰ ਅਰਥਵਿਵਸਥਾ ਦੇ ਟੀਚੇ ਨੂੰ ਹਾਸਿਲ ਕਰਨ ਲਈ GDP ਦਰ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ।

ਪਿਛਲੇ ਮਹੀਨੇ ਮੂਡੀਜ਼ ਵੱਲੋਂ ਵਿੱਤੀ ਸਾਲ 2019-20 ਲਈ ਗਰੋਥ ਰੇਟ ਅਨੁਮਾਨ ਘਟਾ ਕੇ 5.8 ਫੀਸਦੀ ਕਰ ਦਿੱਤਾ ਗਿਆ ਹੈ, ਜਦਕਿ ਇਸ ਤੋਂ ਪਹਿਲਾਂ GDP ਗਰੋਥ ਅਨੁਮਾਨ 6.2 ਫੀਸਦੀ ਸੀ ।

Related posts

ਏਅਰ ਇੰਡੀਆ ਨੇ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ

On Punjab

ਸੰਕਟ ‘ਚ ਵੰਸ਼ਵਾਦੀ ਸਿਆਸਤ ! ਗਾਂਧੀ, ਠਾਕਰੇ, ਬਾਦਲ ਤੇ ਮੁਲਾਇਮ ਪਰਿਵਾਰ ਦੀਆਂ ਮੁਸ਼ਕਿਲਾਂ ਨਹੀਂ ਹੋ ਰਹੀਆਂ ਘੱਟ

On Punjab

ਚਿਦੰਬਰਮ ਨੂੰ 3 ਦਿਨ ਹੋਰ ਰਿੜਕੇਗੀ ਸੀਬੀਆਈ

On Punjab