PreetNama
ਖੇਡ-ਜਗਤ/Sports News

Ind vs WI 1st T20: 96 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਲਈ ਕੋਹਲੀ ਬ੍ਰਿਗੇਡ ਦੇ ਨਿੱਕਲੇ ਪਸੀਨੇ

ਫਲੋਰੀਡਾ: ਸ਼ਨੀਵਾਰ ਨੂੰ ਇੱਥੋਂ ਦੇ ਕੇਂਦਰੀ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਵਿੱਚ ਭਾਰਤੀ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ ਟੀ-20 ਮੈਚ ਨੂੰ ਭਾਰਤ ਨੇ ਚਾਰ ਵਿਕਟਾਂ ਨਾਲ ਜਿੱਤ ਲਿਆ ਹੈ। ਹਾਲਾਂਕਿ ਭਾਰਤੀ ਟੀਮ ਕੋਲ ਜਿੱਤਣ ਲਈ 96 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸ ਨੂੰ ਹਾਸਿਲ ਕਰਨ ਵਿਚ ਵੀ ਵਿਰਾਟ ਤੇ ਟੀਮ ਦੇ ਪਸੀਨੇ ਨਿੱਕਲਦੇ ਦਿਖਾਈ ਦਿੱਤੇ।ਵੈਸਟਇੰਡੀਜ਼ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 95 ਦੌੜਾਂ ਬਣਾ ਸਕੀ। ਭਾਰਤੀ ਟੀਮ ਨੇ ਇਸ ਟੀਚੇ ਨੂੰ 17.2 ਓਵਰਾਂ ਵਿੱਚ ਹਾਸਲ ਕੀਤਾ। ਵਿਸ਼ਵ ਕੱਪ ਵਿੱਚ ਫੇਲ੍ਹ ਮੱਧ ਕ੍ਰਮ ਦੀ ਨਮੋਸ਼ੀ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਇਹ ਸੁਖਾਲਾ ਟੀਚਾ ਹਾਸਲ ਕਰਨ ਵਿੱਚ ਵੀ ਛੇ ਵਿਕਟ ਗੁਆ ਦਿੱਤੇ। ਭਾਰਤ ਵੱਲੋਂ ਉਪ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 24 ਅਤੇ ਵਿਰਾਟ ਕੋਹਲੀ ਤੇ ਮਨੀਸ਼ ਪਾਂਡੇ ਨੇ 19-19 ਦੌੜਾਂ ਦਾ ਯੋਗਦਾਨ ਪਾਇਆ।ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਗੇਂਦਬਾਜ਼ ਨਵਦੀਪ ਸੈਣੀ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਸਿਰਫ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਮੈਚ ਦੌਰਾਨ ਭਾਰਤ ਦੇ ਸਾਰੇ ਛੇ ਗੇਂਦਬਾਜ਼ਾਂ ਨੇ ਵੈਸ ਇੰਡੀਜ਼ ਦੇ ਘੱਟੋ-ਘੱਟ ਇੱਕ-ਇੱਕ ਖਿਡਾਰੀ ਨੂੰ ਆਊਟ ਕੀਤਾ। ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਐਤਵਾਰ ਯਾਨੀ ਕਿ ਅੱਜ ਨੂੰ ਇਸੇ ਮੈਦਾਨ ‘ਚ ਹੋਵੇਗਾ

Related posts

ਭਾਰਤੀ ਮੁੱਕੇਬਾਜ਼ ਮੈਰੀ ਕਾਮ ਨੇ ਰਚਿਆ ਇਤਿਹਾਸ, ਅੱਠ ਤਗਮੇ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਾਕਸਰ

On Punjab

ਭਾਰਤੀ ਮਹਿਲਾ ਟੀਮ ਨੇ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਨਾਂਮ ਲਿਆ ਵਾਪਿਸ

On Punjab

ਵਿਰਾਟ ਕੋਹਲੀ ਨੂੰ ਹਟਾ ਕੇ ਅਜਿੰਕੇ ਰਹਾਣੇ ਨੂੰ ਭਾਰਤੀ ਟੈਸਟ ਟੀਮ ਦਾ ਫੁੱਲਟਾਈਮ ਕਪਤਾਨ ਬਣਾ ਦਿੱਤਾ ਜਾਵੇਗਾ

On Punjab