37.11 F
New York, US
February 26, 2021
PreetNama
ਸਮਾਜ/Social

ISRO ਮੁਖੀ ਕੇ ਸਿਵਨ ਨੇ ਕਿਹਾ; ਚੰਦਰਯਾਨ-3 ਦੀ ਲਾਂਚਿੰਗ ਹੁਣ 2022 ‘ਚ ਹੋਣ ਦੀ ਸੰਭਾਵਨਾ

ਇਸਰੋ ਮੁਖੀ ਕੇ ਸਿਵਨ ਨੇ ਕਿਹਾ ਕਿ ਚੰਦਰਯਾਨ-3 ਦੀ ਲਾਂਚਿੰਗ ਹੁਣ 2022 ‘ਚ ਹੋਣ ਦੀ ਸੰਭਾਵਨਾ ਹੈ, ਜਿਹੜੀ ਪਹਿਲਾਂ 2020 ਦੇ ਅੰਤ ‘ਚ ਲਾਂਚ ਕੀਤਾ ਜਾਣਾ ਸੀ। ਚੰਦਰਯਾਨ-3 ‘ਚ ਆਪਣੇ ਪਿਛਲੇ ਯਾਨਾਂ ਵਾਂਗ ਆਰਬਿਟਰ ਨਹੀਂ ਹੋਵੇਗਾ। ਸਿਵਨ ਨੇ ਕਿਹਾ ਕਿ ਇਸ ‘ਤੇ ਕੰਮ ਕਰ ਰਹੇ ਹਾਂ। ਇਹ ਚੰਦਰਯਾਨ-2 ਵਾਂਗ ਹੀ ਹੈ। ਪਰ ਇਸ ‘ਚ ਆਰਬਿਟਰ ਨਹੀਂ ਹੋਵੇਗਾ। ਚੰਦਰਯਾਨ-2 ਨਾਲ ਭੇਜੇ ਗਏ ਆਰਬਿਟਰ ਨੂੰ ਹੀ ਚੰਦਰਯਾਨ-3 ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਸੀਂ ਇਕ ਪ੍ਰਣਾਲੀ ‘ਤੇ ਕੰਮ ਕਰ ਰਹੇ ਹਾਂ ਤੇ ਵਧੇਰੇ ਸੰਭਾਵਨਾ ਹੈ ਕਿ ਇਸ ਦੀ ਲਾਂਚਿੰਗ ਅਗਲੇ ਸਾਲ ਹੋਵੇਗੀ।

ਚੰਦਰਯਾਨ-2 ਦੀ ਲਾਂਚਿੰਗ 22 ਜੁਲਾਈ, 2019 ਨੂੰ ਹੋਈ ਸੀ ਤੇ ਇਸ ਨੂੰ ਚੰਦਰਮਾ ਦੇ ਦੱਖਣੀ ਧਰੁਵ ਖੇਤਰ ‘ਚ ਰੋਵਰ ਉਤਾਰਨ ਲਈ ਭੇਜਿਆ ਗਿਆ ਸੀ। ਹਾਲਾਂਕਿ, ਚੰਦਰਯਾਨ-2 ਦਾ ਲੈਂਡਰ ਵਿਕਰਮ ਸੱਤ ਸਤੰਬਰ, 2019 ਨੂੰ ਸਾਫਟ ਲੈਂਡਿੰਗ ਕਰਨ ‘ਚ ਕਾਮਯਾਬ ਰਿਹਾ ਤੇ ਪਹਿਲੇ ਹੀ ਯਤਨ ‘ਚ ਕਾਮਯਾਬੀ ਅਰਜਿਤ ਕਰਨ ਦਾ ਭਾਰਤ ਸੁਪਨਾ ਅਧੂਰਾ ਰਹਿ ਗਿਆ। ਇਸਰੋ ਲਈ ਚੰਦਰਯਾਨ-3 ਵੀ ਇਕ ਅਹਿਮ ਮਿਸ਼ਨ ਹੈ, ਜਿਹੜਾ ਕੌਮਾਂਤਰੀ ਲੈਂਡਿੰਗ ‘ਚ ਭਾਰਤ ਲਈ ਅਗਲਾ ਮਾਰਗ ਮਜ਼ਬੂਤ ਕਰੇਗਾ।

