44.15 F
New York, US
March 29, 2024
PreetNama
ਸਿਹਤ/Health

ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਪਿੱਛੇ ਹੋ ਸਕਦੇ ਹਨ ਇਹ 5 ਕਾਰਨ, ਨਜ਼ਰਅੰਦਾਜ਼ ਕਰਨ ‘ਤੇ ਹੋ ਸਕਦੀ ਹੈ ਦਿੱਕਤ

ਜਦੋਂ ਤੁਹਾਡੇ ਕਮਰੇ ‘ਚ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਫਿਰ ਤੁਸੀਂ ਇਕੱਠੇ ਕਈ ਚਾਦਰਾਂ ਉੱਪਰ ਲੈ ਲੈਂਦੇ ਹੋ ਤਾਂ ਤੁਹਾਨੂੰ ਪਸੀਨਾ ਆ ਸਕਦਾ ਹੈ। ਪਰ ਅਸੀਂ ਇਸ ਬਾਰੇ ਗੱਲ ਨਹੀਂ ਕਰ ਰਹੇ। ਅੱਧੀ ਰਾਤ ਨੂੰ ਪਸੀਨਾ ਆਉਣ ਤੋਂ ਮਤਲਬ ਹੈ ਤੁਸੀਂ ਮੁੜ੍ਹਕੋ-ਮੁੜ੍ਹਕੀ ਹੋ ਕੇ ਉੱਠਦੇ ਹੋ ਤੇ ਕਦੀ-ਕਦਾਈਂ ਤੁਹਾਨੂੰ ਚੱਦਰ ਬਦਲਣ ਦੀ ਨੌਬਤ ਤਕ ਆ ਜਾਂਦੀ ਹੈ। ਆਮ ਤੌਰ ‘ਤੇ ਇਹ ਇਲਾਜ ਨਾਲ ਸਬੰਧਤ ਹੋ ਸਕਦਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਲੋਕਾਂ ‘ਚ ਸ਼ਾਮਲ ਹੋ, ਜਿਨ੍ਹਾਂ ਨੂੰ ਰਾਤ ਨੂੰ ਸੌਂਦੇ ਸਮੇਂ ਬੇਹੱਦ ਪਸੀਨਾ ਆ ਜਾਂਦਾ ਹੈ ਤਾਂ ਅਸੀਂ ਤੁਹਾਨੂੰ ਇਸ ਦੇ ਪਿੱਛੇ ਅਜਿਹੇ 5 ਕਾਰਨ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਠੀਕ ਕਰ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।
ਥਾਇਰਾਈਡ ਦਾ ਜ਼ਿਆਦਾ ਸਰਗਰਮ ਹੋਣਾ (Overactive Thyroid)
ਜ਼ਿਆਦਾ ਪਸੀਨਾ ਆਉਣਾ ਤੇ ਗਰਮੀ ਪ੍ਰਤੀ ਸੰਵੇਦਨਸ਼ੀਲ ਹੋਣਾ ਹਾਈਪਰਥਾਇਰਾਇਡਿਜ਼ਮ ਦਾ ਪ੍ਰਮੁੱਖ ਲੱਛਣ ਹੈ। ਤੁਹਾਡੀ ਥਾਇਰਾਈਡ ਗ੍ਰੰਥੀ ਤੁਹਾਡੇ ਮੈਟਾਬਾਲਿਜ਼ਮ ਨੂੰ ਕੰਟਰੋਲ ਕਰਦੀ ਹੈ, ਇਸ ਲਈ ਜਦੋਂ ਇਹ ਜ਼ਿਆਦਾ ਹਾਰਮੋਨ ਬਣਾਉਣ ਲਗਕਦੀ ਹੈ ਤਾਂ ਤੁਹਾਡੀ ਬਾਡੀ ਜ਼ਿਆਦਾ ਸਰਗਰਮ ਹੋ ਲੱਗਦੀ ਹੈ। ਤੁਹਾਡੇ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਤੇ ਤੁਹਾਨੂੰ ਭੁੱਖਣ ਤੇ ਪਿਆਸ ਲੱਗ ਸਕਦੀ ਹੈ, ਤੁਹਾਡੀ ਨਬਜ਼ ਤੇਜ਼ ਚੱਲਣ ਲਗਦੀ ਹੈ ਜਾਂ ਫਿਰ ਤੁਹਾਡੇ ਹੱਥ ਕੰਬਣ ਲੱਗਦੇ ਹਨ।
