68.9 F
New York, US
June 9, 2026
PreetNama
ਸਮਾਜ/Social

ਮਹਾਨ ਯੋਗੀ 

ਮਹਾਨ ਯੋਗੀ 
ਦਾਰੂ ਭੁੱਕੀ ਵੇਚੀ ਪਿਆ ਨਾ ਕੱਖ ਪੱਲੇ,
ਰਿਹਾ ਕਦੇ ਥਾਣੇ ਤੇ ਕਦੇ ਜੇਲ ਬਾਬਾ।
ਜਦੋਂ ਦਾ ਸਾਧ ਬਣਿਆ ਨਹੀਂ ਕੋਈ ਤੋਟ ਆਈ,
ਮਾਇਆ ਸਾਂਭਣ ਤੋਂ ਮਿਲੇ ਨਾ ਵਿਹਲ ਬਾਬਾ।
ਲਿਖ ਕੇ ਤਵੀਤ ਫਾਰਸੀ ਵਿੱਚ ਦੇਵੇ,
ਉੰਝ ਪਹਿਲੀ ਜਮਾਤ ਵਿਚੋਂ ਫੇਲ ਬਾਬਾ।
ਦਾਤ ਸੱਭ ਨੂੰ ਪੁੱਤਾਂ ਦੀ ਬਖਸ਼ਦਾ ਹੈ,
ਲਾਈ ਬੈਠਾ ਕਾਕਿਆਂ ਦੀ ਸੇਲ ਬਾਬਾ।
ਮੁੰਡਾ ਹੋਣ ਦਾ ਸ਼ਰਤੀਆ ਤਵੀਤ ਦੇਵੇ,
ਲੈ ਲਓ ਥੋਕ ਚ ਭਾਂਵੇ ਰਿਟੇਲ ਬਾਬਾ।
ਜਤੀ ਸਤੀ ਮਹਾਨ ਯੋਗੀ ਲੋਕ ਕਹਿੰਦੇ,
ਔਰਤ ਸੰਗ ਨਾ ਕਰਦਾ ਮੇਲ ਬਾਬਾ।
ਲੋਕ ਹੁਣ ਲੱਭਦੇ ਫਿਰਨ “ਸੋਨੀ “ਸਟੇਸ਼ਨਾਂ ਤੇ,
ਲੈ ਕੇ ਇੱਕ ਬੀਬੀ ਨੂੰ ਚੜ ਗਿਆ ਰੇਲ ਬਾਬਾ।

* ਜਸਵੀਰ ਸੋਨੀ *
9478776938

Related posts

ਕੜਾਕੇ ਦੀ ਠੰਢ: ਆਧਾਰ ਕਾਰਡ ਨਾ ਹੋਣ ਕਾਰਨ ਗਰੀਬਾਂ ਦੀ ਪਹੁੰਚ ਤੋਂ ਦੂਰ ਹੋਏ ਰੈਣ ਬਸੇਰੇ

On Punjab

ਭਾਰਤ-ਚੀਨ ਸ਼ਾਂਤੀ ਸਥਾਪਿਤ ਕਰਨ ਲਈ ਸਹਿਮਤ, ਪੂਰਬੀ ਲੱਦਾਖ ਸਮੇਤ ਵਿਵਾਦ ਖੇਤਰਾਂ ਤੋਂ ਪਿੱਛੇ ਹਟਣਗੀਆਂ ਫੌਜਾਂ

On Punjab

ਇਟਲੀ ‘ਚ 18 ਸਾਲਾ ਪਾਕਿਸਤਾਨੀ ਲੜਕੀ ਵਿਆਹ ਤੋਂ ਇਨਕਾਰੀ ਹੋਣ ਉਪੰਰਤ ਭੇਤਭਰੀ ਹਾਲਤ ’ਚ ਲਾਪਤਾ,ਮਾਪੇ ਚੁੱਪ-ਚੁਪੀਤੇ ਪਾਕਿ ਨੂੰ ਦੌੜੇ

On Punjab