ਨਵੀਂ ਦਿੱਲੀ : ਅਖਿਲ ਭਾਰਤੀ ਫੁੱਟਬਾਲ ਮਹਾਸੰਘ (AIFF) ਨੇ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਦਿੱਲੀ ‘ਚ ਹੋਣ ਵਾਲੀ ਭਾਰਤੀ ਮਹਿਲਾ ਲੀਗ (IEWL) ਲਈ ਪਲੇਅ-ਆਫ ਮੁਕਾਬਲਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਮੁਕਾਬਲਿਆਂ ਦਾ ਆਯੋਜਨ 7 ਅਪ੍ਰੈਲ ਤੋਂ ਹੋਣਾ ਸੀ। AIFF ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘ਕਲੱਬ ਤੇ ਸੂਬਾ ਸੰਘਾਂ ਨਾਲ ਚਰਚਾ ਤੇ ਗੱਲਬਾਤ ਤੋਂ ਬਾਅਦ ਤੇ ਪੂਰੇ ਦੇਸ਼ ‘ਚ ਕੋਵਿਡ-19 ਮਾਮਲੇ ‘ਚ ਵਾਧੇ ਦੇ ਮੱਦੇਨਜ਼ਰ ਖਿਡਾਰੀਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਹੀਰੋ ਇੰਡੀਅਨ ਮਹਿਲਾ ਲੀਗ ਲਈ ਪਲੇਅ-ਆਫ ਨੂੰ ਅਗਲੀ ਸੂਚਨਾ ਤਕ ਮੁਲਤਵੀ ਕਰ ਦਿੱਤਾ ਗਿਆ ਹੈ

ਮਹਾਸੰਘ ਨੇ ਕਿਹਾ, ‘ਅਸੀਂ ਇਕ ਵਾਰ ਮੁੜ ਤੋਂ ਸੂਬਾ ਸੰਘਾਂ ਤੋਂ ਅਪੀਲ ਕਰਦੇ ਹਾਂ ਕਿ ਉਹ ਖਿਡਾਰੀਆਂ ਦੇ ਸਿਹਤ ਤੇ ਸੁਰੱਖਿਆ ਨਾਲ ਸਬੰਧਿਤ ਜ਼ਿਆਦਾ ਸਾਵਧਾਨੀ ਵਰਤੀਏ।’
7-14 ਅਪ੍ਰੈਲ ਤੋਂ ਪਲੇਅ-ਆਫ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਪਰ ਏਆਈਐੱਫਐੱਫ ਮੁਲਤਵੀ ਹੋਣ ਕਾਰਨ ਟੂਰਨਾਮੈਂਟ ਦੀ ਸਥਿਤੀ ਅਨਿਸ਼ਚਿਤ ਹੈ। ਭਾਰਤੀ ਮਹਿਲੀ ਲੀਗ 21 ਅਪ੍ਰੈਲ ਤੋਂ ਭੁਵਨੇਸ਼ਨਰ ‘ਚ ਹੋਣ ਵਾਲੀ ਹੈ ਪਰ ਹੁਣ ਪਲੇਅ-ਆਫ ਮੁਲਤਵੀ ਹੋ ਜਾਣ ਕਾਰਨ, ਇਸ ਦੇ ਨਿਰਧਾਰਤ ਸਮੇਂ ‘ਤੇ ਹੋਣ ਦੀ ਸੰਭਾਵਨਾ ਨਹੀਂ ਹੈ।