PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂਕੇ; ਭਾਰਤ ਵਿੱਚ ਕੈਂਪਸਾਂ ਅਤੇ ਫ਼ੌਜੀ ਸਹਿਯੋਗ ਦਾ ਕੀਤਾ ਐਲਾਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨੇ ਮੁੰਬਈ ਵਿੱਚ ਵਿਸ਼ੇਸ ਮੁੱਦਿਆਂ ’ਤੇ ਕੇਂਦਰਿਤ  ਦੁਵੱਲੀ ਮੀਟਿੰਗ ਕੀਤੀ। ਇਹ ਜੁਲਾਈ ਵਿੱਚ ਦੋਵਾਂ ਧਿਰਾਂ ਵੱਲੋਂ ਮੁਕਤ ਵਪਾਰ ਸਮਝੌਤੇ (FTA) ’ਤੇ ਹਸਤਾਖਰ ਕਰਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀl ਭਾਰਤ ਅਤੇ ਯੂਕੇ ਨੇ ਵੀਰਵਾਰ ਨੂੰ ਵਿਸ਼ੇਸ਼ ਖਣਿਜਾਂ (critical minerals) ਵਿੱਚ ਵਿਆਪਕ ਸਹਿਯੋਗ ਦਾ ਐਲਾਨ ਕੀਤਾ, ਜਿਸ ਵਿੱਚ ਫ਼ੌਜੀ ਉਪਕਰਨਾਂ ਦਾ ਸਹਿ-ਵਿਕਾਸ ਅਤੇ ਭਾਰਤ ਵਿੱਚ ਯੂਕੇ-ਅਧਾਰਤ ਯੂਨੀਵਰਸਿਟੀਆਂ ਦੇ ਹੋਰ ਕੈਂਪਸ ਖੋਲ੍ਹਣੇ ਸ਼ਾਮਲ ਹਨ।

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਯੂਕੇ ਵਿੱਚ ਹੋਰ ਬਾਲੀਵੁੱਡ ਫ਼ਿਲਮਾਂ ਬਣਾਉਣ ਲਈ ਇੱਕ ਸੌਦੇ ਦਾ ਐਲਾਨ ਕੀਤਾ। ਮੀਟਿੰਗ ਤੋਂ ਬਾਅਦ ਸਟਾਰਮਰ ਨਾਲ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂਕੇ ਵਿਚਕਾਰ ਤਕਨਾਲੋਜੀ ਭਾਈਵਾਲੀ ਵਿੱਚ ਬੇਅੰਤ ਸਮਰੱਥਾ ਹੈ। ਮੋਦੀ ਨੇ ਕਿਹਾ, ‘‘ਅਸੀਂ ਯੂਕੇ ਦੀ ਉਦਯੋਗਿਕ ਮੁਹਾਰਤ ਅਤੇ ਖੋਜ ਤੇ ਵਿਕਾਸ (R&D) ਨੂੰ ਭਾਰਤ ਦੀ ਪ੍ਰਤਿਭਾ ਅਤੇ ਪੈਮਾਨੇ ਨਾਲ ਜੋੜਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।’’

ਨਾਜ਼ੁਕ ਖਣਿਜ (ਜੋ ਕਿ ਫ਼ੌਜੀ ਵਰਤੋਂ ਸਮੇਤ ਸਾਰੀਆਂ ਇਲੈਕਟ੍ਰਾਨਿਕ ਵਸਤੂਆਂ ਵਿੱਚ ਵਰਤੇ ਜਾਂਦੇ ਹਨ) ਬਾਰੇ ਮੋਦੀ ਨੇ ਐਲਾਨ ਕਰਦਿਆਂ ਕਿਹਾ, ‘‘ਅਸੀਂ ਵਿਸ਼ੇਸ਼ ਖਣਿਜਾਂ ’ਤੇ ਸਹਿਯੋਗ ਲਈ ਇੱਕ ਇੰਡਸਟਰੀ ਗਿਲਡ ਅਤੇ ਇੱਕ ਸਪਲਾਈ ਚੇਨ ਆਬਜ਼ਰਵੇਟਰੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਸੈਟੇਲਾਈਟ ਕੈਂਪਸ ਆਈਐੱਸਐੱਮ ਧਨਬਾਦ ਵਿੱਚ ਸਥਿਤ ਹੋਵੇਗਾ।’’ ਸਟਾਰਮਰ ਨੇ ਆਪਣੇ ਵੱਲੋਂ ਮੌਜੂਦਾ ਭਾਰਤ-ਯੂਕੇ ‘ਤਕਨਾਲੋਜੀ ਸੁਰੱਖਿਆ ਪਹਿਲਕਦਮੀ’ ਦਾ ਜ਼ਿਕਰ ਕੀਤਾ ਅਤੇ ਕਿਹਾ, “ਯੂਕੇ ਅਤੇ ਭਾਰਤ ਤਕਨਾਲੋਜੀ ਅਤੇ ਨਵੀਨਤਾ ਵਿੱਚ ਵਿਸ਼ਵ ਨੇਤਾਵਾਂ ਵਜੋਂ ਨਾਲ-ਨਾਲ ਖੜ੍ਹੇ ਹਨ।”

