PreetNama
ਸਿਹਤ/Health

ਸਿਹਤ ਮੰਤਰੀ ਦੀ ਵਿਗੜੀ ਸਿਹਤ, ਸਾਹ ਲੈਣਾ ਹੋਇਆ ਔਖਾ, ਹਸਪਤਾਲ ਦਾਖਲ

ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਸੋਮਵਾਰ ਦੇਰ ਰਾਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਸਤੇਂਦਰ ਜੈਨ ਨੂੰ ਤੇਜ਼ ਬੁਖਾਰ ਤੇ ਸਾਹ ਲੈਣ ਵਿੱਚ ਮੁਸ਼ਕਲ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ ਦੇਰ ਰਾਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਸਤੇਂਦਰ ਜੈਨ ਨੂੰ ਇਸ ਸਮੇਂ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਦਾ ਆਕਸੀਜਨ ਪੱਧਰ ਘੱਟ ਹੈ। ਸਿਹਤ ਮੰਤਰੀ ਦਾ ਕੋਰੋਨਾ ਟੈਸਟ ਲਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ।

ਸਤੇਂਦਰ ਜੈਨ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਟਵੀਟ ਵਿੱਚ ਸਿਹਤ ਮੰਤਰੀ ਨੇ ਲਿਖਿਆ,
” “ਤੇਜ਼ ਬੁਖਾਰ ਤੇ ਅਚਾਨਕ ਮੇਰੇ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਕਾਰਨ ਬੀਤੀ ਰਾਤ ਮੈਨੂੰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੈਂ ਸਾਰਿਆਂ ਨੂੰ ਅਪਡੇਟ ਕਰਦਾ ਰਹਾਂਗਾ।” ”

ਕੇਜਰੀਵਾਲ ਨੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ:

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਸਤਿੰਦਰ ਜੈਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਕੇਜਰੀਵਾਲ ਨੇ ਟਵੀਟ ਵਿੱਚ ਲਿਖਿਆ,
” “ਆਪਣੀ ਸਿਹਤ ਦਾ ਖਿਆਲ ਕੀਤੇ ਬਿਨਾਂ ਤੁਸੀਂ ਦਿਨ ਵਿੱਚ 24 ਘੰਟੇ ਜਨਤਕ ਸੇਵਾ ਵਿੱਚ ਲੱਗੇ ਰਹੇ। ਦੇਖਭਾਲ ਕਰੋ ਤੇ ਜਲਦੀ ਸਿਹਤਮੰਦ ਹੋਵੋ।” ”

Related posts

2050 ਤਕ ਦੁਨੀਆ ਦੀ ਅੱਧੀ ਆਬਾਦੀ ਨੂੰ ਸਾਫ ਦੇਖਣ ਲਈ ਐਨਕਾਂ ਦੀ ਪਵੇਗੀ ਲੋੜ, ਖੋਜ ‘ਚ ਹੋਇਆ ਵੱਡਾ ਖੁਲਾਸਾ

On Punjab

Sweating Home Remedies : ਗਰਮੀਆਂ ਵਿੱਚ ਪਸੀਨੇ ਦੀ ਬਦਬੂ ਤੋਂ ਹੋ ਪਰੇਸ਼ਾਨ ? ਇਸ ਤੋਂ ਬਚਾਅ ਲਈ ਅਜ਼ਮਾਓ ਘਰੇਲੂ ਨੁਸਖੇ

On Punjab

Health Tips: ਜ਼ੁਕਾਮ ਤੋਂ ਤੁਰੰਤ ਪਾਓ ਛੁਟਕਾਰਾ, ਭਾਫ਼ ਲੈਂਦੇ ਸਮੇਂ ਪਾਣੀ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾਓ

On Punjab