PreetNama
ਸਿਹਤ/Health

ਸਾਵਧਾਨ ! ਪਲਾਸਟਿਕ ’ਤੇ ਅੱਠ ਦਿਨਾਂ ਤਕ ਸਰਗਰਮ ਰਹਿ ਸਕਦੈ Omicron, ਨਵੇਂ ਅਧਿਐਨ ‘ਚ ਕੀਤਾ ਗਿਆ ਦਾਅਵਾ

 ਇਕ ਨਵੇਂ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਸਾਰਸ-ਸੀਓਵੀ-2 ਵਾਇਰਸ ਦਾ ਓਮੀਕ੍ਰੋਨ ਵੈਰੀਐਂਟ ਚਮਡ਼ੀ ’ਤੇ 21 ਘੰਟੇ, ਜਦਕਿ ਪਲਾਸਟਿਕ ਦੇ ਸਤਹਿ ’ਤੇ ਅੱਠ ਦਿਨਾਂ ਤਕ ਸਰਗਰਮ ਰਹਿ ਸਕਦਾ ਹੈ। ਇਸ ਵੈਰੀਐਂਟ ਦੇ ਜ਼ਿਆਦਾ ਇਨਫੈਕਟਿਡ ਹੋਣ ਦਾ ਮੁੱਖ ਕਾਰਨ ਇਸਦੇ ਇਸੇ ਗੁਣ ਨੂੰ ਮੰਨਿਆ ਜਾ ਰਿਹਾ ਹੈ।

ਇਹ ਅਧਿਐਨ ਜਾਪਾਨ ਸਥਿਤ ਕੋਯੋਟੋ ਪ੍ਰਿਫੈਕਚਰਲ ਯੂਨੀਵਰਸਿਟੀ ਆਫ ਮੈਡੀਸਨ ਦੇ ਖੋਜਕਰਤਾਵਾਂ ਨੇ ਕੀਤਾ ਹੈ। ਉਨ੍ਹਾਂ ਨੇ ਸਾਰਸ-ਸੀਓਵੀ-2 ਵਾਇਰਸ ਦੇ ਵੁਹਾਨ ’ਚ ਮਿਲੇ ਵੈਰੀਂਐਂਟ ਦੇ ਅਲੱਗ-ਅਲੱਗ ਸਤਿਹਾਂ ’ਤੇ ਜ਼ਿੰਦਾ ਰਹਿਣ ਦੀ ਸਮਰੱਥਾ ਦੇ ਮੁਕਾਬਲੇ ਹੋਰ ਗੰਭੀਰ ਵੈਰੀਐਂਟ ਨਾਲ ਕੀਤਾ।

ਖੋਜਕਰਤਾਵਾਂ ਨੇ ਕਿਹਾ ਕਿ ਵਾਇਰਸ ਦੇ ਅਲਫਾ, ਬੀਟਾ, ਡੈਲਟਾ ਤੇ ਓਮੀਕ੍ਰੋਨ ਵੈਰੀਐਂਟ ਵੁਹਾਨ ਦੇ ਵੈਰੀਐਂਟ ਦੇ ਮੁਕਾਬਲੇ ਚਮਡ਼ੀ ਤੇ ਪਲਾਸਟਿਕ ਦੀ ਪਰਤ ’ਤੇ ਦੁੱਗਣੇ ਤੋਂ ਵੀ ਜ਼ਿਆਦਾ ਸਮੇਂ ਤਕ ਸਰਗਰਮ ਰਹਿ ਸਕਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਵੈਰੀਐਂਟ ਨਾਲ ਇਨਫੈਕਸ਼ਨ ਦੀ ਦਰ ਚੀਨ ਦੇ ਵੁਹਾਨ ’ਚ ਮਿਲੇ ਮੂਲ ਵੈਰੀਐਂਟ ਤੋਂ ਕਿਤੇ ਜ਼ਿਆਦਾ ਦਰਜ ਹੋਈ ਹੈ। ਹਾਲਾਂਕਿ, ਇਸ ਅਧਿਐਨ ਦੀ ਫਿਲਹਾਲ ਸਮੀਖਿਆ ਨਹੀਂ ਕੀਤੀ ਗਈ।

ਖੋਜਕਰਤਾਵਾਂ ਮੁਤਾਬਕ, ਚਮਡ਼ੀ ’ਤੇ ਵੁਹਾਨ ਵੈਰੀਐਂਟ 8.6 ਘੰਟੇ ਤਕ ਟਿਕੇ ਰਹਿਣ ’ਚ ਸਮਰੱਥ ਹੈ। ਉੱਥੇ, ਅਲਫਾ 19.6 ਘੰਟੇ, 19.1 ਘੰਟੇ, ਗਾਮਾ 11 ਘੰਟੇ, ਡੈਲਟਾ 16.8 ਘੰਟੇ ਤੇ ਓਮੀਕ੍ਰੋਨ 21.1 ਘੰਟੇ ਤਕ ਆਪਣੀ ਹੋਂਦ ਬਚਾ ਕੇ ਰੱਖ ਸਕਦਾ ਹੈ।

Related posts

ਆਪਣੀਆਂ ਅੱਖਾਂ ਦੇ ਰੰਗ ਅਨੁਸਾਰ ਕਰੋ Eye Liner ਦੀ ਚੋਣSep

On Punjab

50 ਦੀ ਉਮਰ ‘ਚ ਜਵਾਨ ਦਿਖਣ ਲਈ ਖਾਓ ਇਹ 7 super foods

On Punjab

Global Covid-19 case: ਵਿਸ਼ਵ ਅੰਕੜਾ 14 ਕਰੋੜ ਤੋਂ ਪਾਰ, ਵਧੇਰੇ ਖ਼ਤਰਨਾਕ ਹੈ ਵਾਇਰਸ ਦੀ ਇਹ ਲਹਿਰ

On Punjab