PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਪ੍ਰਚਾਰ ਡਿਫੈਂਡਰਾਂ ’ਤੇ, ਵੋਟ ਪਾਉਣ ਰੇਹੜਿਆਂ ’ਤੇ..’: ਰਾਜਾ ਵੜਿੰਗ ਵੱਲੋਂ ਰੇਹੜੇ ਦੀ ਸਵਾਰੀ ‘ਤੇ ਮੁੱਖ ਮੰਤਰੀ ਮਾਨ ਦਾ ਤਨਜ਼

ਬਠਿੰਡਾ-  ਮੰਗਲਵਾਰ ਨੂੰ ਨਗਰ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਜਿੱਥੇ ਮਾਹੌਲ ਗਰਮਾਇਆ ਰਿਹਾ, ਉੱਥੇ ਹੀਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਬੈਲ ਗੱਡੀ ਦੀ ਸਵਾਰੀ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸੀ ਆਗੂਆਂ ‘ਤੇ ਤਨਜ਼ ਕੱਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂਆਂ ਦੇ ਪ੍ਰਚਾਰ ਦੇ ਤਰੀਕਿਆਂ ‘ਤੇ ਚੁਟਕੀ ਲੈਂਦਿਆਂ ਲਿਖਿਆ, “ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ ’ਤੇ ਆ ਗਏ.. ਪ੍ਰਚਾਰ ਡਿਫੈਂਡਰਾਂ ’ਤੇ, ਵੋਟ ਪਾਉਣ ਰੇਹੜਿਆਂ ’ਤੇ ਆ ਗਏ।… ਕੁਰਸੀ ਪਿੱਛੇ ਲੋਕੋ ਕਿਵੇਂ ਹੱਥ ਪੈਰ ਮਾਰਦੇ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ।” ਮੁੱਖ ਮੰਤਰੀ ਮਾਨ ਦਾ ਇਹ ਬਿਆਨ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਰਾਜਾ ਵੜਿੰਗ ਵੱਲੋਂ ਅਪਣਾਏ ਗਏ ਇਸ ਰਵਾਇਤੀ ਪ੍ਰਚਾਰ ਦਾ ਢੰਗ ਕਾਫ਼ੀ ਚਰਚਾ ਵਿੱਚ ਰਿਹਾ ਸੀ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਮਾਨ ਨੇ ਆਪਣੀ ਵਿਲੱਖਣ ਸ਼ੈਲੀ ਵਿੱਚ ਵਿਰੋਧੀਆਂ ਨੂੰ ਘੇਰਿਆ ਹੋਵੇ।

Related posts

ਅਮਰੀਕਾ ‘ਚ ਬੇਰੁਜ਼ਗਾਰੀ ਦੀ ਮਾਰ, ਲੱਖਾਂ ਲੋਕਾਂ ਦੀਆਂ ਖੁੱਸੀਆਂ ਨੌਕਰੀਆਂ

On Punjab

On Punjab

ਮੰਤਰੀ ਅਮਿਤ ਸ਼ਾਹ ਦੀ ਮੁੜ ਸਿਹਤ ਵਿਗੜੀ, ਏਮਜ਼ ‘ਚ ਦਾਖਲ

On Punjab