Vitamin D deficiency: ਕੋਰੋਨਾ ਵਾਇਰਸ ਤੋਂ ਬਚਣ ਲਈ ਵਿਟਾਮਿਨ-ਡੀ ਬਹੁਤ ਜ਼ਰੂਰੀ ਹੈ। ਇਹ ਸਾਡੀ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦਾ ਹੈ। ਤਾਜ਼ਾ ਖੋਜਾਂ ਅਨੁਸਾਰ ਜਿਨ੍ਹਾਂ ਲੋਕਾਂ ਵਿਚ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਉਨ੍ਹਾਂ ਨੂੰ ਮੌਤ ਦਾ ਖਤਰਾ ਜ਼ਿਆਦਾ ਹੁੰਦਾ ਹੈ। ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਲੀ ਸਮਿਥ ਦੇ ਅਨੁਸਾਰ ਵਿਟਾਮਿਨ ਡੀ ਸਾਹ ਨਾਲ ਜੁੜੇ ਇੰਫੈਕਸ਼ਨ ਤੋਂ ਬਚਾਉਂਦਾ ਹੈ। ਇਸਦੇ ਨਾਲ ਇਹ ਵੀ ਪਤਾ ਚੱਲਿਆ ਹੈ ਕਿ ਜਿਨ੍ਹਾਂ ਬਜ਼ੁਰਗ ਨੂੰ ਵਿਟਾਮਿਨ ਡੀ ਦੀ ਕਮੀ ਸੀ ਓਹੀ ਸਭ ਤੋਂ ਜ਼ਿਆਦਾ ਕੋਰੋਨਾ ਤੋਂ ਪ੍ਰਭਾਵਤ ਹੋਏ। ਪਹਿਲੇ ਹੋਏ ਇੱਕ ਅਧਿਐਨ ‘ਚ ਇਹ ਪਾਇਆ ਗਿਆ ਹੈ ਕਿ 75% ਲੋਕਾਂ ਵਿੱਚ ਵਿਟਾਮਿਨ ਡੀ ਦੀ ਗੰਭੀਰ ਕਮੀ ਸੀ।
ਕੀ ਹੈ ਮੁੱਖ ਕਾਰਨ: ਵਿਟਾਮਿਨ ਡੀ ਅਸਲ ਵਿੱਚ ਚਿੱਟੇ ਲਹੂ ਦੇ ਸੈੱਲਾਂ ਨੂੰ ਕੰਟਰੋਲ ਕਰਦਾ ਹੈ। ਇਹ ਸਾਈਟੋਕਿਨ (Cytokines) ਨਾਂ ਦੇ ਸੈੱਲਾਂ ਦੇ ਵਾਧੇ ਨੂੰ ਵੀ ਰੋਕਦਾ ਹੈ। ਕੋਰੋਨਾ ਵਾਇਰਸ ਮਰੀਜ਼ ਦੇ ਸਰੀਰ ਵਿਚ ਬਹੁਤ ਸਾਰੀਆਂ ਸਾਈਟੋਕਿਨ ਤਿਆਰ ਕਰਦਾ ਹੈ ਜੋ ਫੇਫੜਿਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਹਨ। ਇਸ ਦੇ ਕਾਰਨ ਮਰੀਜ਼ ਦੀ ਮੌਤ ਖ਼ਤਰਨਾਕ ਰੈਪੇਰੇਟਰੀ ਡਿਸਟ੍ਰੈੱਸ ਸਿੰਡਰੋਮ ਕਾਰਨ ਹੁੰਦੀ ਹੈ।
ਕਿਵੇਂ ਪਛਾਣ ਕਰੀਏ ਵਿਟਾਮਿਨ ਡੀ ਦੀ ਕਮੀ
ਕਮਜ਼ੋਰ ਇਮਿਊਨ ਸਿਸਟਮ
ਹੱਡੀ ਅਤੇ ਮਾਸਪੇਸ਼ੀ ਦੀ ਕਮਜ਼ੋਰੀ
ਤਣਾਅ
ਬਹੁਤ ਜ਼ਿਆਦਾ ਪਸੀਨਾ ਆਉਣਾ
ਥੱਕੇ ਮਹਿਸੂਸ ਕਰਨਾ
ਜੁਆਇੰਟ ਦਰਦ
ਸਰੀਰ ਦਾ ਤਾਪਮਾਨ ਵਧਣਾ
ਹਾਈ ਬਲੱਡ ਪ੍ਰੈਸ਼ਰ
ਭਾਰ ਵਧਣਾ
