44.02 F
New York, US
April 25, 2024
PreetNama
ਰਾਜਨੀਤੀ/Politics

ਸੱਚ ਮੰਨੋ ਤਾਂ ਹਿੰਦੁਸਤਾਨ ਦੀ ਜਨਤਾ ਦੀ ਹਾਰ, ਹਾਰਦਿਕ ਦਾ ਦੁਖਿਆ ਦਿਲ

ਨਵੀਂ ਦਿੱਲੀਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਦੁਪਹਿਰ ਤਕ ਸਾਫ਼ ਹੋ ਗਿਆ ਹੈ ਕਿ ਇੱਕ ਵਾਰ ਫੇਰ ਤੋਂ ਦੇਸ਼ ‘ਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਬੀਜੇਪੀ ਨੂੰ 2014 ਤੋਂ ਵੀ ਵੱਡੀ ਜਿੱਤ ਮਿਲਦੀ ਦਿੱਖ ਰਹੀ ਹੈ। ਨਤੀਜਿਆਂ ਨੂੰ ਦੇਖ ਯੁਵਾ ਨੇਤਾ ਹਾਰਦਿਕ ਪਟੇਲ ਨੇ ਕਾਂਗਰਸ ਦੀ ਹਾਰ ‘ਤੇ ਨਿਰਾਸ਼ਾ ਜਾਹਰ ਕੀਤੀ ਹੈ। ਹਾਰਦਿਕ ਪਟੇਲ ਨੇ ਕਿਹਾ ਕਿ ਇਹ ਕਾਂਗਰਸ ਦੀ ਨਹੀਂ ਸਗੋਂ ਹਿੰਦੁਸਤਾਨ ਦੀ ਜਨਤਾ ਦੀ ਹਾਰ ਹੈ।

ਹਾਰਦਿਕ ਨੇ ਕਾਂਗਰਸ ਦੀ ਹਾਰ ਬਾਰੇ ਟਵੀਟ ਕਰ ਆਪਣੀ ਭਾਵਨਾਵਾਂ ਨੂੰ ਜਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਜਿੱਤਣ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ ਹੈ। ਚੋਣਾਂ ਦੇ ਹੁਣ ਤਕ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਬੀਜੇਪੀ 347 ਸੀਟਾਂ ਤੇ ਕਾਂਗਰਸ 88 ਸੀਟਾਂ ‘ਤੇ ਚਲ ਰਹੀ ਹੈ।ਬੀਜੇਪੀ ਦੇ ਲਈ ਇਹ ਅਮਕੜੇ ਇਤਿਹਾਸਕ ਹਨ। ਬੀਜੇਪੀ ਨੇ 2014 ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਬੀਜੇਪੀ ਨੂੰ ਆਪਣੇ ਦਮ ‘ਤੇ 282 ਸੀਟਾਂ ਮਿਲੀਆਂ ਸੀ। ਬੀਜੇਪੀ ਨੂੰ2019 ਦੇ ਚੋਣਾਂ ‘ਚ 300 ਤੋਂ ਜ਼ਿਆਦਾ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

Related posts

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਭਰਤੀ

On Punjab

Union Budget 2021: ਦੇਸ਼ ’ਚ ਬਣਨਗੀਆਂ 7 Mega Textile Parks, ਮਿਲਣਗੇ ਰੁਜ਼ਗਾਰ ਦੇ ਨਵੇਂ ਮੌਕੇ

On Punjab

ਚੰਦਰਯਾਨ-2 ਦੀ ਲੈਂਡਿੰਗ ਤੋਂ ਪਹਿਲਾਂ ਪੀਐਮ ਮੋਦੀ ਦੀ ਦੇਸ਼ਵਾਸ਼ੀਆਂ ਨੂੰ ਖ਼ਾਸ ਅਪੀਲ

On Punjab