ਸਿਵਨ ਨੇ ਕਿਹਾ ਕਿ ਗਗਯਾਨ ਪ੍ਰਰਾਜੈਕਟ ਤਹਿਤ ਇਸ ਸਾਲ ਦਸੰਬਰ ‘ਚ ਇਸਰੋ ਦੇ ਪਹਿਲੇ ਮਨੁੱਖ ਰਹਿਤ ਮਿਸ਼ਨ ਨੂੰ ਅੰਜਾਮ ਦੇਣ ਦਾ ਪ੍ਰਰਾਜੈਕਟ ਹੈ, ਜਿਸ ਨੂੰ ਪਿਛਲੇ ਸਾਲ ਦਸੰਬਰ ‘ਚ ਅੰਜਾਮ ਦਿੱਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਕ ਹੋਰ ਮਨੁੱਖ ਰਹਿਤ ਮਿਸ਼ਨ ਨੂੰ ਅੰਜਾਮ ਦਿੱਤਾ ਜਾਵੇਗਾ ਤੇ ਫਿਰ ਤੀਜੀ ਵਾਰ ਮਨੁੱਖ ਰਹਿਤ ਮਿਸ਼ਨ ਨੂੰ ਅੰਜਾਮ ਦਿੱਤਾ ਜਾਵੇਗਾ।ਗਗਨਯਾਨ ਪ੍ਰਰਾਜੈਕਟ ਤਹਿਤ 2022 ਤਕ ਤਿੰਨ ਭਾਰਤੀਆਂ ਨੂੰ ਪੁਲਾਜ਼ ‘ਚ ਭੇਜਣ ਦੀ ਯੋਜਨਾ ਹੈ। ਇਸ ਮਿਸ਼ਨ ਲਈ ਚਾਰ ਪਾਇਲਟ ਚੁਣੇ ਗਏ ਹਨ, ਜਿਹੜੇ ਇਸ ਸਮੇਂ ਰੂਸ ‘ਚ ਸਿਖਲਾਈ ਲੈ ਰਹੇ ਹਨ। ਇਸ ਪ੍ਰਰਾਜੈਕਟ ਤਹਿਤ ਮਨੁੱਖ ਰਹਿਤ ਮਿਸ਼ਨ ਦੀ ਲਾਂਚਿੰਗ ਬਾਰੇ ਪੁੱਛੇ ਜਾਣ ‘ਤੇ ਸਿਵਨ ਨੇ ਕਿਹਾ, ਕਾਫ਼ੀ ਤਕਨੀਕੀ ਪ੍ਰਦਸ਼ਨ ਦੀ ਜ਼ਰੂਰਤ ਹੈ। ਇਹ ਪਰਖਣ ਤੋਂ ਬਾਅਦ ਸਾਰੀਆਂ ਤਕਨੀਕਾਂ ਬਿਲਕੁਲ ਸਹੀ ਹਨ, ਅਸੀਂ ਮਨੁੱਖੀ ਮਿਸ਼ਨ ਦੀ ਲਾਂਚਿੰਗ ਬਾਰੇ ਫ਼ੈਸਲਾ ਕਰਾਂਗੇ।

Related posts

ਪਾਕਿਸਤਾਨੀ ਚੈਨਲ ‘ਤੇ ਲਹਿਰਾਇਆ ਭਾਰਤੀ ਝੰਡਾ, ਹੈਕ ਹੋਣ ‘ਤੇ ਇੱਕ ਮਿੰਟ ਤੱਕ ਚੱਲਿਆ ਸੁਤੰਤਰਤਾ ਦਿਵਸ ਦਾ ਸੰਦੇਸ਼

On Punjab

Rafale First Look: ਭਾਰਤ ‘ਚ ਰਾਫੇਲ ਦੀ ਐਂਟਰੀ,

On Punjab

ਜਲਦ ਹੀ ATM ਤੋਂ ਪੈਸੇ ਕਢਵਾਉਣਾ ਹੋ ਸਕਦੈ ਮਹਿੰਗਾ…

On Punjab
%d bloggers like this: