PreetNama
ਖਾਸ-ਖਬਰਾਂ/Important News

ਪੈੱਕ ਚੰਡੀਗੜ੍ਹ ਦੇ ਗ੍ਰੈਜੂਏਟ ਸ਼ਿਵਇੰਦਰਜੀਤ ਸਿੰਘ ਬਣੇ ਕੈਲੀਫ਼ੋਰਨੀਆ ’ਚ ਪਲੈਨਿੰਗ ਕਮਿਸ਼ਨਰ

ਯੋਰਬਾ ਲਿੰਡਾ (ਆਰੈਂਜ ਕਾਊਂਟੀਕੈਲੀਫ਼ੋਰਨੀਆ ਅਮਰੀਕਾ): ਚੰਡੀਗੜ੍ਹ ਸਥਿਤ ‘ਪੈੱਕ’ (ਪੰਜਾਬ ਇੰਜੀਨੀਅਰਿੰਗ ਕਾਲਜਦੇ ਗ੍ਰੈਜੂਏਟ ਸ਼ਿਵਇੰਦਰਜੀਤ ਸਿੰਘ ਨੂੰ ਅਮਰੀਕੀ ਰਾਜ ਕੈਲੀਫ਼ੋਰਨੀਆ ਦੇ ਸ਼ਹਿਰ ਯੋਰਬਾ ਲਿੰਡਾ ਦਾ ਪਲੈਨਿੰਗ ਕਮਿਸ਼ਨਰ ਬਣਨ ਦਾ ਮਾਣ ਹਾਸਲ ਹੋਇਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਤੋਂ ਅਮਰੀਕਾ ਤੇ ਕੈਨੇਡਾ ਦੇ ਪ੍ਰਵਾਸੀ ਪੰਜਾਬੀਆਂ ’ਚ ਖ਼ੁਸ਼ੀ ਦੀ ਲਹਿਰ ਹੈ।

 

ਕੋਵਿਡ-19 ਦੀਆਂ ਸਖ਼ਤ ਪਾਬੰਦੀਆਂ ਕਾਰਣ ਸ਼ਿਵਇੰਦਰਜੀਤ ਸਿੰਘ ਹੁਰਾਂ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਆਨਲਾਈਨ ਹੀ ਚੁਕਵਾਈ ਗਈ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾਗਿੰਨੀ ਕੌਰ ਚਾਵਲਾਉਨ੍ਹਾਂ ਦੀ ਧੀ ਸਹੇਜ ਕੌਰ ਚਾਵਲਾ ਤੇ ਪੁੱਤਰ ਅੰਮ੍ਰਿਤ ਸਿੰਘ ਚਾਵਲਾ ਵੀ ਮੌਜੂਦ ਸਨ। ‘ਇੰਡੀਆ ਵੈਸਟ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਪਲੈਨਿੰਗ ਕਮਿਸ਼ਨਰ ਦਾ ਵੱਕਾਰੀ ਅਹੁਦਾ ਹਾਸਲ ਕਰਨ ਤੋਂ ਪਹਿਲਾਂ ਸਾਲ 2017 ਤੋਂ ਸ਼ਿਵਇੰਦਰਜੀਤ ਸਿੰਘ ਯੋਰਬਾ ਲਿੰਡਾ ਸ਼ਹਿਰ ਦੇ ਹੀ ਟ੍ਰੈਫ਼ਿਕ ਕਮਿਸ਼ਨਰ ਸਨ।

 

ਸਾਲ 2019 ’ਚ ਉਹ ਟ੍ਰੈਫ਼ਿਕ ਕਮਿਸ਼ਨ ਦੇ ਚੇਅਰਮੈਨ ਵੀ ਚੁਣੇ ਗਏ ਸਨ। ਸ਼ਿਵਇੰਦਰਜੀਤ ਸਿੰਘ ਨੇ ਪੰਜਾਬ ਇੰਜੀਨੀਅਰਿੰਗ ਕਾਲਜ (PEC), ਚੰਡੀਗੜ੍ਹ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਤੇ ਇਲੈਕਟ੍ਰੀਕਲ ਤੇ ਕੰਪਿਊਟਰ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਉਨ੍ਹਾਂ ਲੌਸ ਏਂਜਲਸ ਤੋਂ ਕੀਤੀ ਸੀ।

 

ਇਸ ਤੋਂ ਪਹਿਲਾਂ ਸ਼ਿਵਇੰਦਰਜੀਤ ਸਿੰਘ ਕੈਲੀਫ਼ੋਰਨੀਆ ਦੀ ਆਰੈਂਜ ਕਾਊਂਟੀ ਦੇ ‘ਟ੍ਰਾਂਸਪੋਰਟੇਸ਼ਨ ਮੈਨੇਜਮੈਂਟ ਸਿਸਟਮਜ਼ ਮੇਂਟੀਨੈਂਸ ਇੰਜੀਨੀਅਰਿੰਗ ਡਿਵੀਜ਼ਨ’ ਦੇ ਮੁਖੀ ਵੀ ਰਹਿ ਚੁੱਕੇ ਹਨ।

Related posts

ਰਿਜਿਜੂ ਵੱਲੋਂ ਵਕਫ਼ ਬਿੱਲ ਰਾਜ ਸਭਾ ’ਚ ਪੇਸ਼

On Punjab

ਕੁਲਭੂਸ਼ਨ ਜਾਧਵ ਮਾਮਲੇ ‘ਚ ਪਾਕਿਸਤਾਨ ਵੱਲੋਂ ਸਾਰੇ ਕਾਨੂੰਨੀ ਰਾਹ ਬੰਦ

On Punjab

ਹੁਣ ਕੋਰਟਾਂ ‘ਚ ‘ਮਾਈ ਲਾਰਡ’ ਦੀ ਥਾਂ ਬੋਲਿਆ ਜਾਵੇਗਾ ‘ਸ਼੍ਰੀਮਾਨਜੀ’, ਇਸ ਸੂਬੇ ਨੇ ਕੀਤੀ ਪਹਿਲ

On Punjab