ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਲਈ ਖ਼ੁਸ਼ਖਬਰੀ ਹੈ। ਅਦਾਕਾਰਾ ਦੂਸਰੀ ਵਾਰ ਮਾਂ ਬਣ ਗਈ ਹੈ। ਕਰੀਨਾ ਕਪੂਰ ਖ਼ਾਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਉਹ ਕਾਫੀ ਸੁਰਖੀਆਂ ’ਚ ਸੀ। ਹਾਲ ਹੀ ’ਚ ਕਰੀਨਾ ਕਪੂਰ ਖ਼ਾਨ ਨੂੰ ਬਿ੍ਰਜ ਕੈਂਡੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਨਵੇਂ ਜਨਮੇ ਬੱਚੇ ਨਾਲ ਕਰੀਨਾ, ਸੈਫ ਤੇ ਤੈਮੂਰ ਦੀ ਫੋਟੋ ਵੀ ਕਾਫੀ ਚਰਚਾ ‘ਚ ਬਣੀ ਹੋਈ ਹੈ।
ਅੰਗਰੇਜ਼ੀ ਵੈਬਸਾਈਟ ਟਾਈਮ ਆਫ ਇੰਡੀਆ ਦੀ ਖ਼ਬਰ ਅਨੁਸਾਰ ਕਰੀਨਾ ਕਪੂਰ ਖ਼ਾਨ ਨੇ ਐਤਵਾਰ (21 ਫਰਵਰੀ) ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਧਿਆਨ ਦੇਣ ਯੋਗ ਹੈ ਕਿ ਕਰੀਨਾ ਕਪੂਰ ਖ਼ਾਨ ਤੇ ਉਨ੍ਹਾਂ ਦੇ ਪਤੀ ਅਦਾਕਾਰ ਸੈਫ ਅਲੀ ਖ਼ਾਨ ਨੇ ਬੀਤੇ ਸਾਲ ਅਗਸਤ ’ਚ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਕਰੀਨਾ ਦੁਬਾਰਾ ਪ੍ਰੈਗਨੈਂਟ ਹੈ। ਕਰੀਨਾ ਦੀ ਡਿਊ ਡੇਟ 15 ਫਰਵਰੀ ਸੀ, ਜੋ ਉਨ੍ਹਾਂ ਦੇ ਪਿਤਾ ਰਣਧੀਰ ਕਪੂਰ ਨੇ ਇਕ ਇੰਟਰਵਿਊ ’ਚ ਕਹੀ ਸੀ, ਜਿਸਤੋਂ ਬਾਅਦ ਤੋਂ ਹੀ ਫੈਨਜ਼ ਨੂੰ ਖ਼ੁਸ਼ਖ਼ਬਰੀ ਦਾ ਇੰਤਜ਼ਾਰ ਸੀ।
ਆਪਣੇ ਪ੍ਰੈਗਨੈਂਸੀ ਪੀਰੀਅਡ ਦੌਰਾਨ ਕਰੀਨਾ ਕਾਫੀ ਐਕਟਿਵ ਰਹੀ। ਉਹ ਲਗਾਤਾਰ ਸਰੀਰਕ ਰੂਪ ਨਾਲ ਵੀ ਸਰਗਰਮ ਹੈ ਅਤੇ ਉਨ੍ਹਾਂ ਨੂੰ ਘੁੰਮਦੇ-ਫਿਰਦੇ ਦੇਖਿਆ ਜਾਂਦਾ ਰਿਹਾ ਹੈ। ਉਥੇ ਹੀ ਕਰੀਨਾ ਨੇ ਕਈ ਅਪਡੇਟਸ ਸੋਸ਼ਲ ਮੀਡੀਆ ਰਾਹੀਂ ਵੀ ਦਿੱਤੀਆਂ ਹਨ। ਉਨ੍ਹਾਂ ਨੇ ਹਾਲ ਹੀ ’ਚ ਉਨ੍ਹਾਂ ਗਿਫਟਸ ਦੀ ਝਲਕ ਵੀ ਦਿਖਾਈ, ਜੋ ਨੰਨ੍ਹੇ ਮਹਿਮਾਨ ਦੇ ਸਵਾਗਤ ਲਈ ਦੋਸਤਾਂ ਨੇ ਭੇਜੇ।ਕੱਪੜੇ ਅਤੇ ਗੁਲਦਸਤੇ ਦੇਖੇ ਜਾ ਸਕਦੇ ਹਨ। ਇਕ ਗਿਫਟ ’ਤੇ ਲਿਖਿਆ ਸੀ – ਮਮੀ ਟੂ ਬੀ। ਇਨ੍ਹਾਂ ਗਿਫਟਸ ਲਈ ਕਰੀਨਾ ਨੇ ਸ਼ੁਕਰੀਆ ਵੀ ਅਦਾ ਕੀਤਾ।
previous post