PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਟਸਐਪ ਨੇ ਭਾਰਤ ਵਿੱਚ ਫਰਵਰੀ ਦੌਰਾਨ 97 ਲੱਖ ਖਾਤੇ ਬੰਦ ਕੀਤੇ

ਨਵੀਂ ਦਿੱਲੀ- ਵਟਸਐਪ ਨੇ ਭਾਰਤ ਵਿਚ ਫਰਵਰੀ ਮਹੀਨੇ ਦੌਰਾਨ 97 ਲੱਖ ਖਾਤੇ ਬੰਦ ਕਰ ਦਿੱਤੇ ਹਨ, ਇਨ੍ਹਾਂ ਖਾਤਾਧਾਰਕਾਂ ’ਤੇ ਇਤਰਾਜ਼ਯੋਗ ਸਮੱਗਰੀ ਅੱਗੇ ਪ੍ਰਸਾਰਤ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਵਿਚੋਂ 14 ਲੱਖ ਖਾਤਿਆਂ ’ਤੇ ਗੈਰਕਾਨੂੰਨੀ ਕਾਰਵਾਈਆਂ ਕਰਨ ਦੇ ਦੋਸ਼ ਹੇਠ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਸੀ। ਮੈਟਾ ਦੀ ਮਾਲਕੀ ਵਾਲੀ ਕੰਪਨੀ ਨੇ ਆਪਣੀ ਮਹੀਨਾਵਾਰ ਰਿਪੋਰਟ ਜਾਰੀ ਕਰਕੇ ਵਟਸਐਪ ਖਾਤਾਧਾਰਕਾਂ ਨੂੰ ਨੇਮਾਂ ਦਾ ਪਾਲਣ ਕਰਨ ਦੀ ਵੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭੜਕਾਊ ਸੰਦੇਸ਼ ਨੂੰ ਬਲਕ ਵਿਚ ਅੱਗੇ ਨਾ ਭੇਜਿਆ ਜਾਵੇ ਤੇ ਇਸ ਦੀ ਸਚਾਈ ਦੀ ਘੋਖ ਕੀਤੀ ਜਾਵੇ।

ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ,ਮਾਹਰਾਂ ਤੇ ਹੋਰ ਨਵੀਨਤਮ ਤਕਨਾਲੋਜੀਆਂ ਦੀ ਮਦਦ ਲੈ ਰਹੇ ਹਨ ਤਾਂਕਿ ਇਸ ਪਲੈਟਫਾਰਮ ’ਤੇ ਖਾਤਾਧਾਰਕਾਂ ਦੀ ਨਿੱਜਤਾ ਪ੍ਰਭਾਵਿਤ ਨਾ ਹੋਵੇ ਤੇ ਉਹ ਸੁਰੱਖਿਅਤ ਰਹਿਣ।

Related posts

ਮਨੂ ਸਮ੍ਰਿਤੀ ਨੇ ਨਹੀਂ, ਸਗੋਂ ਸੰਵਿਧਾਨ ਨੇ ਸਾਨੂੰ ਬੋਲਣ ਦਾ ਹੱਕ ਦਿੱਤਾ: ਖੜਗੇ

On Punjab

Sri Lanka Economic Crisis : ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹੈ ਸ਼੍ਰੀਲੰਕਾ, ਵਧਣਗੀਆਂ ਤੇਲ ਦੀਆਂ ਕੀਮਤਾਂ, ਜਾਣੋ ਪੂਰੀ ਖ਼ਬਰ

On Punjab

ਵਿਆਹ ਤੋਂ ਇਨਕਾਰ ਕਰਨ ’ਤੇ ਪ੍ਰੇਮਿਕਾ ਨੂੰ ਗੋਲੀ ਮਾਰੀ

On Punjab