49.12 F
New York, US
April 18, 2024
PreetNama
ਫਿਲਮ-ਸੰਸਾਰ/Filmy

ਭਾਰਤੀ ਸਿਨੇਮਾ ਕਾਮਿਆਂ ਨੇ ਖੋਲ੍ਹਿਆ ਪਾਕਿਸਤਾਨ ਖ਼ਿਲਾਫ਼ ਮੋਰਚਾ, ਪੀਐਮ ਮੋਦੀ ਤੋਂ ਕੀਤੀ ਵੱਡੀ ਮੰਗ

ਮੁੰਬਈ: ਭਾਰਤੀ ਸਿਨੇਮਾ ਕਰਮਚਾਰੀ ਐਸੋਸੀਏਸ਼ਨ (AICWA) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਕਲਾਕਾਰਾਂ ‘ਤੇ ਰੋਕ ਲਾ ਦੇਵੇ। ਐਸੋਸੀਏਸ਼ਨ ਦੀ ਇਹ ਮੰਗ ਪਾਕਿਸਤਾਨ ਵੱਲੋਂ ਭਾਰਤੀ ਫ਼ਿਲਮਾਂ ਬੈਨ ਕਰਨ ਤੋਂ ਬਾਅਦ ਉੱਠੀ ਹੈ।AICWA ਨੇ PM ਮੋਦੀ ਨੂੰ ਚਿੱਠੀ ਲਿਖ ਕਿਹਾ ਹੈ ਕਿ ਫ਼ਿਲਮ ਜਗਤ ਵਿੱਚ ਨਾਲ ਜੁੜਿਆ ਕੋਈ ਵੀ ਵਿਅਕਤੀ ਉਦੋਂ ਤਕ ਆਪਣਾ ਕੰਮ ਨਹੀਂ ਕਰੇਗਾ ਜਦ ਤਕ ਪਾਕਿਸਤਾਨੀ ਕਲਾਕਾਰਾਂ ਅਤੇ ਨਿਰਮਾਤਾਵਾਂ ਤੇ ਨਿਰਦੇਸ਼ਕਾਂ ‘ਤੇ ਪੂਰੀ ਤਰ੍ਹਾਂ ਰੋਕ ਨਹੀਂ ਲਾਈ ਜਾਂਦੀ। ਉਨ੍ਹਾਂ ਫ਼ਿਲਮੀ ਜਗਤ ਨਾਲ ਜੁੜੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਕਾਲਾਕਾਰਾਂ, ਗਾਇਕਾਂ ਤੇ ਸੰਗੀਤਕਾਰਾਂ ਆਦਿ ਤੋਂ ਕੰਮ ਨਾ ਕਰਵਾਉਣ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਵੱਲੋਂ ਕਸ਼ਮੀਰ ਵਿੱਚੋਂ ਧਾਰਾ 370 ਮਨਸੂਖ਼ ਕਰਨ ਦਾ ਬੁਰਾ ਮਨਾਉਂਦਿਆਂ ਕਾਫੀ ਪਾਬੰਦੀਆਂ ਲਾ ਦਿੱਤੀਆਂ ਸਨ। ਪਾਕਿਸਤਾਨ ਨੇ ਸਮਝੌਤਾ ਤੇ ਥਾਰ ਐਕਸਪ੍ਰੈਸ ਰੇਲ ਸੇਵਾਵਾਂ ਬੰਦ ਕਰਨ ਦੇ ਨਾਲ-ਨਾਲ ਭਾਰਤੀ ਫ਼ਿਲਮਾਂ ‘ਤੇ ਵੀ ਰੋਕ ਲਾ ਦਿੱਤੀ ਸੀ।

Related posts

ਸਪਨਾ ਚੌਧਰੀ ਦੀਆਂ ਮੁੰਡੇ ਨਾਲ ਤਸਵੀਰਾਂ ਵਾਇਰਲ, ਜਨਤਾ ਨੇ ਪੁੱਛਿਆ, ਦੇਸੀ ਕੁਈਨ ਨੂੰ ਮਿਲਿਆ ਕਿੰਗ?

On Punjab

ਲਖਵਿੰਦਰ ਵਡਾਲੀ ਕਿਸ ਤੋਂ ਮੰਗ ਰਹੇ ਹਨ ਹੱਥ ਜੋੜ ਕੇ ਮੁਆਫੀ,ਵਾਇਰਲ ਟਵੀਟ ਹੋਇਆ

On Punjab

Bangkok ‘ਚ ਬਾਇਕ ‘ਤੇ ਸਟੰਟ ਕਰਦੇ ਨਜ਼ਰ ਆਏ Akshay Kumar, ਫ਼ੋਟੋ ਵਾਇਰਲ

On Punjab