48.47 F
New York, US
April 20, 2024
PreetNama
ਸਮਾਜ/Social

ਪਹਾੜਾਂ ‘ਚ ਵਾਪਰੇ ਦੋ ਖ਼ਤਰਨਾਕ ਬੱਸ ਹਾਦਸੇ, 36 ਮੌਤਾਂ

ਚੰਡੀਗੜ੍ਹ: ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੋਮਵਾਰ ਸਵੇਰੇ ਦਰਦਨਾਕ ਹਾਦਸਿਆਂ ਦੀਆਂ ਖ਼ਬਰਾਂ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 36 ਜਣਿਆਂ ਮੌਤ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਔਰਤਾਂ ਦੇ ਬੱਚੇ ਵੀ ਸ਼ਾਮਲ ਹਨ।

ਜੰਮੂ–ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਸਵੇਰੇ ਸਾਢੇ ਕੁ ਸੱਤ ਵਜੇ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 33 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਡਿਪਟੀ ਕਮਿਸ਼ਨਰ ਅੰਗਰੇਜ ਸਿੰਘ ਰਾਣਾ ਨੇ ਦੱਸਿਆ ਕਿ ਸਿਰਗਵਾਰੀ ਵਿੱਚ ਹਾਦਸੇ ਦੌਰਾਨ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ 22 ਹੋਰ ਜ਼ਖ਼ਮੀ ਹੋ ਗਏ ਹਨ।ਉੱਧਰ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਲਾਗੇ ਖਲਿਨੀ ਇਲਾਕੇ ਵਿੱਚ ਸਰਕਾਰੀ ਬੱਸ ਖੱਡ ਵਿੱਚ ਡਿੱਗ ਗਈ। ਇਹ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਘਟਨਾ ਵਿੱਚ ਦੋ ਬੱਚੀਆਂ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ। ਬੱਸ ਵਿੱਚ ਸੱਤ ਵਿਦਿਆਰਥਣਾਂ ਸਵਾਰ ਸਨ ਅਤੇ ਬਾਕੀ ਪੰਜ ਦੀ ਹਾਲਤ ਵੀ ਨਾਜ਼ੁਕ ਹੈ। ਘਟਨਾ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੁੱਜਣ ਵਿੱਚ ਦੇਰੀ ਹੋਣ ਕਾਰਨ ਲੋਕਾਂ ਦਾ ਪਾਰਾ ਸੱਤਵੇਂ ਅਸਮਾਨ ‘ਤੇ ਚੜ੍ਹ ਗਿਆ। ਲੋਕ ਪਹਿਲਾਂ ਤੋਂ ਹੀ ਸੜਕ ‘ਤੇ ਰੇਲਿੰਗ ਤੇ ਹੋਰ ਕੋਈ ਸੁਰੱਖਿਆ ਵਿਵਸਥਾ ਨਾ ਹੋਣ ਕਾਰਨ ਗੁੱਸੇ ਵਿੱਚ ਸਨ।

ਲੋਕਾਂ ਨੇ ਸਿੱਖਿਆ ਮੰਤਰੀ ਦਾ ਘਿਰਾਓ ਕੀਤਾ ਅਤੇ ਸਰਕਾਰੀ ਗੱਡੀਆਂ ਦੀ ਭੰਨਤੋੜ ਵੀ ਕੀਤੀ। ਗੁੱਸੇ ਵਿੱਚ ਆਏ ਲੋਕਾਂ ਨੇ ਮੀਡੀਆ ਕਰਮੀਆਂ ਨੂੰ ਵੀ ਨਾ ਬਖ਼ਸ਼ਿਆ। ਦੋਵੇਂ ਥਾਵਾਂ ‘ਤੇ ਬਚਾਅ ਕਾਰਜ ਜਾਰੀ ਹਨ, ਪਰ ਦੁਰਘਟਨਾਵਾਂ ਗੰਭੀਰ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਵੀ ਖ਼ਦਸ਼ਾ ਹੈ।

Related posts

ਹਾਈਕੋਰਟ ਦਾ ਹੁਕਮ, ਪਤੀ ਦੀ 30% ਤਨਖ਼ਾਹ ‘ਤੇ ਪਤਨੀ ਦਾ ਹੱਕ

On Punjab

ਨੀਲ ਆਰਮਸਟ੍ਰਾਂਗ ਨੂੰ ਚੰਨ ’ਤੇ ਪਹੁੰਚਾਉਣ ਵਾਲੇ ਪਾਇਲਟ ਮਾਈਕਲ ਕਾਲਿੰਨਸ ਦੀ ਕੈਂਸਰ ਨਾਲ ਮੌਤ

On Punjab

20,000 ਅਫਗਾਨ ਸ਼ਰਨਾਰਥੀਆਂ ਦਾ ਕੈਨੇਡਾ ‘ਚ ਹੋਵੇਗਾ ਮੁੜ-ਵਸੇਬਾ

On Punjab