PreetNama
ਰਾਜਨੀਤੀ/Politics

BJP ਦਾ ਮੈਨੀਫੈਸਟੋ ਜਾਰੀ, ਨੌਜਵਾਨਾਂ ਨੂੰ 60 ਮਿੰਟਾਂ ‘ਚ ਕਰਜ਼ਾ ਤੇ 2022 ਤਕ ਸਭ ਨੂੰ ਪੱਕਾ ਮਕਾਨ ਦੇਣ ਦਾ ਦਾਅਵਾ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕੀਤਾ। ਇਸ ਮੌਕੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਾਜ਼ਰ ਸਨ। ਮੈਨੀਫੈਸਟੋ ਨੂੰ ‘ਮਹਾਰੇ ਸਪਨੋਂ ਕਾ ਹਰਿਆਣਾ’ ਨਾਮ ਦਿੱਤਾ ਗਿਆ ਹੈ।

ਜੇਪੀ ਨੱਡਾ ਨੇ ਕਿਹਾ ਕਿ ਇਹ ਮੈਨੀਫੈਸਟੋ ਕਾਫ਼ੀ ਵਿਸ਼ਲੇਸ਼ਣ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਹ ਸਮਾਜ ਦੇ ਹਰ ਵਰਗ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਇਹ ਮੈਨੀਫੈਸਟੋ ਸਮਾਜ ਦੇ ਆਖਰੀ ਪਾਇਦਾਨ ‘ਤੇ ਖੜੇ ਵਿਅਕਤੀ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ।

ਜੇ ਪੀ ਨੱਡਾ ਨੇ ਕਿਹਾ ਕਿ ਇਸ ਮੈਨੀਫੈਸਟੋ ਦੇ ਮੁੱਖ ਵਿਸ਼ੇ ਹਨ- ਯੁਵਾ ਵਿਕਾਸ ਅਤੇ ਸਵੈ-ਰੁਜ਼ਗਾਰ ਮੰਤਰਾਲੇ ਦਾ ਗਠਨ ਕੀਤਾ ਜਾਵੇਗਾ। ਹਰਿਆਣਾ ਸਟਾਰਟ ਅਪ ਮਿਸ਼ਨ ਸ਼ੁਰੂ ਕੀਤਾ ਜਾਵੇਗਾ। ਸਿੱਖਿਆ ਲਈ ਬਿਨੀ ਗਰੰਟੀ ਕਰਜ਼ੇ ਉੱਪਲਬਧ ਕਰਵਾਏ ਜਾਣਗੇ। ਸਾਰੇ ਪਿੰਡਾਂ ਵਿੱਚ ਖੇਡ ਸਟੇਡੀਅਮ ਜਾਂ ਜਿਮਨੇਜ਼ੀਅਮ ਦਾ ਨਿਰਮਾਣ ਕੀਤਾ ਜਾਵੇਗਾ।

ਮੈਨੀਫੈਸਟੋ ਵਿੱਚ ਕਿਹਾ ਗਿਆ ਹੈ, ‘ਪਿੰਕ ਬੱਸ ਸੇਵਾ ਸ਼ੁਰੂ ਕੀਤੀ ਜਾਏਗੀ, ਅੰਤਿਯੋਦਿਆ ਮੰਤਰਾਲਾ ਬਣਾਇਆ ਜਾਵੇਗਾ। ਹੁਨਰਮੰਦ ਕਾਰੀਗਰਾਂ ਨੂੰ 3 ਲੱਖ ਰੁਪਏ ਤੱਕ ਦਾ ਬਿਨਾ ਗਰੰਟੀ ਕਰਜ਼ਾ ਦਿੱਤਾ ਜਾਵੇਗਾ। ਬਜ਼ੁਰਗ ਨਾਗਰਿਕਾਂ ਲਈ ਪੈਨਸ਼ਨ 2 ਹਜ਼ਾਰ ਰੁਪਏ ਤੋਂ ਵਧਾ ਕੇ 3 ਹਜ਼ਾਰ ਰੁਪਏ ਕੀਤੀ ਜਾਏਗੀ।’

ਜੇ ਪੀ ਨੱਡਾ ਨੇ ਕਿਹਾ, ‘ਹਰਿਆਣਾ ਨੂੰ ਕੁਪੋਸ਼ਣ ਮੁਕਤ ਤੇ ਟੀਬੀ ਮੁਕਤ ਬਣਾਵਾਂਗੇ, 2 ਹਜ਼ਾਰ ਤੰਦਰੁਸਤੀ ਕੇਂਦਰ ਬਣਾਏ ਜਾਣਗੇ, ਜਨ ਔਸ਼ਦੀ ਕੇਂਦਰਾਂ ਦੀ ਗਿਣਤੀ ਵਧਾਵਾਂਗੇ, ਨੌਜਵਾਨਾਂ ਨੂੰ ਅੱਗੇ ਵਧਾਉਣ ਲਈ 60 ਮਿੰਟ ਦੇ ਅੰਦਰ ਤੁਰੰਤ ਕਰਜ਼ੇ ਦੀ ਸਹੂਲਤ ਦਿੱਤੀ ਜਾਏਗੀ, 2022 ਤਕ ਸਾਰਿਆਂ ਨੂੰ ਪੱਕਾ ਘਰ ਯਕੀਨੀ ਬਣਾਇਆ ਜਾਏਗਾ।’ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸਾਨ ਕਮਾਊ ਤੇ ਟਿਕਾਊ ਬਣੇ। ਉਸ ਦੀ ਆਮਦਨੀ ਵਧੇ ਤੇ ਉਹ ਕਿਸਾਨੀ ਦੇ ਖੇਤਰ ਵਿੱਚ ਟਿਕਿਆ ਰਹੇ।

Related posts

ਸਰਪੰਚ ਦੀ ਚਿੱਟਾ ਪੀਣ ਸਮੇਂ ਦੀ ਵਾਇਰਲ ਵੀਡੀਓ ਨੇ ਸਿਆਸੀ ਚਰਚਾ ਛੇੜੀ

On Punjab

ਮੇਰੀਆਂ ਭਾਵਨਾਵਾਂ ਨਾਲ ਜੁੜੀ ਹੈ ‘ਰੰਗੀਲਾ’: ਉਰਮਿਲਾ

On Punjab

Nandigram Election Result 2021 : ਕਾਂਟੇ ਦੀ ਟੱਕਰ ‘ਚ ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਨੇ 1200 ਵੋਟਾਂ ਤੋਂ ਜਿੱਤੀਆਂ ਚੋਣਾਂ

On Punjab