48.47 F
New York, US
April 20, 2024
PreetNama
ਖਾਸ-ਖਬਰਾਂ/Important News

ਭਾਰਤ ਦੀ ਹਵਾਈ ਮਿਸਾਈਲ ਦਾ ਸਫਲ ਪ੍ਰੀਖਣ, ਦੁਸ਼ਮਨਾਂ ਦੀ ਖੇਰ ਨਹੀ

ਨਵੀਂ ਦਿੱਲੀਭਾਰਤੀ ਨੌਸੈਨਾ ਨੇ ਮੱਧ ਦੂਰੀ ਦੀ ਜ਼ਮੀਨ ਤੋਂ ਹਵਾ ‘ਚ ਮਾਨ ਰਕਨ ਵਾਲੀ ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਸਾਈਲ ਦਾ ਕਾਮਯਾਬ ਪ੍ਰੀਖਣ ਕੀਤਾ। ਜਿਸ ਤੋਂ ਬਾਅਦ ਇੰਡੀਅਨ ਨੇਵੀ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੋ ਗਿਆ ਹੈ ਜਿਸ ਕੋਲ ਇਹ ਖਾਸ ਤਾਕਤ ਮੌਜੂਦ ਹੈ। ਇਹ ਮਿਸਾਈਲ 70 ਕਿਮੀ ਦੇ ਦਾਈਰੇ ‘ਚ ਆਉਣ ਵਾਲੀ ਮਿਸਾਈਲਾਂਲੜਾਕੂ ਜਹਾਜ਼ਾਂਹੈਲੀਕਾਪਟਰਨਿਗਰਾਨੀ ਵਿਮਾਨਾਂ ਅਤੇ ਅਵਾਕਸ ਨੂੰ ਮਾਰ ਦਵੇਗੀ।

ਇਹ ਮਿਸਾਈਲ ਹਵਾ ‘ਚ ਇੱਕਠੇ ਆਉਣ ਵਾਲੇ ਕਈ ਦੁਸ਼ਮਨਾਂ ‘ਤੇ 360 ਡਿਗਰੀ ਘੁੰਮਕੇ ਇੱਕਠੇ ਹਮਲਾ ਕਰ ਸਕਦੀ ਹੈ। ਭਾਰਤੀ ਸੈਨਾ ਨੇ ਇਸ ਦੇ ਪ੍ਰੀਖਣ ਦੌਰਾਨ ਵੱਖਵੱਖ ਹਵਾਈ ਟਾਰਗੇਟ ਨੂੰ ਇੰਟਰਸੇਪਟ ਕੀਤਾ ਗਿਆ। ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੇ ਇਨ੍ਹਾਂ ਮਿਸਾਈਲਾਂ ਨੂੰ ਕਲਕਤਾ ਕਲਾਸ ਦੇ ਵਿਨਾਸ਼ਕਾਰੀ ਯੁੱਧਪੋਤ ‘ਚ ਲਗਾਇਆ ਜਾ ਸਕਦਾ ਹੈ।

ਭਵਿੱਖ ‘ਚ ਭਾਰਤੀ ਨੌਸੈਨਾ ਦੇ ਸਾਰੇ ਪੋਤਾਂ ‘ਚ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਐਮਆਰਐਸਐਸਏਐਮ ਮਿਸਾਈਲ ਹਰ ਮੌਸਮ ‘ਚ ਕੰਮ ਕਰ ਸਕਦੀ ਹੈ। ਇਹ 360 ਡਿਗਰੀ ‘ਤੇ ਘੁੰਮ ਕੇ ਹਰ ਮੌਸਮ ‘ਚ ਕੰਮ ਕਰ ਸਕਦੀ ਹੈ। ਇਹ ਮਿਸਾਈਲ 14.76 ਫਟਿ ਲੰਬੀ ਅਤੇ 276 ਕਿਲੋਗ੍ਰਾਮ ਵਜਨੀ ਹੈ।

ਡੀਆਰਡੀਓ ਨੇ ਇਸ ਦੇ ਲਈ ਇਜਰਾਈਲ ਏਅਰੋਸਪੇਸ ਇੰਡਸਟ੍ਰੀਜ ਦੇ ਨਾਲ 17 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਹੈ। ਜਿਸ ਤਹਿਤ 40 ਲੌਂਚਰਸ ਅਤੇ200 ਮਿਸਾਈਲਾਂ ਤਿਆਰ ਹੋਣਗੀਆਂ। ਅਗਲੇ ਸਾਲ ਤਕ ਇਸ ਮਿਸਾਈਲ ਦਾ ਪਹਿਲਾ ਸੈੱਟ ਤਿਆਰ ਹੋ ਜਾਵੇਗਾ ਅਤੇ 2023 ਤਕ ਇਨ੍ਹਾਂ ਦੀ ਤਾਇਨਾਤੀ ਵੀ ਹੋ ਜਾਵੇਗੀ।

Related posts

ਉੱਤਰੀ ਕੋਰੀਆ ਨੇ ਤੋੜੇ ਦੱਖਣੀ ਕੋਰੀਆ ਨਾਲੋਂ ਸਬੰਧ, ਮੁੜ ਵਧਿਆ ਤਣਾਅ

On Punjab

ਕਸ਼ਮੀਰ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਖੜਕੀ, ਇਮਰਾਨ ਨੇ ਫਿਰ ਸੱਦੀ ਉੱਚ ਪੱਧਰੀ ਬੈਠਕ

On Punjab

ਜੋਅ ਬਾਇਡਨ ਦੀ ਜਿੱਤ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

On Punjab