ਐਲਰਜੀ ਪ੍ਰਤੀਕਰਮ
ਦੁੱਧ: ਜੇ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਦੁੱਧ ਜਾਂ ਸੋਇਆ ਦੁੱਧ ਲੈ ਸਕਦੇ ਹੋ। ਰੋਜ਼ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਨੂੰ 21% ਵਿਟਾਮਿਨ ਡੀ ਮਿਲਦਾ ਹੈ।
ਨਾਨਵੈੱਜ ਫੂਡਜ਼: ਉਹ ਲੋਕ ਜੋ ਨਾਨਵੈੱਜ ਖਾਂਦੇ ਹਨ ਉਹ ਇਸਨੂੰ ਆਇਲੀ ਫਿਸ਼ ਸਾਲਮਨ, ਬੀਫ ਲੀਵਰ ਦੇ ਰਾਹੀਂ ਪ੍ਰਾਪਤ ਕਰ ਸਕਦੇ ਹਨ। ਆਂਡਿਆਂ ਅਤੇ ਡੇਅਰੀ ਉਤਪਾਦਾਂ ਜਿਵੇਂ ਕਿ ਫੋਰਟੀਫਾਈਡ ਦੁੱਧ ਦੁਆਰਾ ਵੀ ਵਿਟਾਮਿਨ-ਡੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਧੁੱਪ: ਹਰ ਰੋਜ਼ ਸਵੇਰੇ ਦੀ ਧੁੱਪ ਭਾਵ ਸੂਰਜ ਦੀ ਰੌਸ਼ਨੀ ਵਿਚ ਘੱਟੋ-ਘੱਟ 30-45 ਮਿੰਟ ਬਿਤਾਉਣੇ ਜ਼ਰੂਰੀ ਹਨ। ਸਵੇਰ ਦੀ ਗਰਮ ਧੁੱਪ ਦਿਮਾਗ, ਅੱਖਾਂ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ।
ਵਿਟਾਮਿਨ ਡੀ ਨਾਲ ਭਰਪੂਰ ਭੋਜਨ: ਗਾਜਰ, ਸੰਤਰੇ ਜਾਂ ਜੂਸ, ਮਸ਼ਰੂਮਜ਼, ਦਹੀਂ, ਟੋਫੂ, ਕੇਲਾ, ਗੁੜ, ਪਾਲਕ, ਪਨੀਰ, ਸੋਇਆਬੀਨ ਅਤੇ ਇੰਸਟੈਂਟ ਓਟਸ ਵੀ ਵਿਟਾਮਿਨ ਡੀ ਦੇ ਸ਼ਾਨਦਾਰ ਸਰੋਤ ਹਨ।
ਵਿਟਾਮਿਨ-ਡੀ ਦੀਆਂ ਗੋਲੀਆਂ: ਜੇ ਵਿਟਾਮਿਨ-ਡੀ ਦੀ ਘਾਟ ਭੋਜਨ ਦੁਆਰਾ ਪੂਰੀ ਨਹੀਂ ਹੋ ਪਾ ਰਹੀ ਤਾਂ ਵਿਟਾਮਿਨ-ਡੀ ਦੀਆਂ ਗੋਲੀਆਂ ਅਤੇ ਸਪਲੀਮੈਂਟਸ ਵੀ ਮਾਰਕੀਟ ਵਿਚ ਉਪਲਬਧ ਹਨ। ਇਸ ਟੈਬਲੇਟ ਨੂੰ ਹਫ਼ਤੇ ਵਿਚ 1 ਵਾਰ ਅਤੇ ਲਗਾਤਾਰ 2 ਮਹੀਨੇ ਲੈਣਾ ਚਾਹੀਦਾ ਹੈ। ਇਹ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਦੇ ਸਰੀਰ ਵਿਚ ਇਸ ਦੀ ਜ਼ਿਆਦਾ ਘਾਟ ਹੋਵੇ। ਹਾਲਾਂਕਿ ਗੋਲੀਆਂ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।