ਫ਼ੌਜ ਦੀ ਉੱਤਰੀ ਕਮਾਨ ਦੇ ਜਨਰਲ ਆਫਿਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਵਾਈ ਦੇ ਜ਼ੋਸ਼ੀ ਨੇ ਕਿਹਾ ਕਿ ਬੀਤੇ ਸਾਲ ਅਗਸਤ ਮਹੀਨੇ ਦੇ ਅੰਤ ’ਚ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਫ਼ੌਜ ਤੇ ਚੀਨ ਯੁੱਧ ਦੇ ਮੋੜ ’ਚ ਸੀ। ਯੁੱਧ ਅਜਿਹੇ ਸਮੇਂ ’ਤੇ ਟਲਿਆ ਗਿਆ ਸੀ ਜਦੋਂ ਹਾਲਾਤ ਬਹੁਤ ਨਾਜ਼ੁਕ ਬਣ ਗਏ ਸਨ।
ਪੂਰਬੀ ਲੱਦਾਖ ’ਚ ਕਈ ਅਹਿਮ ਚੋਟੀਆਂ ਨੂੰ ਭਾਰਤੀ ਫ਼ੌਜ ਦੁਆਰਾ ਆਪਣੇ ਕਬਜੇ ’ਚ ਲਏ ਜਾਣ ਤੋਂ ਬਾਅਦ ਖੇਤਰ ’ਚ ਯੁੱਧ ਦੇ ਹਾਲਾਤ ਬਣ ਗਏ। ਗਲਵਨ ਤੋਂ ਪੈਦਾ ਹੋਏ ਹਾਲਾਤ ’ਚ ਸਾਡੇ ਜੂਨੀਅਰ ਲੀਡਰਸ਼ਿਪ ਨੇ ਅਹਿਮ ਭੂਮਿਕਾ ਨਿਭਆਈ। ਉਨ੍ਹਾਂ ਦੱਸਿਆ ਚੀਨ ਦੀ ਫ਼ੌਜ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਭਾਰਤੀ ਫ਼ੌਜ ਤੋਂ ਚੋਟੀਆਂ ਖੋਹ ਲਿਆਈਆਂ ਜਾਣ। ਅਜਿਹਾ ਸੰਭਵ ਨਹੀਂ ਸੀ।
ਇਸ ਸਮੇਂ ਸਮਝੌਤੇ ਤੋਂ ਬਾਅਦ ਅਸਲ ਕੰਟਰੋਲ ਰੇਖਾ ਤੋਂ ਚੀਨ, ਭਾਰਤੀ ਫ਼ੌਜ ਨੂੰ ਪਿੱਛੇ ਹਟਾਉਣ ਦੀ ਮੁਹਿੰਮ ਦੇ ਵਿਚ ਲੇਹ ਦੌਰੇ ’ਤੇ ਪਹੁੰਚੇ ਆਰਮੀ ਕਮਾਂਡਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੇ ਸਾਲ 31 ਅਗਸਤ ਨੂੰ ਅਸਲ ਕੰਟਰੋਲ ਰੇਖਾ ’ਤੇ ਦੋਵੇਂ ਫ਼ੌਜਾਂ ਇਕ-ਦੂਜੇ ਦੇ ਸਾਹਮਣੇ ਕਾਰਵਾਈ ਕਰਨ ਲਈ ਤਿਆਰ ਖੜ੍ਹੀਆਂ ਸੀ। ਉਨ੍ਹਾਂ ਨੇ ਦੱਸਿਆ ਕਿ ਹਾਲਾਤ 29 ਅਗਸਤ ਤੋਂ ਬੇਹੱਦ ਨਾਜ਼ੁਕ ਸਨ। ਚੀਨ ਭਾਰਤੀ ਫ਼ੌਜ ਦੁਆਰਾ ਆਪਣੇ ਕਬਜੇ ’ਚ ਲਈਆਂ ਗਈਆਂ ਆਪਣੀਆਂ ਚੋਟੀਆਂ ਨੂੰ ਵਾਪਸ ਲੈਣ ਲਈ ਅੱਗੇ ਵੱਧ ਰਿਹਾ ਸੀ।ਜਨਰਲ ਨੇ ਦੱਸਿਆ ਕਿ 31 ਅਗਸਤ ਨੂੰ ਅਸੀਂ ਅਸਲ ਕੰਟਰੋਲ ਰੇਖਾ ਦੀ ਕੈਲਾਸ਼ ਰੇਂਜ ’ਤੇ ਆਪਣੇ ਫ਼ੌਜੀਆਂ ਤੇ ਟੈਂਕਾਂ ਨੂੰ ਕਿਸੇ ਵੀ ਕਾਰਵਾਈ ਲਈ ਤਿਆਰ ਰੱਖਿਆ ਸੀ। ਸਾਡਾ ਪਲੜਾ ਭਾਰੀ ਸੀ। ਚੀਨ ਦੀ ਫ਼ੌਜ ਦੇ ਟੈਂਕ ਅੱਗੇ ਆ ਰਹੇ ਸਨ। ਕੁਝ ਵੀ ਹੋ ਸਕਦਾ ਸੀ। ਅਜਿਹੇ ਹਾਲਾਤ ’ਚ ਯੁੱਧ ਟਲਿਆ ਜਦੋਂ ਵਿਕਟ ਹਾਲਾਤ ਪੈਦਾ ਹੋ ਗਏ ਸਨ।
ਉੱਥੇ ਹੀ ਗਲਵਨ ’ਚ ਚੀਨ ਫ਼ੌਜ ਨੂੰ ਹੋਏ ਨੁਕਸਾਨ ’ਤੇ ਜੀਓਸੀ ਇਨ ਸੀ ਨੇ ਦੱਸਿਆ ਕਿ ਸਾਡੀ ਫ਼ੌਜ ਨੇ ਚੀਨ ਦੇ ਕਰੀਬ 60 ਫ਼ੌਜੀਆਂ ਨੂੰ ਸਟਰੈਚਰ Stretcher ’ਤੇ ਪਾ ਕੇ ਲੈ ਕੇ ਜਾਂਦੇ ਦੇਖਿਆ ਸੀ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸਟਰੈਚਰ ’ਤੇ ਪਾ ਕੇ ਲੈ ਜਾਏ ਗਏ ਚੀਨੀ ਫ਼ੌਜੀ ਜ਼ਖ਼ਮੀ ਸੀ ਜਾਂ ਉਨ੍ਹਾਂ ਦੀ ਮੌਤ ਹੋ ਗਈ ਸੀ।