48.63 F
New York, US
April 20, 2024
PreetNama
ਖਾਸ-ਖਬਰਾਂ/Important News

ਸਿਆਚਿਨ ਗਲੇਸ਼ੀਅਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਾਰ ਮੈਮੋਰੀਅਲ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਅੱਜ ਆਪਣੇ ਪਹਿਲੇ ਅਧਿਕਾਰਤ ਦੌਰੇ ‘ਤੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ਗਲੇਸ਼ੀਅਰ (Siachen Glacier) ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਨਾਲ ਫ਼ੌਜ ਮੁਖੀ ਵਿਪਿਨ ਰਾਵਤ (Army Chief General Bipin Rawat) ਸਮੇਤ ਰੱਖਿਆ ਮੰਤਰਾਲੇ ਦੇ ਕਈ ਅਧਿਕਾਰੀ ਵੀ ਮੌਜੂਦ ਹਨ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਸਿਆਚਿਨ ਵਾਰ ਮੈਮੋਰੀਅਲ ਪਹੁੰਚੇ ਅਤੇ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਿਆਚਿਨ ਗਲੇਸ਼ੀਅਰ ‘ਚ ਹੁਣ ਤਕ 1100 ਤੋਂ ਜ਼ਿਆਦਾ ਸ਼ਹੀਦ ਹੋ ਚੁੱਕੇ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ਪਹੁੰਚਣ ਤੋਂ ਬਾਅਦ ਉੱਥੇ ਤਾਇਨਾਤ ਜਵਨਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਆਹਲਾ ਅਫ਼ਸਰਾਂ ਨਾਲ ਸਿਆਚਿਨ ਦੇ ਰੱਖਿਆ ਹਾਲਾਤ ਅਤੇ ਜਵਾਨਾਂ ਦੀਆਂ ਜ਼ਰੂਰਤਾਂ ਦੀ ਜਾਣਕਾਰੀ ਲਈ। ਇਸ ਦੌਰਾਨ ਰਾਜਨਾਥ ਸਿੰਘ ਨੇ ਜਵਾਨਾਂ ਦੀ ਵੀਰਤਾ ਨੂੰ ਸਲਾਮ ਕਰਦਿਆਂ ਕਿਹਾ ਕਿ ਸਸ਼ਸਤਰ ਬਲਾਂ ਵਿਚ ਜਵਾਨਾਂ ਅਤੇ ਅਧਿਕਾਰੀਆਂ ‘ਤੇ ਦੇਸ਼ ਨੂੰ ਮਾਣ ਹੈ।

Related posts

ਆਪਣਿਆਂ ਹੱਥੋਂ ਬੇਇੱਜ਼ਤ ਹੋਣਾ ਪਿਆ

Pritpal Kaur

US Election Results 2020: ਬਾਇਡਨ ਤੇ ਕਮਲ ਹੈਰਿਸ ਦੀ ਜਿੱਤ ਦਾ ਭਾਰਤ ‘ਤੇ ਪਏਗੀ ਕੀ ਅਸਰ?

On Punjab

ਕਸ਼ਮੀਰੀਆਂ ‘ਤੇ ਭੂਚਾਲ ਦਾ ਕਹਿਰ, ਕਈ ਇਮਾਰਤਾਂ ਤਬਾਹ

On Punjab