PreetNama
ਖੇਡ-ਜਗਤ/Sports News

ਮਿਕੀ ਆਰਥਰ ਬਣ ਸਕਦੇ ਨੇ ਸ਼੍ਰੀਲੰਕਾ ਟੀਮ ਦੇ ਅਗਲੇ ਕੋਚ

Mickey Arthur Sri Lanka coach: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕੋਚ ਮਿਕੀ ਆਰਥਰ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਅਗਲੇ ਮੁੱਖ ਕੋਚ ਬਣ ਸਕਦੇ ਹਨ । ਮੌਜੂਦਾ ਸਮੇਂ ਵਿੱਚ ਚੰਦਿਕਾ ਹਥੁਰੂਸਿੰਘਾ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਮੁੱਖ ਕੋਚ ਹਨ, ਜਿਸ ਨੂੰ ਹਾਲੇ ਤੱਕ ਅਧਿਕਾਰਤ ਤੌਰ ‘ਤੇ ਅਹੁਦੇ ਤੋਂ ਹਟਾਇਆ ਨਹੀਂ ਗਿਆ ਹੈ ਅਤੇ ਨਾ ਹੀ ਆਰਥਰ ਵੱਲੋਂ ਸ਼੍ਰੀਲੰਕਾ ਬੋਰਡ ਨਾਲ ਕਿਸੇ ਕਰਾਰ ‘ਤੇ ਹਸਤਾਖਰ ਕੀਤੇ ਗਏ ਹਨ ।

ਇਸ ਮਾਮਲੇ ਵਿੱਚ ਸ਼੍ਰੀਲੰਕਾ ਬੋਰਡ ਦੇ ਅਧਿਕਾਰੀਆਂ ਵੱਲੋਂ ਆਰਥਰ ਨੂੰ ਕੋਚ ਨਿਯੁਕਤ ਕਰਨ ਦਾ ਵਿਸ਼ਵਾਸ ਜਤਾਇਆ ਗਿਆ ਹੈ । ਦਰਅਸਲ, ਸ਼੍ਰੀਲੰਕਾ ਨੇ ਅਗਲੇ ਮਹੀਨੇ ਪਾਕਿਸਤਾਨ ਦੌਰੇ ‘ਤੇ ਜਾਣਾ ਹੈ. ਜਿਥੇ ਸ਼੍ਰੀਲੰਕਾ ਤੇ ਪਾਕਿਸਤਾਨ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ । ICC ਵਿਸ਼ਵ ਕੱਪ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਨਵੇਂ ਕੋਚ ਦੀ ਭਾਲ ਕਰ ਰਹੀ ਹੈ ।

ਇਸ ਮਾਮਲੇ ਵਿੱਚ SLC ਦੇ CEO ਐਸ਼ਲੇ ਸਿਲਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਿਕੀ ਆਰਥਰ ਦੇ ਨਾਲ ਗੱਲ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਉਹ ਇਹ ਸਮਝਦੇ ਹਨ ਕਿ ਉਹ ਕਰਾਰ ‘ਤੇ ਪਹੁੰਚਣ ਵਿੱਚ ਸਮਰੱਥ ਹਨ । ਦੱਸ ਦੇਈਏ ਕਿ ਆਰਥਰ ਇਸ ਤੋਂ ਪਹਿਲਾਂ ਆਸਟ੍ਰੇਲੀਆ, ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੇ ਕੋਚ ਰਹਿ ਚੁੱਕੇ ਹਨ, ਜਿਸ ਵਿੱਚ ਪਾਕਿਸਤਾਨ ਟੀਮ ਨੇ ਸਾਲ 2017 ਵਿੱਚ ਭਾਰਤ ਨੂੰ ਹਰਾ ਕੇ ICC ਚੈਂਪੀਅਨਜ਼ ਟ੍ਰਾਫੀ ਆਪਣੇ ਨਾਮ ਕੀਤੀ ਸੀ ।

Related posts

ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਤੀਜਾ ਸਥਾਨ ਕੀਤਾ ਹਾਸਲ

On Punjab

ਭਾਰਤ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ : ਬਿੰਦਰਾ

On Punjab

ਪੈਰਿਸ ਸੇਂਟ ਜਰਮੇਨ ਦੀ ਜਿੱਤ ’ਚ ਚਮਕੇ ਨੇਮਾਰ

On Punjab