48.74 F
New York, US
April 20, 2024
PreetNama
ਖੇਡ-ਜਗਤ/Sports News

ਭਾਰਤ ਅਤੇ ਵੈਸਟ ਇੰਡੀਜ਼ ਦਾ ਮੁਕਾਬਲਾ

ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸਮੇਂ ਭਾਰਤ ਦਾ ਸਕੋਰ 29 ਹੋਇਆ ਹੈ। ਹੁਣ ਕਰੀਜ਼ ਤੇ ਵਿਰਾਟ ਕੋਹਲੀ ਤੇ ਕੇਐਲ ਰਾਹੁਲ ਹਨ।

ਕੇਐਲ ਰਾਹੁਲ ਵੀ 63 ਗੇਂਦਾਂ ‘ਚ 48 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਦੇ ਨਾਲ ਹੀ ਭਾਰਤ 98 ਦੌੜਾਂ ‘ਤੇ ਆਪਣੀਆਂ ਦੋ ਵਿਕਟਾਂ ਗੁਆ ਚੁੱਕਿਆ ਹੈ। ਹੁਣ ਮੈਦਾਨ ‘ਚ ਵਿਰਾਟ ਦੇ ਨਾਲ ਵਿਜੈ ਸ਼ੰਕਰ ਹਨ।

ਭਾਰਤ ਨੂੰ ਲੱਗਿਆ ਤੀਜਾ ਝਟਕਾ। ਵਿਜੈ ਸ਼ੰਕਰ 19 ਗੇਂਦਾਂ ‘ਤੇ 14 ਦੌੜਾਂ ਬਣਾ ਕੇ ਆਊਟ ਹੋਏ। ਖ਼ਬਰ ਲਿਖੇ ਜਾਣ ਤਕ ਭਾਰਤ ਦਾ ਸਕੌਰ 26.1 ਓਵਰ ‘ਚ 126 ਰਿਹਾ।

ਵਿਰਾਟ ਕੋਹਲੀ ਨੇ 55 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਭਾਰਤ 133 ਦੌੜਾਂ ਬਣਾ ਚੁੱਕਿਆ ਹੈ। ਨਾਲ ਹੀ ਮੈਦਾਨ ‘ਚ ਵਿਰਾਟ ਕੋਹਲੀ ਤੇ ਕੇਦਾਰ ਜਾਧਵ ਡਟੇ ਹੋਏ ਹਨ। ਵਿਰਾਟ ਨੇ ਇਸ ਟੂਰਨਾਮੈਂਟ ‘ਚ ਆਪਣਾ ਚੌਥਾ ਅਰਧ ਸੈਂਕੜਾ ਜੜਿਆ ਹੈ। 

ਭਾਰਤ ਨੂੰ ਚੌਥਾ ਝਟਕਾ ਕੇਦਾਰ ਜਾਧਵ ਦੀ ਵਿਕਟ ਨਾਲ ਲੱਗਿਆ ਹੈ। ਜਾਧਵ ਨੇ 10 ਗੇਂਦਾਂ ਖੇਡਦੇ ਹੋਏ ਦੌੜਾਂ ਬਣਾਈਆਂਹੁਣ ਮੈਦਾਨ ‘ਤੇ ਐਮਐਸ ਧੋਨੀ ਆ ਰਹੇ ਹਨ।

ਭਾਰਤ ਨੂੰ ਪੰਜਵਾਂ ਝਟਕਾ: ਵਿਰਾਟ ਕੋਹਲੀ 82 ਗੇਂਦਾਂ ‘ਤੇ 72 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਇਹ ਵੈਸਟ ਇੰਡੀਜ਼ ਲਈ ਕਾਫੀ ਵੱਡੀ ਕਾਮਯਾਬੀ ਹੈ। ਭਾਰਤ ਨੇ ਹੁਣ ਤਕ 180 ਦੌੜਾਂ ਹੀ ਬਣਾਈਆਂ ਹਨ। ਵਿਰਾਟ ਦੀ ਵਿਕਟ ਹੋਲਡਰ ਨੇ ਆਪਣੇ ਨਾਂ ਕੀਤੀ ਹੈ। ਹੁਣ ਮੈਦਾਨ ‘ਚ ਪਾਂਡਿਆ ਅਤੇ ਧੋਨੀ ਹਨ।

Related posts

ਅਲਵਿਦਾ ਯੁਵਰਾਜ! Sixer King ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸ

On Punjab

Eng vs SA: ਦੱਖਣੀ ਅਫਰੀਕਾ ਜਿੱਤ ਕੇ ਵੀ ਬਾਹਰ, ਇੰਗਲੈਂਡ 10 ਦੌੜਾਂ ਨਾਲ ਮੈਚ ਹਾਰੀ

On Punjab

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਹੋਈ 17ਵੀਂ ਓਪਨ ਜ਼ਿਲ੍ਹਾ ਐਥਲੈਟਿਕਸ ਮੀਟ..!!

PreetNama