PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੈਰਾਥਨ ਦੌੜਾਕ ਫੌਜਾ ਸਿੰਘ ਅਸਧਾਰਨ ਸਨ: ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 114 ਸਾਲਾ ਬਜ਼ੁਰਗ ਮੈਰਾਥਨ ਫੌਜਾ ਸਿੰਘ, ਜਿਨ੍ਹਾਂ ਦੀ ਸੋਮਵਾਰ ਨੂੰ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਲੱਖਣ ਸ਼ਖ਼ਸੀਅਤ ਅਤੇ ਭਾਰਤ ਦੇ ਨੌਜਵਾਨਾਂ ਨੂੰ ਤੰਦਰੁਸਤੀ ਦੇ ਵਿਸ਼ੇ ਬਾਰੇ ਪ੍ਰੇਰਿਤ ਕਰਨ ਦੇ ਤਰੀਕੇ ਕਰਕੇ ਅਸਾਧਾਰਨ ਸਨ।

ਸਿੰਘ ਦੀ ਸੋਮਵਾਰ ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚਲੇ ਆਪਣੇ ਜੱਦੀ ਪਿੰਡ ਬਿਆਸ ਵਿੱਚ ਸੈਰ ਕਰਨ ਲਈ ਨਿਕਲਦੇ ਸਮੇਂ ਇੱਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਰਕੇ ਮੌਤ ਹੋ ਗਈ ਸੀ। ਸ੍ਰੀ ਮੋਦੀ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ ਕਿ ਫੌਜਾ ਸਿੰਘ ਦ੍ਰਿੜ ਇਰਾਦੇ ਵਾਲੇ ਅਥਲੀਟ ਸਨ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਫੌਜਾ ਸਿੰਘ ਜੀ ਆਪਣੀ ਵਿਲੱਖਣ ਸ਼ਖ਼ਸੀਅਤ ਅਤੇ ਤੰਦਰੁਸਤੀ ਜਿਹੇ ਮਹੱਤਵਪੂਰਨ ਵਿਸ਼ੇ ’ਤੇ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਤਰੀਕੇ ਕਰਕੇ ਅਸਾਧਾਰਨ ਸਨ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ ਦੇ ਅਣਗਿਣਤ ਪ੍ਰਸ਼ੰਸਕਾਂ ਨਾਲ ਹਨ।’’

Related posts

ਕਾਂਗਰਸ ਦੇ ਮੋਦੀ ਸਰਕਾਰ ਨੂੰ ਤਿੰਨ ਸਵਾਲ, ਪੁੱਛਿਆ ਕੋਈ 500 ਰੁਪਏ ‘ਚ ਘਰ ਚਲਾ ਸਕਦਾ?

On Punjab

Tsunami Alert: ਅਮਰੀਕਾ ਦੇ ਅਲਾਸਕਾ ’ਚ ਭੂਚਾਲ ਦੇ ਜ਼ੋਰਦਾਰ ਝਟਕੇ, ਸੁਨਾਮੀ ਆਉਣ ਦੀ ਜਾਰੀ ਹੋਈ ਚਿਤਾਵਨੀ

On Punjab

ਲੌਕਡਾਊਨ ਸਬੰਧੀ PM ਮੋਦੀ ਦੀ ਬੈਠਕ, ਅਮਿਤ ਸ਼ਾਹ ਸਮੇਤ ਕਈ ਮੰਤਰੀ ਮੌਜੂਦ

On Punjab