50.95 F
New York, US
November 12, 2024
PreetNama
ਸਿਹਤ/Healthਖਬਰਾਂ/Newsਖਾਸ-ਖਬਰਾਂ/Important News

LAC ‘ਤੇ ਦੋ ਥਾਵਾਂ ਤੋਂ ਪਿੱਛੇ ਹਟੀ ਭਾਰਤ-ਚੀਨ ਦੀ ਫੌਜ, ਪੜ੍ਹੋ ਪੈਟਰੋਲਿੰਗ ‘ਤੇ ਕਦੋਂ ਨਿਕਲਣਗੇ ਜਵਾਨ ਬੀਤੀ 21 ਅਕਤਬੂਰ ਨੂੰ ਹੋਏ ਸਮਝੌਤੇ ਤੋਂ ਬਾਅਦ ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਸਬੰਧਾਂ ਦੀ ਅਹਿਮੀੱਤ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਦੁਨੀਆ ਦੀ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹਨ।

ਸ੍ਰੀਨਗਰ (ਏਜੰਸੀ) : ਭਾਰਤ-ਚੀਨ ਸਰਹੱਦ ’ਤੇ ਐੱਲਏਸੀ ’ਤੇ ਡੈਮਚੋਕ ਤੇ ਦੇਪਸਾਂਗ ’ਚ ਮੰਗਲਵਾਰ ਨੂੰ ਭਾਰਤ ਤੇ ਚੀਨੀ ਫ਼ੌਜ ਦੇ ਜਵਾਨ ਪੂਰੀ ਤਰ੍ਹਾਂ ਪਿੱਛੇ ਹਟ ਗਏ ਹਨ। ਪੂਰਬੀ ਲੱਦਾਖ ’ਚ ਦੋਵਾਂ ਫ਼ੌਜਾਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋਣ ਦੇ ਨਾਲ ਹੀ ਦੀਵਾਲੀ ’ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵੱਲੋਂ ਪੈਟਰੋਲਿੰਗ ਦਾ ਰਸਤਾ ਸਾਫ਼ ਹੋ ਗਿਆ ਹੈ। ਰੱਖਿਆ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਹੁਣ ਦੋਵੇਂ ਫ਼ੌਜਾਂ ਇਨ੍ਹਾਂ ਖੇਤਰਾਂ ’ਚ ਮੌਜੂਦਗੀ ਖ਼ਤਮ ਹੋਣ ਦੇ ਨਾਲ ਹੀ ਆਰਜ਼ੀ ਨਿਰਮਾਣ ਨਸ਼ਟ ਕੀਤੇ ਜਾਣ ਦੀ ਭੌਤਿਕ ਰੂਪ ’ਚ ਤੇ ਡ੍ਰੋਨ ਜ਼ਰੀਏ ਜਾਂਚ-ਪੜਤਾਲ ਕਰ ਰਹੀਆਂ ਹਨ। ਦੇਪਸਾਂਗ ਦੇ ਮੈਦਾਨ ਤੇ ਡੈਮਚੋਕ ’ਚ ਆਰਜ਼ੀ ਨਿਰਮਾਣ ਹਟਾਏ ਜਾਮ ਦਾ ਕੰਮ ਕਰੀਬ-ਕਰੀਬ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਧਿਰਾਂ ਵੱਲੋਂ ਇਕ ਤੈਅ ਪੱਧਰ ਦੀ ਤਸਦੀਕ ਵੀ ਕੀਤੀ ਜਾ ਚੁੱਕੀ ਹੈ।

ਇਸ ਪ੍ਰਕਿਰਿਆ ਤਹਿਤ ਉੱਥੇ ਤਾਇਨਾਤ ਦੋਵੇਂ ਫ਼ੌਜਾਂ ਪਿੱਛੇ ਹਟ ਕੇ ਆਪਣੇ ਤੈਅ ਸਥਾਨ ’ਤੇ ਚਲੀਆਂ ਗਈਆਂ ਹਨ। ਹੁਣ 10 ਤੋਂ 15 ਫ਼ੌਜੀਆਂ ਦੀ ਟੁਕੜੀ ਇੱਥੇ ਗਸ਼ਤ ਕਰੇਗੀ ਤੇ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਹੋ ਜਾਵੇਗੀ। ਕਰੀਬ ਸਾਢੇ ਚਾਰ ਸਾਲਾਂ ਤੋਂ ਇੱਥੇ ਦੋਵਾਂ ਦੇਸ਼ਾਂ ਫ਼ੌਜੀਆਂ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਹੋਈ ਸੀ, ਜੋ ਆਖ਼ਰਕਾਰ ਮੰਗਲਵਾਰ ਨੂੰ ਖ਼ਤਮ ਹੋ ਗਈ। ਇਸ ਦੇ ਨਾਲ ਹੀ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ 29 ਅਕਤੂਬਰ ਨੂੰ ਦੋਵਾਂ ਥਾਵਾਂ ਤੋਂ ਫ਼ੌਜਾਂ ਨੂੰ ਪਿੱਛੇ ਕਰਨ ਤੇ ਉੱਥੇ ਮੌਜੂਦ ਆਰਜ਼ੀ ਨਿਰਮਾਣ, ਕੈਂਪ ਆਦਿ ਹਟਾਉਣ ਦਾ ਕੰਮ ਖ਼ਤਮ ਹੋ ਗਿਆ।ਜ਼ਿਕਰਯੋਗ ਹੈ ਕਿ ਬੀਤੀ 21 ਅਕਤਬੂਰ ਨੂੰ ਹੋਏ ਸਮਝੌਤੇ ਤੋਂ ਬਾਅਦ ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਸਬੰਧਾਂ ਦੀ ਅਹਿਮੀੱਤ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਦੁਨੀਆ ਦੀ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹਨ।

Related posts

Apex court protects news anchor from arrest for interviewing Bishnoi in jail

On Punjab

Punjab Cabinet ’ਚ ਪਹਿਲੀ ਵਾਰ SC ਦੇ 6 ਮੰਤਰੀ, ਪਿਛਲੀਆਂ ਸਰਕਾਰਾਂ ’ਚ ਕਦੇ 5 ਤੋਂ ਨਹੀਂ ਟੱਪੀ ਗਿਣਤੀ AAP Punjab : 2003 ਦੇ 91ਵੇਂ ਸੰਵਿਧਾਨਕ ਸੋਧ ਐਕਟ ਤੋਂ ਲੈ ਕੇ, ਜਿਸ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਕੁੱਲ ਗਿਣਤੀ ਵਿਧਾਨ ਸਭਾ ਦੀ ਕੁੱਲ ਗਿਣਤੀ ਦੇ 15% ਤੋਂ ਵੱਧ ਨਹੀਂ ਹੋਣੀ ਚਾਹੀਦੀ, ਕੁੱਲ 18 ਵਿੱਚੋਂ ਸਿਰਫ਼ ਤਿੰਨ ਮੰਤਰੀ ਹਨ।

On Punjab

ਜਨਤਾ ਦੀ ਜੇਬ ‘ਤੇ ਡਾਕਾ, ਰੋਟੀ ਨਾਲ ਸਬਜ਼ੀ ਖਾਣੀ ਵੀ ਔਖੀ

On Punjab