ਲੋਅ ਬਲੱਡ ਸ਼ੂਗਰ (Low Blood Sugar)
ਕੀ ਤੁਹਾਨੂੰ ਡਾਇਬਟੀਜ਼ ਹੈ? ਜਦੋਂ ਤੁਸੀਂ ਸੌਂਦੇ ਸਮੇਂ ਜਾਂਚਦੇ ਹੋ ਤਾਂ ਤੁਹਾਡਾ ਬਲੱਡ ਗਲੂਕੋਜ਼ ਸਥਿਰ ਹੁੰਦਾ ਹੈ ਪਰ ਸੌਣ ਤੋਂ ਬਾਅਦ ਇਸ ਵਿਚ ਅਚਾਨਕ ਗਿਰਾਵਟ ਆ ਜਾਂਦੀ ਹੈ। ਇਸ ਦੇ ਪਿੱਛੇ ਤੁਹਾਡੀ ਦਿਨ ਭਰ ਦੀ ਭੱਜਦੌੜ, ਸ਼ਾਮ ਨੂੰ ਕੀਤੀ ਗਈ ਐਕਸਰਸਾਈਜ਼ ਜਾਂ ਫਿਰ ਦੇਰ ਰਾਤ ਖਾਣਾ-ਖਾਣਾ ਹੋ ਸਕਦਾ ਹੈ। ਜੇਕਰ ਤੁਸੀਂ ਆਪਣੀ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਇੰਸੁਲਿਨ ਦੀ ਵਰਤੋਂ ਕਰਦੇ ਹੋ ਤਾਂ ਇਸ ਦੇ ਲਈ ਰਾਤ ਨੂੰ ਲਈ ਗਈ ਹਾਈਪੋਗਿਲਸਮੀਆ ਜ਼ਿੰਮੇਵਾਰੀ ਹੋ ਸਕਦੀ ਹੈ। ਜਦੋਂ ਤੁਹਾਡਾ ਗਲੂਕੋਜ਼ ਸੌਣ ਤੋਂ ਪਹਿਲਾਂ 140 ਮਿਲੀਗ੍ਰਾਮ/ਡੀਐੱਲ ਦੇ ਮੁਕਾਬਲੇ ਘਟ ਹੋ ਜਾਵੇ ਜਾਂ ਕੁਝ ਘੰਟਿਆਂ ‘ਚ ਇਸ ਵਿਚ ਗਿਰਾਵਟ ਆ ਜਾਵੇ ਤਾਂ ਕੁਝ ਖਾ ਲਓ।
ਨੀਂਦ ‘ਚ ਸਾਹ ਲੈਣਾ
ਜਦੋਂ ਤੁਸੀਂ ਇਸ ਸਥਿਤੀ ‘ਚੋਂ ਗੁਜ਼ਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਰਾਤ ਵੇਲੇ ਸਾਹ ਲੈਣ ਦੌਰਾਨ ਕਈ ਵਾਰ ਤਕਲੀਫ਼ ਹੁੰਦੀ ਹੈ ਕਿਉਂਕਿ ਤੁਹਾਡੀ ਬਾਡੀ ਨੂੰ ਆਕਸੀਜ਼ਨ ਨਹੀਂ ਮਿਲ ਰਹੀ ਹੁੰਦੀ ਹੈ ਜਿਸ ਕਾਰਨ ਤੁਹਾਨੂੰ ਪਸੀਨਾ ਆਉਣ ਲੱਗਦਾ ਹੈ। ਹਰ ਵਾਰ ਜਦੋਂ ਤੁਸੀਂ ਦੁਬਾਰਾ ਸਾਹ ਲੈਣਾ ਸ਼ੁਰੂ ਕਰਦੇ ਹੋ ਤਾਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਦੁੱਗਣਾ ਕੰਮ ਕਰਨਾ ਪੈਂਦਾ ਹੈ। ਜੋ ਲੋਕ ਰਾਤ ਵੇਲੇ ਸਾਹ ਲੈਣ ਲਈ ਸੀਪੀਏਪੀ ਮਸ਼ੀਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਰਾਤ ਨੂੰ ਅਕਸਰ ਪਸੀਨਾ ਆਉਂਦਾ ਹੈ।
