48.69 F
New York, US
March 28, 2024
PreetNama
ਸਮਾਜ/Social

ਮੋਦੀ ਤੇ ਉਸ ਦੀ ਭੈਣ ਦੇ ਚਾਰ ਖ਼ਾਤੇ ਜ਼ਬਤ, 283 ਕਰੋੜ ਜਮ੍ਹਾ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਤੇ ਭਗੌੜੇ ਨੀਰਵ ਮੋਦੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਵੱਡੀ ਕਾਮਯਾਬੀ ਮਿਲੀ ਹੈ। ਈਡੀ ਨੇ ਸਵਿਟਜ਼ਰਲੈਂਡ ਵਿੱਚ ਨੀਰਵ ਮੋਦੀ ਤੇ ਉਸ ਦੀ ਭੈਣ ਪੂਰਵੀ ਮੋਦੀ ਨਾਲ ਸਬੰਧਤ 4 ਬੈਂਕ ਖ਼ਾਤੇ ਜ਼ਬਤ ਕਰ ਲਏ ਹਨ। ਇਨ੍ਹਾਂ ਚਾਰ ਖ਼ਾਤਿਆਂ ਵਿੱਚ ਕਰੀਬ 283.16 ਕਰੋੜ ਰੁਪਏ ਜਮ੍ਹਾ ਹਨ। ਇਹ ਜਾਣਕਾਰੀ ਸਵਿਸ ਬੈਂਕ ਵੱਲੋਂ ਦਿੱਤੀ ਗਈ ਹੈ।

ਸਵਿਸ ਬੈਂਕ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੀ ਜਾਂਚ ਏਜੰਸੀ ਈਡੀ ਦੀ ਮੰਗ ‘ਤੇ ਸਵਿਸ ਬੈਂਕ ਨੇ ਨੀਰਵ ਮੋਦੀ ਤੇ ਪੂਰਵੀ ਮੋਦੀ ਦੇ ਚਾਰ ਖ਼ਾਤੇ ਸੀਜ਼ ਕਰ ਲਏ ਹਨ। ਦੱਸ ਦੇਈਏ ਪੀਐਨਬੀ ਬੈਂਕ ਦੇ ਕਰੀਬ 11 ਹਜ਼ਾਰ ਕਰੋੜ ਦੇ ਘਪਲੇ ਦਾ ਮੁਲਜ਼ਮ ਨੀਰਵ ਮੋਦੀ ਮਾਚਰ ਵਿੱਚ ਆਪਣੀ ਗ੍ਰਿਫ਼ਤਾਰੀ ਮਗਰੋਂ ਦੱਖਣ ਪੱਛਮੀ ਲੰਦਨ ਦੀ ਵਾਂਡਸਵਰਥ ਜੇਲ੍ਹ ਵਿੱਚ ਕੈਦ ਹੈ। ਨੀਰਵ ਮੋਦੀ ਦੀ ਜ਼ਮਾਨਤ ਦੀ ਅਰਜ਼ੀ ਚਾਰ ਵਾਰ ਠੁਕਰਾਈ ਜਾ ਚੁੱਕੀ ਹੈ।

ਭਗੌੜੇ ਨੀਰਵ ਮੋਦੀ ਦੀ ਅੱਜ ਵੀਡੀਓ ਲਿੰਕ ਜ਼ਰੀਏ ਜੇਲ੍ਹ ਤੋਂ ਲੰਦਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ੀ ਹੋਏਗੀ। ਉਸ ਦੀ ਨਿਯਮਿਤ ਹਿਰਾਸਤ ‘ਤੇ ਸੁਣਵਾਈ ਲਈ ਪੇਸ਼ੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Related posts

ਆਈਐੱਸਆਈ ਹੀ ਦੇਖ ਰਹੀ ਹੈ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਸਾਰੇ ਕੰਮ

On Punjab

ਅੰਤਿਮ ਪੜਾਅ ‘ਤੇ ਪਹੁੰਚੀ ਪੰਜਾਬ ਪੁਲਿਸ ਦੀ ਤਫਤੀਸ਼, ਤਸਵੀਰਾਂ ਤੇ ਵੀਡੀਓਜ਼ ਦੀ ਕਰ ਰਹੀ ਜਾਂਚ

On Punjab

ਭਾਰਤੀ ਨੇ ਯੂਏਈ ਵਿਚ ਜਿੱਤਿਆ ਜੈਕਪੌਟ

On Punjab