PreetNama
ਸਮਾਜ/Social

ਮੁੰਬਈ ‘ਚ ਪਾਣੀ ਬਣਿਆ ਪਰੇਸ਼ਾਨੀ, ਪੂਰਾ ਹਫ਼ਤਾ ਤੇਜ਼ ਬਾਰਸ਼ ਦਾ ਅਲਰਟ

ਮੁੰਬਈ: ਮਹਾਰਾਸ਼ਟਰ ‘ਚ ਮੁੰਬਈ ਅਤੇ ਹੋਰ ਇਲਾਕਿਆਂ ‘ਚ ਲਗਾਤਾਰ ਭਾਰੀ ਬਾਰਸ਼ ਤੋਂ ਬਾਅਦ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ‘ਚ ਹੋਰ ਜ਼ਿਆਦਾ ਮੀਂਹ ਪੈਣ ਦੀ ਚੇਤਵਾਨੀ ਦਿੱਤੀ ਹੈ।

ਐਨਡੀਆਰਐਫ ਦੀਆਂ 16 ਟੀਮਾਂ ਸੂਬੇ ਦੇ ਮੀਂਹ ਪ੍ਰਭਾਵਿਤ ਇਲਾਕਿਆਂ ‘ਚ ਤਾਇਨਾਤ ਹਨ। ਮੁੰਬਈ ‘ਚ ਚੇਂਬੁਰ, ਪਰੇਲ, ਹਿੰਦਮਾਤਾ, ਵਡਾਲਾ ਸਮੇਤ ਕਈ ਹੋਰ ਖੇਤਰਾਂ ‘ਚ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਪਾਣੀ ਲੋਕਾਂ ਦੇ ਘਰਾਂ ‘ਚ ਦਾਖ਼ਲ ਹੋ ਚੁੱਕਾ ਹੈ। ਸੜਕਾਂ ‘ਤੇ ਗੋਢਿਆਂ ਤੋਂ ਉੱਚਾ ਪਾਣੀ ਮੌਜੂਦ ਹੈ। ਪਾਣੀ ਏਨਾ ਜ਼ਿਆਦਾ ਕਿ ਕਈ ਗੱਡੀਆਂ ਤਕ ਡੁੱਬ ਗਈਆਂ।

ਅਜਿਹੇ ‘ਚ ਮੁੱਖ ਮੰਤਰੀ ਊਧਵ ਠਾਕਰੇ ਨੇ ਪੇਡਰ ਰੋਡ ਦਾ ਦੌਰਾ ਕੀਤਾ ਜਿੱਥੇ ਮੋਹਲੇਧਾਰ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਪਹਾੜ ਦਾ ਇਕ ਹਿੱਸਾ ਢਹਿ ਗਿਆ ਸੀ ਤੇ ਸੜਕ ‘ਤੇ ਪੱਥਰ, ਚਿੱਕੜ ਤੇ ਟੁੱਟੇ ਹੋਏ ਦਰੱਖਤਾਂ ਦਾ ਮਲਬਾ ਇਕੱਠਾ ਹੋ ਗਿਆ ਸੀ।

Related posts

ਭਾਰਤ ਜਲਦੀ ਹੀ 100 ਕਰੋੜ ਵੋਟਰਾਂ ਵਾਲਾ ਦੇਸ਼ ਹੋਵੇਗਾ: ਸੀਈਸੀ ਰਾਜੀਵ ਕੁਮਾਰ

On Punjab

ਕਾਬੁਲ ‘ਚ ਹਸਪਤਾਲ ‘ਤੇ ਅੱਤਵਾਦੀ ਹਮਲਾ, 14 ਲੋਕਾਂ ਦੀ ਮੌਤ

On Punjab

ਪੰਜਾਬ ਦੀਆਂ ਜੇਲ੍ਹਾਂ ’ਚ ਨਸ਼ਾ ਤਸਕਰੀ ਦੇ ਮਾਮਲੇ ’ਤੇ ਹਾਈ ਕੋਰਟ ਸਖ਼ਤ

On Punjab