ਐਸਿਡ ਰਿਫਲਕਸ (Acid Reflux)
ਛਾਤੀ ‘ਚ ਸਾੜ ਤੇ ਦਰਦ ਹੀ ਤੁਹਾਨੂੰ ਰਾਤ ਨੂੰ ਨਹੀਂ ਉਠਾਉਂਦਾ। ਪੇਟ ਦੀ ਸਮੱਸਿਆ ਦਾ ਇਲਾਜ ਨਾ ਕਰਵਾਉਣਾ ਤੁਹਾਨੂੰ ਰਾਤ ਨੂੰ ਮੁੜ੍ਹਕੋ-ਮੁੜ੍ਹਕੀ ਕਰ ਦਿੰਦਾ ਹੈ। ਸੌਣ ਤੋਂ ਪਹਿਲਾਂ ਘਟ ਖਾਣਾ ਖਾਓ। ਹੋ ਸਕੇ ਤਾਂ ਟਹਿਲੋ। ਫੈਟੀ, ਤਲੇ ਅਤੇ ਟਮਾਟਰ ਨਾਲ ਬਣੇ ਉਤਪਾਦ ਖਾਣ ਤੋਂ ਬਚੋ। ਜੇਕਰ ਤੁਹਾਨੂੰ ਹਫ਼ਤੇ ‘ਚ ਦੋ ਵਾਰੀ ਇਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨੂੰ ਦਿਖਾਓ।
ਦਵਾਈਆਂ (Medications)
ਬਹੁਤ ਸਾਰੀਆਂ ਦਵਾਈਆਂ ਰਾਤ ਨੂੰ ਪਸੀਨੇ ਦਾ ਕਾਰਨ ਬਣ ਸਕਦੀਆਂ ਹਨ, ਇਸ ਵਿਚ ਬੁਖਾਰ ਲਈ ਮੈਡੀਕਲ ਰਾਹੀਂ ਖਰੀਦੀਆਂ ਗਈਆਂ ਦਵਾਈਆਂ ਵੀ ਸ਼ਾਮਲ ਹਨ। ਟ੍ਰਾਈਸਾਈਕਲ ਜਾਂ ਟੀਸੀਏ ਵਰਗੇ ਪੁਰਾਣੇ ਐਂਟੀਡਿਪ੍ਰੈਜ਼ੈਂਟਸ ਦੇ ਨਾਲ-ਨਾਲ ਬੁਪ੍ਰੋਪਿਅਨ ਤੇ ਵੇਨਲਾਫੈਕਸਿਨ, ਹਾਰਮੋਨ ਰਿਪਲੇਸਮੈਂਟ ਥੈਰੇਪੀ ਤੇ ਕੋਰਟੀਸੋਨ ਤੇ ਪ੍ਰੇਡਨਿਸੋਨ ਵਰਗੇ ਸਟੇਰਾਇਡ ਆਮ ਰੂਪ ‘ਚ ਰਾਤ ਨੂੰ ਪਸੀਨਾ ਆਉਣ ਦਾ ਕਾਰਨ ਬਣ ਸਕਦੇ ਹਨ। ਗਲੂਕੋਮਾ ਲਈ ਦਵਾਈਆਂ ਤੇ ਮੂੰਹ ਦਾ ਸੁੱਕਣਾ ਵੀ ਪਸੀਨੇ ਦੀਆਂ ਗ੍ਰੰਥੀਆਂ ਨੂੰ ਉਤੇਜਿਤ ਕਰਦੀਆਂ ਹਨ। ਇਸ ਲਈ ਆਪਣੇ ਫਾਰਮਾਸਿਸਟ ਜਾਂ ਡਾਕਟਰ ਤੋਂ ਜਾਂਚ ਕਰਵਾਓ।

Related posts

ਸਰੀਰ ਨੂੰ ਇਹਨਾਂ ਖ਼ਤਨਾਕ ਬਿਮਾਰੀਆਂ ਤੋਂ ਬਚਾਉਂਦੀ ਹੈ ਸ਼ਕਰਕੰਦੀ

On Punjab

ਭਾਰਤੀ ਮਹਿਲਾ ਟੀਮ ਨੇ ਅਰਜਨਟੀਨਾ ਨਾਲ ਖੇਡਿਆ ਡਰਾਅ

On Punjab

Fruits For Kidney : ਕਿਡਨੀ ਨੂੰ ਡੀਟੌਕਸ ਕਰਨ ‘ਚ ਮਦਦਗਾਰ ਹੁੰਦੇ ਹਨ ਇਹ ਫ਼ਲ, ਸਿਹਤਮੰਦ ਰਹਿਣ ਲਈ ਇਨ੍ਹਾਂ ਨੂੰ ਅੱਜ ਹੀ ਡਾਈਟ ‘ਚ ਕਰੋ ਸ਼ਾਮਲ

On Punjab