60.57 F
New York, US
April 25, 2024
PreetNama
ਖਾਸ-ਖਬਰਾਂ/Important News

ਯੋਗੇਂਦਰ ਯਾਦਵ ਵੱਲੋਂ ‘ਜ਼ੀਰੋ ਬਜਟ ਸਪੀਚ’ ਕਰਾਰ

ਨਵੀਂ ਦਿੱਲੀਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਆ ਚੁੱਕਿਆ ਹੈ। ਵਿਰੋਧੀ ਧਿਰਾਂ ਨੇ ਇੱਕ ਸੁਰ ‘ਚ ਕਿਹਾ ਕਿ ਇਸ ਬਜਟ ‘ਚ ਆਮ ਲੋਕਾਂ ਲਈ ਕੁਝ ਵੀ ਨਹੀਂ। ਸਵਰਾਜ ਇੰਡੀਆ ਦੇ ਸੰਸਥਾਪਕ ਤੇ ਰਾਜਨੀਤਕ ਮਾਹਿਰ ਯੋਗੇਂਦਰ ਯਾਦਵ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ਨੂੰ ‘ਜ਼ੀਰੋ ਬਜਟ ਸਪੀਚ’ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਟਵੀਟ ਕਰ ਕਿਹਾ, “ਘੱਟੋ ਘੱਟ ਕਿਸਾਨਾਂ ਲਈ ਤਾਂ ਇਹ ‘ਜ਼ੀਰੋ ਬਜਟ ਸਪੀਚ’ ਸੀ। ਨਾ ਸੋਕੇ ਦਾ ਜ਼ਿਕਰ ਤੇ ਨਾ ਆਮਦਨ ਦੁਗਣਾ ਕਰਨ ਦੀ ਕੋਈ ਯੋਜਨਾਨਾ ਕਿਸਾਨ ਸੰਮਾਨ ਨਿਧੀ ਦਾ ਵਿਸਥਾਰਨਾ ਐਮਐਸਪੀ ਰੇਟ ਕਿਸਾਨ ਨੂੰ ਦਿਵਾਉਣ ਦੀ ਪੁਖਤਾ ਯੋਜਨਾਨਾ ਆਵਾਰ ਜਾਨਵਰਾਂ ਨਾਲ ਨਜਿੱਠਣ ਦੀ ਤਰਕੀਬ।”ਉਨ੍ਹਾਂ ਕਿਹਾ, “ਮੋਦੀ ਜੀ ਨੂੰ ਝੋਲੀ ਭਰ ਕੇ ਵੋਟ ਦੇਣ ਵਾਲੇ ਕਿਸਾਨਾਂ ਨੇ ਬਜਟ ਸੁਣਨਾ ਸ਼ੁਰੂ ਕਰਦੇ ਹੋਏ ਗਾਇਆ– ਅੱਜ ਅਸੀਂ ਆਪਣੀ ਦੁਆਵਾਂ ਦਾ ਅਸਰ ਦੇਖਾਂਗੇ। ਬਜਟ ਸਪੀਚ ਦੇ ਆਖਰ ‘ਚ ਉਸ ਨੇ ਨਿਰਾਸ਼ ਹੋ ਕੇ ਕਿਹਾ। ਅੱਜ ਦੀ ਰਾਤ ਬਚਾਂਗੇ ਤਾਂ ਸਵੇਰੇ ਦੇਖਾਂਗੇ”।

Related posts

ਇਸ ਸਾਲ ਦੇ ਅੰਤ ਤੱਕ ਉਪਲੱਬਧ ਹੋਵੇਗਾ ਕੋਰੋਨਾ ਨਾਲ ਲੜਨ ਲਈ ਟੀਕਾ : ਟਰੰਪ

On Punjab

Kidney Transplant: ਮਨੁੱਖੀ ਸਰੀਰ ‘ਚ ਸੂਰ ਦੀ ਕਿਡਨੀ ਦਾ ਸਫ਼ਲ ਟ੍ਰਾਂਸਪਲਾਂਟ, ਡਾਕਟਰਾਂ ਨੂੰ ਮਿਲੀ ਵੱਡੀ ਸਫ਼ਲਤਾ

On Punjab

ਹੁਣ ਬੰਗਲਾਦੇਸ਼ੀ ਡਾਕਟਰ ਨੇ ਕੀਤਾ ਦਾਅਵਾ, ਕੋਰੋਨਾਵਾਇਰਸ ਦਾ ਲੱਭਿਆ ਇਲਾਜ

On Punjab