ਦੋਵਾਂ ਨੇਤਾਵਾਂ ਨੇ ‘ਇੰਡੀਆ-ਯੂਕੇ ਆਫਸ਼ੋਰ ਵਿੰਡ ਟਾਸਕ ਫੋਰਸ’ ਅਤੇ ‘ਕਲਾਈਮੇਟ ਟੈਕਨਾਲੋਜੀ ਸਟਾਰਟਅੱਪ ਫੰਡ’ ਦੇ ਗਠਨ ਦਾ ਸਵਾਗਤ ਕੀਤਾ, ਜੋ ਜਲਵਾਯੂ ਤਕਨਾਲੋਜੀ ਅਤੇ ਏ.ਆਈ. (AI) ਵਿੱਚ ਕੰਮ ਕਰ ਰਹੇ ਦੋਵਾਂ ਦੇਸ਼ਾਂ ਦੇ ਨਵੀਨਤਾਕਾਰਾਂ ਅਤੇ ਉੱਦਮੀਆਂ ਦਾ ਸਮਰਥਨ ਕਰੇਗਾ। ਉਨ੍ਹਾਂ ਨੇ ਜਲ ਸੈਨਾ ਅਭਿਆਸਾਂ ਦੇ ਦਾਇਰੇ ਨੂੰ ਵਧਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਜਦੋਂ ਦੋਵੇਂ ਨੇਤਾਵੲ ਦੀ ਮਿਲਣੀ ਦੌਰਾਨ ਦੋਵਾਂ ਦੇਸ਼ਾਂ ਦੇ ਕੈਰੀਅਰ ਬੈਟਲ ਗਰੁੱਪ ਅਰਬ ਸਾਗਰ ਵਿੱਚ ਇੱਕ ਹਫ਼ਤੇ ਤੱਕ ਚੱਲਣ ਵਾਲਾ ਅਭਿਆਸ ਕਰ ਰਹੇ ਸਨ।

Related posts

ਇਜ਼ਰਾਈਲ-ਹਮਾਸ ਯੁੱਧ ਸ਼ੁਰੂ ਹੋਣ ਤੋਂ ਬਾਅਦ, ਗਾਜ਼ਾ ‘ਚ ਸੰਯੁਕਤ ਰਾਸ਼ਟਰ ਦੇ ਲਗਪਗ ਮਾਰੇ ਗਏ 102 ਕਰਮਚਾਰੀ, 27 ਹੋਏ ਜ਼ਖ਼ਮੀ

On Punjab

Diwali 2024: ’14 ਨਹੀਂ, 500 ਸਾਲਾਂ ਬਾਅਦ ਭਗਵਾਨ ਰਾਮ…’, PM ਮੋਦੀ ਨੇ ਦੱਸਿਆ ਕਿ ਇਸ ਸਾਲ ਦੀ ਦੀਵਾਲੀ ਕਿਉਂ ਹੈ ਬਹੁਤ ਖਾਸ ਪੀਐਮ ਮੋਦੀ ਨੇ ਕਿਹਾ, “ਇਸ ਵਾਰ ਦੀ ਦੀਵਾਲੀ ਇਤਿਹਾਸਕ ਹੈ। 500 ਸਾਲਾਂ ਬਾਅਦ ਅਜਿਹਾ ਮੌਕਾ ਆਇਆ ਹੈ, ਜਦੋਂ ਅਯੁੱਧਿਆ ਵਿੱਚ ਉਨ੍ਹਾਂ ਦੀ ਜਨਮ ਭੂਮੀ ਉੱਤੇ ਬਣੇ ਰਾਮਲੱਲਾ ਦੇ ਮੰਦਰ ਵਿੱਚ ਹਜ਼ਾਰਾਂ ਦੀਵੇ ਜਗਾਏ ਜਾਣਗੇ। ਇੱਕ ਸ਼ਾਨਦਾਰ ਜਸ਼ਨ ਹੋਵੇਗਾ।

On Punjab

ਅਨੋਖੀ ਪਹਿਲ: ਪੜ੍ਹੋ ਕਿਤਾਬ, ਲਓ ਇਨਾਮ !

On Punjab