PreetNama
ਖਾਸ-ਖਬਰਾਂ/Important News

ਪ੍ਰਸਿੱਧ ਨਾਵਲਕਾਰ ਸੁਰਿੰਦਰ ਸਿੰਘ ਸੋਹਲ ਦਾ ਨਾਵਲ ‘ਸਿੰਘਾਸਨ’ ਲੋਕ ਅਰਪਣ

ਨਿਊਯਾਰਕ-(ਪ੍ਰਿਤਪਾਲ ਕੋਰ) – ਪੰਜਾਬੀ ਪ੍ਰੈਸ ਕਲੱਬ ਨਿਊਯਾਰਕ (ਰਜਿ.) ਵੱਲੋਂ ਉੱਘੇ ਪੰਜਾਬੀ ਲੇਖਕ ਸੁਰਿੰਦਰ ਸੋਹਲ ਦੇ ਨਾਵਲ ‘ਸਿੰਘਾਸਣ ‘ ਦਾ ਘੁੰਡ ਚੁੱਕ ਸਮਾਗਮ ਰਾਇਲ ਪੈਲੇਸ ਵਿੱਖੇ ਕਰਵਾਇਆ ਗਿਆ । ਜਿਸ ਵਿੱਚ ੧੦੦ ਦੇ ਤਕਰੀਬਨ ਹਸਤੀਆਂ ਨੇ ਆਪਣੀ ਸ਼ਮੂਲੀਅਤ ਕੀਤੀ ਤੇ ਸਮਾਗਮ ਦੀ ਰੋਣਕ ਵਧਾਈ । ਸਾਹਿਤਾਕਾਰ ਕਵਿ , ਲੇਖਕਾਂ , ਟੀਵੀ ਤੇ ਪ੍ਰੈਸ ਨਮੁਦਿਆ ਨੇ ਸੁਰਿੰਦਰ ਸੋਹਲ ਜੀ ਦੇ ਨਾਵਲ ਦੇ ਵਿਸ਼ੇ ਤੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ।ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਪਹੁੰਚੇ ਹੋਏ ਸਮੂਹ ਮਹਿਮਾਨਾਂ ਦਾ ਉਘੇ ਪੱਤਰਕਾਰ ਬਲਵਿੰਦਰ ਸਿੰਘ ਬਾਜਵਾ ਵੱਲੋਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪੱਤਰਕਾਰ ਹਰਵਿੰਦਰ ਰਿਆੜ ਨੇ ਸੁਰਿੰਦਰ ਸੋਹਲ ਦੇ ਸਾਹਿਤਕ ਦੁਨੀਆ ਵਿਚ ਪਾਏ ਗਏ ਯੋਗਦਾਨ ਬਾਰੇ ਵਿਸਥਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਚ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬ ਤੋਂ ਵੀ ਲੇਖਕ ਅਤੇ ਪੱਤਰਕਾਰ ਪਹੁੰਚੇ ਹੋਏਸਨ। ਪ੍ਰੋਗਰਾਮ ਦੀ ਸ਼ੁਰੂਆਤ ਸਹਿਤਕਾਰਾਂ ਤੋਂ ਨਾਵਲ ਉਤੇ ਟਿੱਪਣੀਆਂ ਨਾਲ ਕੀਤੀ ਗਈ। ਜਿਸ ਵਿਚ ਰਾਣੀ ਨਗਿੰਦਰ, ਬਲਦੇਵ ਸਿੰਘ ਗਰੇਵਾਲ, ਰਵਿੰਦਰ ਸਹਿਰਅ, ਰਾਮਜੀ ਦਾਸ ਸੇਠੀ, ਜਸਵੰਤ ਸਿੰਘ ਜਫਰ, ਸਲੀਮ ਮਲਿਕ ਨੇਆਪਣੀ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਵੱਖ-ਵੱਖ ਗੁਰੂ ਘਰਾਂ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਵੀ ਇਸ ਸਮਾਗਮ ਵਿਚ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਸੰ ਸਾਗਰ ਦੇ ਸੰਚਾਲਕ ਭਾਈ ਸੱਜਣਰ ਸਿੰਘ, ,ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਭਾਈ ਗੁਰਦੇਵ ਸਿੰਘ ਕੰਗ ਅਤੇ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਭਾਣਾ ਸਿੱਖ ਸੈਂਟਰ ਤੋਂ ਸ੍ਰ. ਰਘੁਬੀਰ ਸਿੰਘ ਸੁਭਾਨਪੁਰ, ਹਿੰਮ ਸਿੰਘ ਸਰਪੰਚ, ਗੁਰਮੇਜ ਸਿੰਘ ਅਤੇ ਪ੍ਰੀਤਮ ਸਿੰਘ ਗਿਲਜ਼ੀਆਂ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਤੋਂ ਭਾਈ ਟਹਿਲ ਸਿੰਘ, ਭਾਈ ਰਜਿੰਦਰ ਸਿੰਘ, ਸਿੱਖ ਕੋਆਰਡੀਨੇਟਰ ਕਮੇਟੀ ਵੱਲੋਂ ਹਿੰਮਤ ਸਿੰਘ, ਸਿੱਖ ਕਲਚਰਲ ਸੁਸਾਇਟੀ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਬੋਪਰਾਏ, ਇੰਡੀਅਨ ਓਵਰਸੀਜ਼ ਕਾਂਗਰਸ ਤੋਂ ਚਰਨ ਸਿੰਘ ਪ੍ਰੇਮਪੁਰਾ, ਵੀ ਪਹੁੰਚੇ ਹੋਏ ਸਨ। ਪ੍ਰੋਗਰਾਮ ਦਾ ਮੰਚ ਗਿੱਲ ਪ੍ਰਦੀਪ ਵੱਲੋਂ ਬਾਖੂਬੀ ਸੰਭਾਲਿਆ ਗਿਆ ਅਤੇ ਸਮਾਗਮ ਮੌਕੇ ਆਏ ਹੋਏ ਸਮੂਹ ਮਹਿਮਾਨਾਂ ਦਾ ਬਲਵੰਤ ਸਿੰਘ ਹੋਠੀ ਵੱਲੋਂ ਧੰਨਵਾਦ ਕੀਤਾ ਗਿਆ।  ਇਸ ਸਮੇਂ ਵੱਖ ਵੱਖ ਮੀਡੀਆ ਅਦਾਰਿਆਂ ਤੋਂ ਵੀ ਉਨ੍ਹਾਂ ਦੇ ਨਮਾਇੰਦੇ ਪਹੁੰਚੇ ਹੋਏ ਸਨ।

Related posts

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਲੱਗਿਆ 2 ਮਿਲੀਅਨ ਡਾਲਰ ਦਾ ਜ਼ੁਰਮਾਨਾ

On Punjab

ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਵਾਲਿਆਂ ‘ਤੇ ਕੇਂਦਰਿਤ ਹੈ ‘ਮਨ ਕੀ ਬਾਤ’, ਪੀਐੱਮ ਮੋਦੀ ਨੇ ਕਿਹਾ – ਪੂਰੇ ਹੋ ਰਹੇ ਹਨ 100 ਐਪੀਸੋਡ

On Punjab

ਸਿੱਖ ਸ਼ਰਧਾਲੂਆਂ ਨੂੰ ਨਵੇਂ ਸਾਲ ਦਾ ਤੋਹਫਾ, ਹਜ਼ੂਰ ਸਾਹਿਬ ਲਈ ਸਿੱਧੀ ਉਡਾਣ

On Punjab