41.31 F
New York, US
March 29, 2024
PreetNama
ਸਮਾਜ/Social

ਰੂਸ ਤੋਂ ਟਵਿੱਟਰ ਨੂੰ ਰਾਹਤ, ਫਿਲਹਾਲ ਨਹੀਂ ਕੀਤਾ ਜਾਵੇਗਾ ਬਲਾਕ ਪਰ ਅਗਲੇ ਮਹੀਨੇ ਤਕ ਸਪੀਡ ਰਹੇਗੀ ਘੱਟ

ਰੂਸੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਮਈ ਦੇ ਅੱਧ ਤਕ ਟਵਿੱਟਰ ਦੀ ਸਪੀਡ ਹੌਲੀ ਰਖੇਗਾ ਪਰ ਫਿਲਹਾਲ ਇਸ ਇੰਟਰਨੈੱਟ ਮੀਡੀਆ ਮੰਚ ਨੂੰ ਬਲਾਕ ਨਹੀਂ ਕਰੇਗਾ, ਕਿਉਂਕਿ ਉਸ ਨੇ ਇਤਰਾਜਯੋਗ ਸਮੱਗਰੀ ਨੂੰ ਤੇਜ਼ੀ ਨਾਲ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰੂਸੀ ਸਰਕਾਰ ਤੇ ਇੰਟਰਨੈੱਟ ਮੀਡੀਆ ਮੰਚ ’ਚ ਜਦੋ-ਜਹਿਦ ਤੋਂ ਬਾਅਦ ਇਸ ਘੋਸ਼ਣਾ ਨੂੰ ਰਾਹਤ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਟਵਿੱਟਰ ’ਤੇ ਦੋਸ਼ ਹੈ ਕਿ ਉਸ ਨੇ ਰੂਸ ਵਿਚ ਵਿਰੋਧ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਰੂਸ ਦੇ ਸਰਕਾਰੀ ਸੰਚਾਰ ਨਿਗਰਾਨੀਕਰਤਾ ਰੋਸਕੋਮਨਾਦਜੋਰ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਟਵਿੱਟਰ ਬੱਚਿਆਂ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਵਾਲੀ ਸਾਮਗਰੀ ਹਟਾਉਣ ’ਚ ਨਾਕਾਮ ਰਿਹਾ ਹੈ। ਇਸ ਤੋਂ ਇਲਾਵਾ ਉਹ ਬਾਲ ਯੌਨ ਸਮੱਗਰੀ ਤੇ ਨਸ਼ੀਲੇ ਪਦਾਰਥਾਂ ਸਬੰਧੀ ਜਾਣਕਾਰੀ ਵੀ ਨਹੀਂ ਹਟਾ ਸਕਿਆ।

ਏਜੰਸੀ ਨੇ 10 ਮਾਰਚ ਨੂੰ ਅੈਲਾਨ ਕੀਤਾ ਸੀ ਕਿ ਉਹ ਮੰਚ ’ਤੇ ਤਸਵੀਰ ਅਤੇ ਵੀਡੀਓ ਅਪਲੋਡ ਕਰਨ ਦੀ ਗਤੀ ਤੈਅ ਕਰ ਰਹੀ ਹੈ ਤੇ ਇਕ ਹਫਤੇ ਦੇ ਘੱਟ ਸਮੇਂ ਤੋਂ ਬਾਅਦ ਹੀ ਚਿਤਾਵਨੀ ਦਿੱਤੀ ਕਿ ਜੇ ਉਸ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਇੰਟਰਨੈੱਟ ਮੀਡੀਆ ਮੰਚ ਨੂੰ ਇਕ ਮਹੀਨੇ ਦੇ ਅੰਦਰ ਬਲਾਕ ਕਰ ਦੇਵੇਗੀ।

ਇਨ੍ਹਾਂ ਦੋਸ਼ਾਂ ਦੇ ਜਵਾਬ ਵਿਚ ਟਵਿੱਟਰ ਨੇ ਕਿਹਾ ਕਿ ਉਸ ਦੀ ਬਾਲ ਯੌਨ ਸੱਮਗਰੀ, ਖ਼ੁਦਕੁਸ਼ੀ ਲਈ ਉਕਸਾਉਣਾ ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਬਿਲਕੁਲ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਹੈ। ਰੋਸਕੋਮਨਾਦਜੋਰ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਉਸ ਨੇ ਟਵਿੱਟਰ ਦੇ ਫੈਸਲੇ ਦੇ ਮੱਦੇਨਜ਼ਰ ਇਸ ਨੂੰ ਬਲਾਕ ਨਹੀਂ ਕਰਨ ਦਾ ਫੈਸਲਾ ਕੀਤਾ ਹੈ।

ਏਜੰਸੀ ਦੇ ਦੱਸਿਆ ਕਿ ਟਵਿੱਟਰ ਨੇ 3100 ਬਾਲ ਯੌਨ ਸੱਮਗਰੀ, ਨਸ਼ੀਲੇ ਪਦਾਰਥ ਤੇ ਖੁਦਕੁਸ਼ੀ ਨਾਲ ਸਬੰਧਿਤ ਸਾਮਗਰੀ ’ਚੋਂ 1900 ਨੂੰ ਹਟਾ ਲਿਆ ਹੈ ਤੇ ਇਤਰਾਜਯੋਗ ਸਾਗਮਰੀ ਹਟਾਉਣ ਦੀ ਗਤੀ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ।

Related posts

ਮੈਨੂੰ ਮਾਫ ਕਰੀ

Pritpal Kaur

ਦੇਸ਼ ’ਚ ਬੀਤੇ 24 ਘੰਟੇ ’ਚ ਮਿਲੇ 10753 ਨਵੇਂ ਮਾਮਲੇ, ਕੋਰੋਨਾ ਦੇ ਸਰਗਰਮ ਮਾਮਲੇ 54 ਹਜ਼ਾਰ ਨੇੜੇ ਪੁੱਜੇ, 27 ਦੀ ਮੌਤ

On Punjab

ਚੀਨ ਨੇ ਦਿੱਤੀ ਚੇਤਾਵਨੀ- ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾ

On Punjab