PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

Cancer ਨੂੰ ਦੂਰ ਰੱਖਣ ’ਚ ਓਮੈਗਾ-3 ਤੇ 6 ਹੋ ਸਕਦੈ ਮਦਦਗਾਰ, ਅਧਿਐਨ ‘ਚ ਆਇਆ ਸਾਹਮਣੇ ਦੁਨੀਆ ’ਚ ਕੈਂਸਰ ਦੇ ਖ਼ਤਰੇ ਨੂੰ ਦੇਖਦੇ ਹੋਏ ਅਧਿਐਨ ’ਚ ਸੁਝਾਅ ਦਿੱਤਾ ਗਿਆ ਕਿ ਔਸਤ ਵਿਅਕਤੀ ਨੂੰ ਆਪਣੀ ਖ਼ੁਰਾਕ ’ਚ ਇਨ੍ਹਾਂ ਫੈਟੀ ਐਸਿਡਸ ਦੀ ਵੱਧ ਮਾਤਰਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਓਮੈਗਾ-3 ਤੇ ਓਮੈਗਾ-6 ਮੱਛੀ, ਨੱਟਸ ਤੇ ਕੁਝ ਹੋਰਨਾਂ ਤੇਲਾਂ ’ਚ ਮੌਜੂਦ ਹੁੰਦੇ ਹਨ।

ਵਾਸ਼ਿੰਗਟਨ (ਆਈਏਐੱਨਐੱਸ) : ਢਾਈ ਲੱਖ ਤੋਂ ਵੱਧ ਲੋਕਾਂ ’ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਓਮੈਗਾ-3 ਤੇ ਓਮੈਗਾ-6 ਫੈਟੀ ਐਸਿਡ ਦੀ ਵੱਧ ਮਾਤਰਾ ’ਚ ਸੇਵਨ ਵੱਖ ਵੱਖ ਤਰ੍ਹਾਂ ਦੇ ਕੈਂਸਰ ਨੂੰ ਦੂਰ ਰੱਖਣ ’ਚ ਮਦਦਗਾਰ ਹੈ। ਓਮੈਗਾ-3 ਤੇ ਓਮੈਗਾ-6 ਫੈਟੀ ਐਸਿਡ ਹੈਲਦੀ ਫੈਟ ਹਨ ਤੇ ਮਨੁੱਖੀ ਸਿਹਤ ਦੇ ਲਈ ਜ਼ਰੂਰੀ ਹੈ। ਇਹ ਕੋਸ਼ਿਕਾਵਾਂ ਲਈ ਅਹਿਮ ਹਨ ਤੇ ਬੈਡ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ, ਦਿਮਾਗ ਨੂੰ ਸਿਹਤਯਾਬ ਰੱਖਣ ਤੇ ਮਾਨਸਿਕ ਸਿਹਤ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ।

ਇੰਟਰਨੈਸ਼ਨਲ ਜਰਨਲ ਆਫ ਕੈਂਸਰ ’ਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਭਰਪੂਰ ਮਾਤਰਾ ’ਚ ਓਮੈਗਾ-3 ਦਾ ਸੇਵਨ ਕੋਲਨ, ਢਿੱਡ ਤੇ ਫੇਫੜਿਆਂ ਦੇ ਕੈਂਸਰ ਦੇ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਦਾ ਹੈ। ਉਥੇ ਹੀ, ਉੱਚ ਮਾਤਰਾ ’ਚ ਓਮੈਗਾ-6 ਦਾ ਸੇਵਨ ਦਿਮਾਗ, ਮੇਲੇਨੋਮਾ, ਮੂਤਰਾਸ਼ਿਆ ਤੇ 14 ਵੱਖ ਵੱਖ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ। ਜਾਰਜੀਆ ਯੂਨੀਵਰਸਿਟੀ ਦੇ ਕਾਲਜ ਆਫ ਪਬਲਿਕ ਹੈਲਥ ’ਚ ਡਾਕਟਰੇਟ ਵਿਦਿਆਰਥੀ ਤੇ ਅਹਿਮ ਲੇਖਕ ਯੁਚੇਨ ਝਾਂਗ ਨੇ ਕਿਹਾ ਕਿ ਉੱਚ ਮਾਤਰਾ ’ਚ ਓਮੈਗਾ-3 ਤੇ ਓਮੈਗਾ-6 ਪੱਧਰ ਕੈਂਸਰ ਦੀਆਂ ਦਰਾਂ ਨੂੰ ਘੱਟ ਕਰਨ ਨਾਲ ਜੁੜੇ ਸਨ।

ਦੁਨੀਆ ’ਚ ਕੈਂਸਰ ਦੇ ਖ਼ਤਰੇ ਨੂੰ ਦੇਖਦੇ ਹੋਏ ਅਧਿਐਨ ’ਚ ਸੁਝਾਅ ਦਿੱਤਾ ਗਿਆ ਕਿ ਔਸਤ ਵਿਅਕਤੀ ਨੂੰ ਆਪਣੀ ਖ਼ੁਰਾਕ ’ਚ ਇਨ੍ਹਾਂ ਫੈਟੀ ਐਸਿਡਸ ਦੀ ਵੱਧ ਮਾਤਰਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਓਮੈਗਾ-3 ਤੇ ਓਮੈਗਾ-6 ਮੱਛੀ, ਨੱਟਸ ਤੇ ਕੁਝ ਹੋਰਨਾਂ ਤੇਲਾਂ ’ਚ ਮੌਜੂਦ ਹੁੰਦੇ ਹਨ। ਕਿਉਂਕਿ ਆਮ ਖ਼ੁਰਾਕ ਤੋਂ ਰੋਜ਼ਾਨਾ ਦੀ ਲੋੜ ਪੂਰੀ ਨਹੀਂ ਹੁੰਦੀ, ਇਸ ਲਈ ਲੋਕ ਅਕਸਰ ਮੱਛੀ ਦੇ ਤੇਲ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਖੋਜੀਆਂ ਨੇ ਕਿਹਾ ਕਿ ਇਹ ਸਾਰਿਆਂ ਲਈ ਸਹੀ ਨਹੀਂ ਹੋ ਸਕਦਾ।

Related posts

Dark Spots Solution : ਚਿਹਰੇ, ਗੋਡਿਆਂ ਅਤੇ ਕੂਹਣੀਆਂ ਦੀ ਕਾਲੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਬੇਕਿੰਗ ਸੋਡਾ ਪੈਕ

On Punjab

ਰਸੋਈ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਪਾਓ ਨਿਖਾਰੀ ਹੋਈ ਸੁੰਦਰਤਾ

On Punjab

ਚੀਨੀ ਅਖਬਾਰ ਨੇ ਕੀਤੀ ਸ਼ਾਂਤੀ ਦੀ ਗੱਲ, ਕਿਹਾ- ਭਾਰਤ ਬਾਰੇ ਚੀਨ ਦੀ ਨੀਤੀ ‘ਚ ਕੋਈ ਤਬਦੀਲੀ ਨਹੀਂ

On Punjab